ਮਾਪਿਆਂ ਨਾਲ ਭਾਰਤ ਘੁੰਮਣ ਆਈ ਸੀ ਮੁਟਿਆਰ

ਅੰਮ੍ਰਿਤਸਰ,  30 ਜੁਲਾਈ, (ਹ.ਬ.) : ਅੰਮ੍ਰਿਤਸਰ ਦੇ ਅਮਨਦੀਪ ਮੈਡੀਸਿਟੀ ਹਸਪਤਾਲ ਵਿਚ ਦਾਖ਼ਲ ਹਾਲੈਂਡ ਦੀ ਮੁਟਿਆਰ ਨਾਲ ਰੇਪ ਦੇ ਦੋਸ਼ ਵਿਚ ਅਟੈਂਡੈਂਟ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦੋਸ਼ ਹੈ ਕਿ ਉਹ  ਬੇਹੋਸ਼ੀ ਦਾ ਟੀਕਾ ਲਗਾ ਕੇ ਲੜਕੀ ਦੇ ਪ੍ਰਾਈਵੇਟ ਪਾਰਟ ਨਾਲ ਛੇੜਛਾੜ ਕਰ ਰਿਹਾ ਸੀ। ਪੁਲਿਸ ਅਨੁਸਾਰ ਆਈਪੀਸੀ ਦੀ ਧਾਰਾ 376 ਦੇ ਤਹਿਤ  ਇਸ ਨੂੰ ਵੀ ਰੇਪ ਹੀ ਮੰਨਿਆ ਜਾਂਦਾ ਹੈ। ਲੜਕੀ ਮਾਤਾ ਪਿਤਾ ਦੇ ਨਾਲ ਇਕ ਹਫ਼ਤੇ ਪਹਿਲਾਂ ਭਾਰਤ ਘੁੰਮਣ ਆਈ ਸੀ। ਇਹ ਪਰਿਵਾਰ ਸ਼ਨਿੱਚਰਵਾਰ ਦੁਪਹਿਰ ਅੰਮ੍ਰਿਤਸਰ ਪੁੱਜਿਆ। ਇੱਥੇ Îਇਕ ਹੋਟਲ ਵਿਚ ਰਾਤ ਨੂੰ ਫੂਡ ਪਾਇਜਨਿੰਗ ਕਾਰਨ ਲੜਕੀ ਦੀ ਤਬੀਅਤ ਖਰਾਬ ਹੋ ਗਈ। ਉਸ ਨੂੰ ਹਸਪਤਾਲ ਲੈ ਜਾਇਆ ਗਿਆ। ਡਾਕਟਰਾਂ ਨੇ ਉਸ ਨੂੰ ਦਾਖ਼ਲ ਕਰ ਲਿਆ।  ਮਾਤਾ ਪਿਤਾ ਹੋਟਲ ਪਰਤ ਗਏ। ਤੜਕੇ ਤਿੰਨ ਵਜੇ ਅਟੈਂਡੈਂਟ ਆਸ਼ੀਸ਼ ਰਾਏ ਉਸ ਨੂੰ ਬੇਹੋਸ਼ੀ ਦਾ ਟੀਕਾ ਲਗਾ ਕੇ ਪ੍ਰਾਈਵੇਟ ਪਾਰਟ ਨਾਲ ਛੇੜਛਾੜ ਕਰਨ ਲੱਗਾ। ਹਲਕੀ ਜਿਹੀ ਹੋਸ਼ ਆਉਣ 'ਤੇ ਜਦ ਲੜਕੀ ਨੇ ਜ਼ੋਰ ਦੀ ਚੀਕ ਮਾਰੀ ਤਾਂ ਉਸ ਨੇ ਲੜਕੀ ਦਾ ਮੂੰਹ ਵੀ ਦਬਾ ਦਿੱਤਾ। ਕਿਸੇ ਤਰ੍ਹਾਂ ਲੜਕੀ ਨੇ ਖੁਦ ਨੂੰ ਉਸ ਦੇ ਚੁੰਗਲ ਤੋਂ ਛੁਡਵਾਇਆ ਅਤੇ ਰੌਲਾ ਪਾ ਦਿੱਤਾ।
ਇਸ ਤੋਂ ਬਾਅਦ ਉਸ ਨੇ ਫ਼ੋਨ ਕਰਕੇ ਮਾਤਾ ਪਿਤਾ ਨੂੰ ਜਾਣਕਾਰੀ ਦਿੱਤੀ।  ਕੁਝ ਦੇਰ ਬਾਅਦ ਪੁਲਿਸ ਵੀ ਆ ਪੁੱਜੀ ਅਤੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ। ਉਸ ਦੇ ਖ਼ਿਲਾਫ਼  ਵੱਖ ਵੱਖ ਧਾਰਾਵਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਏਡੀਸੀਪੀ ਲਖਬੀਰ ਸਿੰਘ ਨੇ ਦੱਸਿਆ ਕਿ ਧਾਰਾ 376 ਦੀ ਪਰਿਭਾਸ਼ਾ ਦੇ ਅਨੁਸਾਰ ਪ੍ਰਾਈਵੇਟ ਪਾਰਟ ਦੇ ਨਾਲ ਛੇੜਛਾੜ ਵੀ ਰੇਪ ਮੰਨਿਆ ਜਾਂਦਾ ਹੈ।  ਲੜਕੀ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਹਾਲੈਂਡ ਅੰਬੈਸੀ ਨੇ ਭਾਰਤੀ ਵਿਦੇਸ਼ ਮੰਤਰਾਲੇ ਨਾਲ ਗੱਲਬਾਤ ਕੀਤੀ। ਇਸ ਤੋਂ ਬਾਅਦ ਵਿਦੇਸ਼ੀ ਮੰਤਰਾਲੇ ਨੇ ਪੰਜਾਬ ਦੇ ਡੀਜੀਪੀ ਨੂੰ ਇਸ ਮਾਮਲੇ ਵਿਚ ਕੜੀ ਕਾਰਵਾਈ ਕਰਨ ਲਈ ਕਿਹਾ ਹੈ।

ਹੋਰ ਖਬਰਾਂ »