ਚੰਡੀਗੜ੍ਹ,  1 ਅਗਸਤ, (ਹ.ਬ.) : ਪੰਜਾਬੀ ਫੈਸ਼ਨ ਦਾ ਜਲਵਾ ਕੈਨੇਡਾ, ਅਮਰੀਕਾ ਤੇ ਬ੍ਰਿਟੇਨ ਵਿਚ ਸਿਰ ਚੜ੍ਹ ਕੇ ਬੋਲ ਰਿਹਾ ਹੈ। ਬਨਾਰਸੀ ਦੁਪੱਟਾ ਹੋਵੇ ਜਾਂ ਲਖਨਵੀ ਲਹਿੰਗਾ ਜਾਂ ਨਕਸ਼ੀ ਗੋਟੇ ਵਾਲਾ ਦੁਪੱਟਾ ਜਾਂ ਫੇਰ ਪੰਜਾਬੀ ਸੂਟ, ਇਹ ਪਹਿਰਾਵਾ ਕੈਨੇਡਾ ਵਿਚ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਨ੍ਹਾਂ ਦਿਨਾਂ ਪੰਜਾਬ ਤੋਂ ਨਿਕਲਿਆ ਟੂ ਪੀਸ ਲਹਿੰਗਾ ਵੀ ਕਾਫੀ ਚਲਨ ਵਿਚ ਹੈ।ਦਰਅਸਲ, ਪੰਜਾਬੀ ਫ਼ਿਲਮਾਂ ਵਿਚ ਬੂਮ ਅਤੇ ਧੂਮ ਦਾ ਅਸਰ ਪਰਵਾਸੀ ਭਾਰਤੀਆਂ 'ਤੇ ਕਾਫੀ ਪੈ ਰਿਹਾ ਹੈ ਅਤੇ ਇਸ ਦਾ ਪ੍ਰਭਾਵ ਪੰਜਾਬ ਤੋਂ ਇਲਾਵਾ ਸੂਰਤ, ਲਖਨਊ, ਦਿੱਲੀ ਤੇ ਕੋਲਕਾਤਾ 'ਤੇ ਪੈ ਰਿਹਾ ਹੈ। ਜਿਸ ਤੇਜ਼ੀ ਨਾਲ ਪੰਜਾਬੀ ਫਿਲਮਾਂ ਵਿਦੇਸ਼ਾਂ ਵਿਚ ਹਿਟ ਹੋ ਰਹੀਆਂ ਹਨ ਉਸ ਵਿਚ ਇਸਤੇਮਾਲ ਹੋਣ ਵਾਲੇ ਤਿੱਖੇ ਯਾਨੀ ਬਰਾਈਟ ਰੰਗਾਂ ਦੇ ਪਹਿਰਾਵੇ ਪਰਵਾਸੀ ਭਾਰਤੀਆਂ ਵਲੋਂ ਕਾਫੀ ਪਸੰਦ ਕੀਤੇ ਜਾ ਰਹੇ ਹਨ। ਪੰਜਾਬੀ ਫ਼ਿਲਮਾਂ ਤੋਂ ਇਲਾਵਾ, ਸੁਲਤਾਨ ਫ਼ਿਲਮ ਦੇ ਹਿਟ ਗੀਤ ਬੇਬੀ ਨੂੰ ਬੇਸ ਪਸੰਦ ਹੈ ਵਿਚ ਅਨੁਸ਼ਕਾ ਵਲੋਂ ਪਾਇਆ ਗਿਆ ਪੰਜਾਬੀ ਸੂਟ ਤੇ ਪਟਿਆਲਾ ਸਲਵਾਰ ਦਾ ਵੀ ਵਿਦੇਸ਼ਾਂ ਵਿਚ ਜ਼ਬਰਦਸ਼ਤ ਕਰੇਜ਼ ਬਣਿਆ ਹੋਇਆ ਹੈ।
ਪੰਜਾਬੀ ਸੂਟ ਵਾਲੀ ਅਨੁਸ਼ਕਾ ਦੀ ਡਰੈਸ ਨੂੰ ਵਿਦੇਸ਼ ਵਿਚ ਮਹਿਲਾਵਾਂ ਆਰਡਰ ਦੇ ਕੇ ਤਿਆਰ ਕਰਵਾ ਰਹੀ ਹੈ। ਇਸ ਤੋਂ ਇਨਾਵਾ ਪੰਜਾਬੀ ਮੂਲ ਦੀ 40 ਸਾਲ ਦੇ ਆਸ ਪਾਸ ਦੀ ਮਹਿਲਾਵਾਂ ਚਮਕੀਲੇ ਰੰਗ ਦੇ ਸੂਟ ਮੰਗਵਾ ਰਹੀਆਂ ਹਨ। ਇਨ੍ਹਾਂ ਦੇ ਲਈ ਬਨਾਰਸੀ ਦੁਪੱਟਾ, ਸ਼ਰਾਰਾ ਸੂਟ ਦੇ ਨਾਲ ਫੁਲਕਾਰੀ ਵਾਲਾ ਦੁਪੱਟਾ, ਨਕਸ਼ੇ ਗੋਟੀ ਵਾਲੇ ਦੁਪੱਟਿਆਂ ਦੀ ਕਾਫੀ ਡਿਮਾਂਡ ਵਿਦੇਸ਼ ਤੋਂ ਆ ਰਹੀ ਹੈ।ਪੰਜਾਬੀ ਫ਼ਿਲਮੀ ਅਦਾਕਾਰਾ ਨੀਰੂ ਬਾਜਵਾ ਵਲੋਂ ਪਾਇਆ ਗਿਆ ਟੂ ਪੀਸ ਲਹਿੰਗਾ ਵਿਦੇਸ਼ ਵਿਚ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਮਸ਼ਹੂਰ ਡਿਜ਼ਾਈਨਰ ਰੂਪਾਲੀ ਗਵਾਲੀਅਰ ਦਾ ਕਹਿਣਾ ਹੈ ਕਿ ਪੰਜਾਬ ਤੋਂ ਨਿਕਲਿਆ ਫ਼ੈਸ਼ਨ ਤੇਜ਼ੀ ਨਾਲ ਵਿਦੇਸ਼ ਵਿਚ ਫੈਲਦਾ ਹੈ।  ਉਥੇ ਦੀ ਨੌਜਵਾਨ ਪੀੜ੍ਹੀ ਦਾ ਜਨਮ ਬੇਸ਼ਕ ਵਿਦੇਸ਼ ਵਿਚ ਹੋਇਆ ਹੋਵੇ ਉਹ ਵੈਸਟਰਨ ਡਰੈਸ ਤੋਂ ਇਲਾਵਾ ਪੰਜਾਬੀ ਫ਼ੈਸ਼ਨ ਨੂੰ ਅਪਣਾ ਰਹੀ ਹੈ। ਇਸ ਤੋਂ ਇਲਾਵਾ ਉਹ ਅਨਾਰਕਲੀ, ਅਨੁਸ਼ਕਾ ਸਟਾਇਲ ਸੂਟ ਦੀ ਦੀਵਾਨੀ ਹੈ ਅਤੇ ਇਹ ਸਾਰਾ ਸਮਾਨ ਪੰਜਾਬ ਤੋਂ ਤਿਆਰ ਹੋ ਕੇ ਵਿਦੇਸ਼ ਭੇਜਿਆ ਜਾ ਰਿਹਾ ਹੈ।

 

ਹੋਰ ਖਬਰਾਂ »