ਚੰਡੀਗੜ੍ਹ,  4 ਅਗਸਤ, (ਹ.ਬ.) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ  18 ਅਗਸਤ ਤੋਂ ਲਗਭਗ ਇਕ ਹਫ਼ਤੇ ਲਈ ਵਿਦੇਸ਼ ਦੌਰੇ 'ਤੇ ਜਾ ਰਹੇ ਹਨ। ਫਿਲਹਾਲ ਉਨ੍ਹਾਂ ਦਾ ਸਿੰਗਾਪੁਰ ਜਾਣ ਦਾ ਪ੍ਰੋਗਰਾਮ ਹੈ ਜਿੱਥੇ ਉਹ ਰਹਿਣ ਵਾਲੇ ਭਾਰਤੀਆਂ ਵਿਸ਼ੇਸ਼ ਤੌਰ 'ਤੇ ਪੰਜਾਬੀਆਂ ਨੂੰ ਭਾਰਤ ਵਿਚ ਆ ਕੇ ਸਰਮਾਇਆ ਲਗਾਉਣ ਲਈ ਪ੍ਰੇਰਤ ਕਰਨਗੇ। ਵਰਨਣਯੋਗ ਹੈ ਕਿ ਇਸ ਛੋਟੇ ਜਿਹੇ ਦੇਸ਼ ਵਿਚ ਕਈ ਪੰਜਾਬੀ ਪੁਲਿਸ ਤੇ ਸਿਵਲ ਅਧਿਕਾਰੀ ਦੇ ਤੌਰ 'ਤੇ ਪੰਜਾਬ ਸਰਕਾਰ ਦੇ ਵਿੱਤ ਤੇ ਸਨਅਤ ਵਿਭਾਗਾਂ ਨਾਲ ਜੁੜੇ ਹੋਏ ਸੀਨੀਅਰ ਆਈਏਐਸ  ਅਧਿਕਾਰੀ ਦੀ ਟੀਮ ਵੀ ਜਾ ਰਹੀ ਹੈ ਜਿਨ੍ਹਾਂ ਵਿਚ ਚੀਫ਼ ਸੈਕਟਰੀ ਕਰਨ ਏ ਸਿੰਘ, ਮੁੱਖ ਮੰਤਰੀ ਦੇ ਪ੍ਰਿੰਸੀਪਲ ਸੈਕਟਰ ਤੇਜਵੀਰ ਸਿੰਘ, ਵਿੱਤ ਕਮਿਸ਼ਨਰ ਮਾਲ ਸ੍ਰੀਮਤੀ ਵਿਨੀ ਮਹਾਜਨ, ਸੈਕਟਰੀ ਇੰਡਸਟਰੀ ਅਨਰੋਧ ਤਿਵਾੜੀ ਤੇ ਰਾਕੇਸ਼ ਵਰਮਾ ਆਦਿ ਵੀ ਸ਼ਾਮਲ ਹਨ। ਇਸ ਤੋਂ ਪਹਿਲਾਂ ਪੀਜੀਆਈ ਵਿਚ ਕੈਪਟਨ ਅਮਰਿੰਦਰ ਦੀ ਅੱਖ ਦਾ ਆਪਰੇਸ਼ਨ ਹੋਵੇਗਾ।  ਉਹ ਕਈ ਵਾਰ ਅੱਖਾਂ ਦੀ ਚੈਕਅਪ ਪੀਜੀਆਈ ਵਿਚ ਕਰਵਾ ਚੁੱਕੇ ਹਨ।

ਹੋਰ ਖਬਰਾਂ »