ਚੰਡੀਗੜ੍ਹ, 9 ਅਗਸਤ, (ਹ.ਬ.) : ਕਦੇ ਅਪਣੇ ਰਿਸ਼ਤੇ ਅਤੇ ਪਿਆਰ ਦੇ ਲਈ ਮਸ਼ਹੂਰ ਐਂਜਲਿਨਾ ਜੌਲੀ ਅਤੇ ਬ੍ਰੈਡ ਪਿਟ ਦੀ ਜੋੜੀ ਲਗਭਗ ਦੋ ਸਾਲ ਪਹਿਲਾਂ ਅਲੱਗ ਹੋ ਚੁੱਕੀ ਹੈ। ਉਨ੍ਹਾਂ ਦੇ ਰਿਸ਼ਤੇ ਵਿਚ ਕੜਵਾਹਟ ਲਗਾਤਾਰ ਵਧਦੀ ਜਾ ਰਹੀ ਹੈ। ਹੁਣ ਐਂਜਲਿਨਾ ਜੌਲੀ ਨੇ ਪਿਟ 'ਤੇ ਬੱਚਿਆਂ ਦੀ ਦੇਖਰੇਖ ਦੇ ਲਈ ਪੁਖਤਾ ਪੈਸੇ ਨਾ ਦੇਣ ਦਾ ਦੋਸ਼ ਲਗਾਉਂਦੇ ਹੋਏ ਕੋਰਟ ਤੋਂ ਸਹਾਇਤਾ ਮੰਗੀ ਹੈ।ਮੰਗਲਵਾਰ ਨੂੰ ਐਂਜਲਿਨਾ ਜੌਲੀ ਦੇ ਵਕੀਲ ਨੇ ਕੋਰਟ ਨੂੰ ਕਿਹਾ ਕਿ  ਬ੍ਰੈਡ ਪਿਟ ਨੇ ਲਗਭਗ  ਡੇਢ ਸਾਲ ਤੋਂ ਬੱਚਿਆਂ ਦੇ ਲਈ ਕੁਝ ਖ਼ਾਸ ਰਕਮ ਨਹੀਂ ਦਿੱਤੀ ਹੈ। ਹੁਣ ਉਹ ਇਸ ਦੇ ਲਈ ਕੋਰਟ ਦਾ ਆਦੇਸ਼ ਚਾਹੁੰਦੀ ਹੈ। ਦੱਸ ਦੇਈਏ ਕਿ ਪਿਟ ਅਤੇ ਜੌਲੀ ਦੇ 6 ਬੱਚੇ ਹਨ, ਤਿੰਨ ਧੀਆਂ ਅਤੇ ਤਿੰਨ ਬੇਟੇ। ਪ੍ਰੋਫੈਸ਼ਨ ਦੀ ਗੱਲ ਕਰੀਏ ਤਾਂ ਇਨ੍ਹਾਂ ਦਿਨਾਂ ਪਿਟ ਅਤੇ ਜੌਲੀ ਦੋਵੇਂ ਹੀ ਅਪਣੀ ਅਪਣੀ ਫ਼ਿਲਮਾਂ ਦੀ ਸੂÎਟਿੰਗ ਵਿਚ ਰੁੱਝੇ ਹੋਏ ਹਨ।ਕੁਝ ਮੀਡੀਆ ਰਿਪੋਰਟਾਂ ਦੇ ਅਨੁਸਾਰ ਐਂਜਲਿਨਾ  ਵਲੋਂ ਕੋਰਟ  ਨੂੰ ਸ਼ਿਕਾਇਤ ਕੀਤੇ ਜਾਣ ਤੋਂ ਬਾਅਦ ਪਿਟ ਨੇ ਵੀ ਅਪਣੇ ਵਕੀਲ ਨਾਲ ਮੁਲਾਕਾਤ ਕੀਤੀ ਹੈ। ਇਸ ਸਾਲ ਜੂਨ ਵਿਚ ਬੱਚਿਆਂ ਦੀ ਕਸਟਡੀ ਨੂੰ ਲੈ ਕੇ ਦੋਵਾਂ ਵਿਚ ਤਕਰਾਰ ਕਾਫੀ ਤਿੱਖੀ ਹੋ ਗਈ ਸੀ ਅਤੇ ਜੱਜ ਨੇ ਜੌਲੀ ਨੂੰ ਬੱਚਿਆਂ ਨੂੰ ਸਮਝਾਉਣ ਲਈ ਕਿਹਾ ਸੀ ਕਿ ਪਿਤਾ ਕੋਲੋਂ ਦੂਰ ਰਹਿਣਾ ਉਨ੍ਹਾਂ ਦੇ ਲਈ ਠੀਕ ਨਹੀਂ ਹੈ। ਉਨ੍ਹਾਂ ਅਪਣਾ ਸਮਾਂ ਐਂਜਲਿਨਾ ਅਤੇ ਪਿਟ ਦੋਵਾਂ ਦੇ ਨਾਲ ਵੰਡਣਾ ਚਾਹੀਦਾ।  ਸਤੰਬਰ  2016 ਵਿਚ ਐਂਜਲਿਨਾ ਜੌਲੀ ਨੇ ਤਲਾਕ ਦੀ ਅਰਜ਼ੀ ਦਿੱਤੀ ਸੀ। ਇਸ ਤੋਂ ਬਾਅਦ ਹੀ ਬੱਚਿਆਂ ਦੀ ਕਸਟਡੀ ਨੂੰ ਲੈ ਕੇ ਦੋਵਾਂ ਵਿਚ ਤਲਖੀ ਬਣੀ ਹੋਈ ਹੈ। ਹਾਲਾਂਕਿ ਐਂਜਲਿਨਾ ਜੌਲੀ ਇਸ ਪ੍ਰਕਿਰਿਆ ਨੂੰ ਇਸ ਸਾਲ ਤੱਕ ਖਤਮ ਕਰ ਲੈਣਾ ਚਾਹੁੰਦੀ ਹੈ। 

ਹੋਰ ਖਬਰਾਂ »