ਨਵੀਂ ਦਿੱਲੀ, 10 ਅਗਸਤ, (ਹ.ਬ.) : ਵਿਸ਼ਵ ਪੱਧਰੀ ਪ੍ਰੇਮ ਕਹਾਣੀ ਹੁਣ ਇਤਿਹਾਸ ਰਚ ਚੁੱਕੀ ਹੈ। ਇਸ ਪ੍ਰੇਮ ਕਹਾਣੀ ਦਾ ਨਾਂ ਹੁਣ ਰਿਕਾਰਡ ਬੁਕ ਵਿਚ ਦਰਜ ਹੋ ਗਿਆ ਹੈ। ਗਿੰਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਨੇ ਜਾਪਾਨ ਦੇ ਇਕ ਜੋੜੇ ਨੂੰ ਸਭ ਤੋਂ ਜ਼ਿਆਦਾ ਉਮਰ ਦੇ ਜਿਊਂਦੇ ਜੋੜੇ ਦੇ ਰੂਪ ਵਿਚ ਦਰਜ ਕੀਤਾ ਹੈ। ਪਤੀ ਦਾ ਨਾਂ ਮਸਾਓ ਮਸੁਮੋਟੋ ਹੈ, ਜਿਨ੍ਹਾਂ ਦੀ ਉਮਰ 108 ਸਾਲ ਹੈ। ਉਨ੍ਹਾਂ ਦੀ ਪਤਨੀ ਮਿਯਾਕੋ  ਸੋਨੋਡਾ ਹੈ ਜੋ ਕਿ 101 ਸਾਲ ਦੀ ਹੈ। ਦੋਵਾਂ ਦਾ ਵਿਆਹ 20 ਅਕਤੂਬਰ 1937 ਨੂੰ ਹੋਇਆ ਸੀ। ਉਨ੍ਹਾਂ ਦੇ ਵਿਆਹੁਤਾ ਜੀਵਨ ਨੂੰ 81 ਸਾਲ ਹੋ ਚੁੱਕੇ ਹਨ। ਦੋਵਾਂ ਦੀ ਉਮਰ ਮਿਲਾ ਲਈ ਜਾਵੇ ਤਾਂ ਇਹ ਕੁੱਲ 208 ਸਾਲ ਅਤੇ 259 ਦਿਨ ਦੀ ਹੁੰਦੀ ਹੈ। ਇਹ ਗਣਨਾ ਪਿਛਲੀ 25 ਜੁਲਾਈ ਦੇ ਅਨੁਸਾਰ ਹੈ ਜੋ ਕਿ ਗਿੰਨੀਜ਼ ਬੁੱਕ ਦੀ ਟੀਮ ਨੇ ਕੀਤੀ ਸੀ। ਦੋਵਾਂ ਦੀ ਪੰਜ ਧੀਆਂ ਹਨ ਜੋ 77 ਤੋਂ 66 ਸਾਲ ਦੇ ਵਿਚ ਦੀ ਉਮਰ ਦੀ ਹਨ। ਕੁੱਲ 13 ਦੋਹਤੇ-ਪੋਤੇ ਹਨ। ਉਨ੍ਹਾਂ ਦੇ 25ਵੇਂ ਦੋਹਤੇ-ਪੋਤੇ  ਦਾ ਜਨਮ ਕੁਝ ਹੀ ਦਿਨਾਂ ਵਿਚ ਹੋਣ ਵਾਲਾ ਹੈ। ਹਾਲਾਂÎਕ ਇਹ ਜੋੜਾ ਅਜੇ ਸਭ ਤੋਂ ਜ਼ਿਆਦਾ ਉਮਰ ਦਾ ਹੈ ਲੇਕਿਨ ਉਨ੍ਹਾਂ ਕੁਝ ਹੋਰ ਦਿਨ ਰੁਕਣਾ ਹੋਵੇਗਾ।  ਉਨ੍ਹਾਂ ਤੋਂ ਪਹਿਲਾਂ ਇਹ ਰਿਕਾਰਡ ਨਾਰਵੇਜਿਅਨ ਕਾਰਲ ਅਤੇ ਗੁਡਰੂਨ ਡੋਲਵੇਨ ਦੇ ਨਾਂ 'ਤੇ ਹੈ ਜਿਨ੍ਹਾਂ ਦੀ ਕੁੱਲ ਉਮਰ 210 ਸਾਲ ਅਤੇ 65 ਦਿਨ ਹੈ। ਗੁਡਰੂਨ ਦੀ ਸਾਲ 2004 ਵਿਚ ਮੌਤ ਹੋ ਗਈ ਸੀ। 

ਹੋਰ ਖਬਰਾਂ »