ਨਵੀਂ ਦਿੱਲੀ, 10 ਅਗਸਤ, (ਹ.ਬ.) : ਭਾਰਤ  ਨੇ ਕਿਹਾ ਕਿ ਐਂਟੀਗੁਆ ਅਤੇ ਬਾਰਬੁਡਾ ਮੇਹੁਲ ਚੋਕਸੀ ਦੀ ਹਵਾਲਗੀ ਨੂੰ ਲੈ ਕੇ ਉਸ ਦੀ ਮੰਗ 'ਦੇ ਗੌਰ ਕਰ ਰਹੀ ਹੈ ਜੋ ਕਿ ਭਾਰਤ ਦੇ ਸਭ ਤੋਂ ਵੱਡੇ ਬੈਂਕਿੰਗ ਧੋਖਾਧੜੀ ਦੇ ਮਾਮਲੇ ਵਿਚ ਲੋੜੀਂਦਾ ਹੈ ਅਤੇ ਵਰਤਮਾਨ ਵਿਚ ਇਸ ਕੈਰੀਬਿਆਈ ਦੇਸ਼ ਵਿਚ ਰਹਿ ਰਿਹਾ ਹੈ। ਵਿਦੇਸ਼ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਦੀ ਅਗਵਾਈ ਵਿਚ ਇਕ ਭਾਰਤੀ ਟੀਮ ਨੇ 3 ਅਗਸਤ ਨੂੰ ਐਂਟੀਗੁਆ ਨੂੰ ਚੋਕਸੀ ਦੀ ਹਵਾਲਗੀ ਦੇ ਲਈ Îਇਕ ਮੰਗ ਪੱਤਰ ਪੱਤਰ ਸੌਂਪਿਆ ਸੀ। ਚੋਕਸੀ ਨੇ ਇਸ ਦੇਸ਼ ਦੀ ਨਾਗਰਿਕਤਾ ਪ੍ਰਾਪਤ ਕਰ ਲਈ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਇਸ ਮੁੱਦੇ 'ਤੇ ਪੱਤਰਕਾਰਾਂ ਦੇ ਸਵਾਲਾਂ ਦਾ ਉਤਰ ਦਿੰਦੇ ਹੋਏ ਕਿਹਾ, ਸਾਨੂੰ ਦੱਸਿਆ ਗਿਆ ਹੈ ਕਿ ਉਹ ਹਵਾਲਗੀ ਦੀ ਮੰਗ 'ਤੇ ਗੌਰ ਕਰ ਰਹੇ ਹਨ।  ਉਨ੍ਹਾਂ ਨੇ ਕਿਹਾ ਕਿ ਇਹ ਕਹਿਣਾ ਅਜੇ ਜਲਦਬਾਜ਼ੀ ਹੋਵੇਗੀ ਕਿ ਭਾਰਤ ਦੀ ਮੰਗ 'ਤੇ ਐਂਟੀਗੁਆ ਦੇ ਅਧਿਕਾਰੀਆਂ ਦੀ ਕੀ ਪ੍ਰਤੀਕ੍ਰਿਆ ਹੋਵੇਗੀ। ਭਾਰਤ, ਚੋਕਸੀ ਨੂੰ ਐਂਟੀਗੁਆ ਤੋਂ ਉਸ ਦੇਸ਼ ਦੇ ਕਾਨੂੰਨ ਦੀ ਤਜਵੀਜ਼ ਮੁਤਾਬਕ ਵਾਪਸ ਦੇਸ਼ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਹੈ। 
ਦੱਸਣਯੋਗ ਹੈ ਕਿ ਪੰਜਾਬ ਨੈਸ਼ਨਲ ਬੈਂਕ ਦੇ ਦੋ ਅਰਬ ਡਾਲਰ ਦੇ ਸਿਲਸਿਲੇ ਵਿਚ ਚੋਕਸੀ ਵਿਭਿੰਨ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ। ਕੁਮਾਰ ਨੇ ਕਿਹਾ ਕਿ ਐਂਟੀਗੁਆ ਅਤੇ ਬਾਰਬੁਡਾ ਦੇ ਹਵਾਲਗੀ ਕਾਨੂੰਨ, 1993 ਦੇ ਤਹਿਤ ਕਿਸੇ ਭਗੌੜੇ ਨੂੰ ਅਜਿਹੇ ਕਿਸੇ ਰਾਸ਼ਟਰਮੰਡਲ ਦੇਸ਼ ਨੂੰ ਡਿਪੋਰਟ ਕੀਤਾ ਜਾ ਸਕਦਾ ਹੈ ਜਿਸ ਦੇ ਨਾਲ ਆਮ ਜਾਂ ਵਿਸ਼ੇਸ਼ ਵਿਵਸਥਾ ਜਾਂ ਇਕ ਦੁਵੱਲੀ  ਸੰਧੀ ਹੈ। 

ਹੋਰ ਖਬਰਾਂ »

ਅੰਤਰਰਾਸ਼ਟਰੀ