ਨਵੀਂ ਦਿੱਲੀ, 10 ਅਗਸਤ, (ਹ.ਬ.) : ਸੈਨਾ, ਕੇਂਦਰੀ ਸੁਰੱਖਿਆ ਬਲ, ਦੂਜੀ ਥਾਵਾਂ 'ਤੇ ਤੈਨਾਤ ਰਾਜ ਪੁਲਿਸ ਅਤੇ ਦੂਜੇ ਰਾਜਾਂ ਵਿਚ ਤੈਨਾਤ ਕੇਂਦਰੀ ਕਰਮੀਆਂ ਦੀ ਤਰਜ 'ਤੇ ਪਰਵਾਸੀ ਭਾਰਤੀਆਂ (ਐਨਆਰਆਈ) ਨੂੰ ਵੀ ਪ੍ਰੌਕਸੀ ਵੋਟਿੰਗ ਦਾ ਅਧਿਕਾਰ ਦੇਣ ਵਾਲਾÎ ਇੱਕ ਮਹੱਤਵਪੂਰਣ ਬਿਲ ਲੋਕ ਸਭਾ ਵਿਚ ਪਾਸ ਹੋ ਗਿਆ ਹੈ। ਹੁਣ ਤੱਕ ਵਿਦੇਸ਼ ਵਿਚ ਵੱਸ ਚੁੱਕੇ ਪਰਵਾਸੀ ਭਾਰਤੀਆਂ ਨੂੰ ਅਪਣੇ ਸੰਸਦੀ ਖੇਤਰਾਂ ਵਿਚ ਵੋਟਿੰਗ ਦਾ ਅਧਿਕਾਰ ਸੀ।  ਲੇਕਿਨ ਹੁਣ ਉਨ੍ਹਾਂ ਦੇਸ਼ ਦੇ ਸੈਨਿਕ ਕਰਮੀਆਂ ਦੀ ਤਰ੍ਹਾਂ ਅਪਣੀ ਜਗ੍ਹ 'ਤੇ ਕਿਸੇ ਹੋਰ ਵਿਅਕਤੀ ਨੂੰ ਉਨ੍ਹਾਂ ਦੇ ਲਈ ਵੋਟਿੰਗ ਕਰਨ ਨੂੰ ਨਿਯੁਕਤ ਕਰਨ ਦਾ ਅਧਿਕਾਰ ਹਾਸਲ ਹੋ ਗਿਆ ਹੈ। ਇਸ ਤੋਂ ਇਲਾਵਾ 'ਸਰਵਿਸ ਵੋਟਰਾਂ' ਯਾਨੀ ਸੈਨਿਕ ਕਰਮੀਆਂ ਅਤੇ ਕੇਂਦਰੀ ਕਰਮੀਆਂ ਦੇ 'ਪਤੀ' ਨੂੰ ਵੀ ਸਰਵਿਸ ਵੋਟਰ ਦੀ ਸ਼੍ਰੇਣੀ ਵਿਚ ਰੱਖਿਆ ਜਾਵੇਗਾ। ਤਾਕਿ ਉਹ ਵੀ ਪ੍ਰੌਕਸੀ ਵੋਟਿੰਗ ਦੇ ਅਧਿਕਾਰੀ ਬਣਨ।
ਵੀਰਵਾਰ ਨੂੰ ਲੋਕ ਸਭਾ ਵਿਚ ਬਿਲ ਪਾਸ ਕਰਦੇ ਹੋਏ ਕਾਨੂੰਨ ਮੰਤਰੀ ਰਵਿਸ਼ੰਕਰ ਪ੍ਰਸਾਦ ਨੇ ਕਿਹਾ ਕਿ ਇਸ ਬਿਲ ਦੇ ਪਾਸ ਹੋਣ ਨਾਲ ਵਿਦੇਸ਼ ਵਿਚ ਵਸੇ ਕਰੋੜਾਂ ਪਰਵਾਸੀ ਭਾਰਤੀਆਂ ਨੂੰ ਦੇਸ਼ ਦੀ  ਚੋਣ ਪ੍ਰਕਿਰਿਆ ਵਿਚ ਸ਼ਾਮਲ ਹੋਣ ਵਿਚ ਬਹੁਤ ਸਹੂਲਤ ਹੋਵੇਗੀ।  ਇਸ ਬਿਲ ਦੇ ਜ਼ਰੀਏ ਵਿਦੇਸ਼ ਵਿਚ ਵਸੇ ਭਾਰਤੀ ਦੇਸ਼ ਵਿਚ ਪਰਤੇ ਬਗੈਰ  ਹੀ ਅਪਣੇ ਤੈਅ ਕੀਤੇ ਨੁਮਾਇੰਦੇ ਜ਼ਰੀਏ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਸਕਣਗੇ।  ਹੁਣ ਤੱਕ ਪਰਵਾਸੀ ਜਾਂ ਗੈਰ ਪਰਵਾਸੀ ਭਾਰਤੀਆਂ ਨੂੰ ਅਪਣੇ ਸੰਸਦੀ ਖੇਤਰਾਂ ਵਿਚ ਮਤਦਾਨ ਦਾ ਅਧਿਕਾਰ ਤਾਂ ਸੀ ਪਰ ਇਸ ਬਿਲ ਨਾਲ ਉਨ੍ਹਾਂ ਸੈਨਿਕ ਅਤੇ ਕੇਂਦਰੀ ਕਰਮੀਆਂ ਦੀ ਹੀ ਤਰ੍ਹਾਂ ਪ੍ਰੌਕਸੀ ਵੋਟਿੰਗ ਦੇ ਲਈ ਅਪਣਾ ਨੁਮਾਇੰਦਾ ਨਿਯੁਕਤ ਕਰਨ ਦੀ ਸਹੂਲਤ ਹੋਵੇਗੀ ਜੋ ਉਨ੍ਹਾਂ ਦੀ ਗੈਰ ਮੌਜੂਦਗੀ ਵਿਚ ਉਨ੍ਹਾਂ ਦੇ ਬਦਲੇ ਵੋਟ ਪਾ ਸਕੇਗਾ।  ਪ੍ਰੌਕਸੀ ਵੋਟਿੰਗ 'ਤੇ ਸਾਂਸਦਾਂ ਦੇ ਇਤਰਾਜ਼ਾਂ ਦਾ ਜਵਾਬ ਦਿੰਦੇ ਹੋਏ ਕੇਂਦਰੀ ਮੰਤਰੀ ਪ੍ਰਸਾਦ ਨੇ ਹੇਠਲੇ ਸਦਨ ਵਿਚ ਕਿਹਾ ਕਿ ਪ੍ਰੌਕਸੀ ਨੂੰ ਲੈ ਕੇ ਸਾਨੂੰ ਪਰਵਾਸੀ ਭਾਰਤੀਆਂ 'ਤੇ ਭਰੋਸਾ ਕਰਨਾ ਚਾਹੀਦਾ। ਇਸ ਤੋਂ ਇਲਾਵਾ ਬਿਲ ਵਿਚ ਸਰਵਿਸ ਸੈਨਿਕ ਕਰਮੀਆਂ ਜਾਂ ਕੇਂਦਰੀ ਕਰਮੀਆਂ ਦੇ ਜੀਵਨ ਸਾਥੀ ਨੂੰ ਲੈ ਕੇ ਵੀ ਅਹਿਮ ਬਦਲਾਅ ਹੋਇਆ ਹੈ।  ਹੁਣ ਤੱਕ ਸੈਨਿਕ ਅਫ਼ਸਰ ਜਾਂ ਕੇਂਦਰ ਸਰਕਾਰ ਦੇ ਅਫ਼ਸਰ ਦੀ ਪਤਨੀ ਨੂੰ ਵੀ ਵੋਟਰ ਸੂਚੀ ਵਿਚ ਬਤੌਰ 'ਸਰਵਿਸ ਵੋਟਰ' ਰਜਿਸਟਰਡ ਕੀਤਾ ਜਾਂਦਾ ਸੀ। ਲੇਕਿਨ ਮਹਿਲਾ ਕਰਮੀਆਂ ਦੇ ਪਤੀ ਨੂੰ ਇਹ ਅਧਿਕਾਰ ਨਹੀਂ ਸੀ। ਲਿਹਾਜ਼ਾ, ਨਵੇਂ ਬਿਲ ਵਿਚ 'ਪਤਨੀ' ਸ਼ਬਦ ਹਟਾ ਕੇ 'ਜੀਵਨ ਸਾਥੀ' ਕਰ ਦਿੱਤਾ ਗਿਆ ਹੈ।

ਹੋਰ ਖਬਰਾਂ »

ਅੰਤਰਰਾਸ਼ਟਰੀ