ਇਸਲਾਮਾਬਾਦ, 11 ਅਗਸਤ, (ਹ.ਬ.) : ਅੱਤਵਾਦੀਆਂ ਦੇ ਸਮਰਥਨ ਦੇਣ ਦੇ ਚਲਦਿਆਂ ਪਾਕਿਸਤਾਨ ਤੋਂ ਨਾਰਾਜ਼ ਚਲ ਰਹੇ ਟਰੰਪ ਪ੍ਰਸ਼ਾਸਨ ਨੇ ਇਸ ਦੇ ਪ੍ਰਤੀ ਅਪਣਾ ਰੁਖ ਹੋਰ ਸਖ਼ਤ ਕਰ ਲਿਆ ਹੈ। ਇਸ ਨੇ Îਇੱਕ ਦਹਾਕੇ ਤੋਂ ਜ਼ਿਆਦਾ ਸਮੇਂ ਤੋਂ ਜਾਰੀ ਪਾਕਿਸਤਾਨੀ ਸੈਨਿਕ ਅਧਿਕਾਰੀਆਂ ਨੂੰ ਗੁਪਤ ਤੌਰ 'ਤੇ ਦਿੱਤੀ ਜਾਣ ਵਾਲੀ ਟਰੇਨਿੰਗ ਪ੍ਰੋਗਰਾਮਾਂ 'ਤੇ ਰੋਕ ਲਗਾਉਣੀ ਸ਼ੁਰੂ ਕਰ ਦਿੱਤੀ ਹੈ।
ਇਨ੍ਹਾਂ ਪ੍ਰੋਗਰਾਮਾਂ ਨੂੰ ਦੋਵੇਂ ਦੇਸ਼ਾਂ ਦੇ ਵਿਚ ਸਹਿਯੋਗ ਦਾ ਉਦਾਹਰਣ ਮੰਨਿਆ ਜਾਂਦਾ ਸੀ। ਅਮਰੀਕਾ ਦੁਅਰਾ ਇਸੇ ਸਾਲ ਪਾਕਿਸਤਾਨ ਦੀ ਰੱਖਿਆ ਸਹਾਇਤਾ ਵਿਚ ਕਟੌਤੀ ਦਾ ਇਹ ਪਹਿਲਾ ਅਸਰ ਮੰਨਿਆ ਜਾ ਰਿਹਾ ਹੈ। ਪੈਂਟਾਗਨ ਜਾਂ ਪਾਕਿਸਤਾਨ ਦੀ ਰੱਖਿਆ ਸਹਾਇਤਾ ਵਿਚ ਕਟੌਤੀ ਦਾ ਇਹ ਪਹਿਲਾ ਅਸਰ ਮੰਨਿਆ ਜਾ ਰਿਹਾ ਹੈ। ਪੈਂਟਾਨਗਨ ਜਾਂ ਪਾਕਿਸਤਾਨੀ ਸੈਨਾ ਵਲੋਂ ਇਸ ਮੁੱਦੇ 'ਤੇ ਅਜੇ ਕੋਈ ਬਿਆਨ ਨਹੀਂ ਆਇਆ ਹੈ। 
ਹਾਲਾਂਕਿ ਅਮਰੀਕੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਡਰ ਹੈ ਕਿ ਇਸ ਫ਼ੈਸਲੇ 'ਤੇ ਆਪਸੀ ਭਰੋਸਾ ਵਧਾਉਣ ਦੀ ਕੋਸ਼ਿਸ਼ਾਂ ਨੂੰ ਨੁਕਸਾਨ ਪੁੱਜੇਗਾ।  ਦੂਜੇ ਪਾਸੇ ਪਾਕਿਸਤਾਨੀ ਅਧਿਕਾਰੀਆਂ ਨੇ ਚੇਤਾਇਆ ਕਿ ਇਸ ਨਾਲ ਉਨ੍ਹਾਂ ਨੂੰ ਸੈਨਿਕ ਟਰੇਨਿੰਗ ਦੇ ਲਈ ਚੀਨ ਜਾਂ ਰੂਸ ਦਾ ਸਹਿਯੋਗ ਲੈਣਾ ਪਵੇਗਾ। 
ਵਿਦੇਸ਼ ਮੰਤਰਾਲੇ ਨੇ ਬੁਲਾਰੇ ਨੇ ਦੱਸਿਆ ਕਿ ਕੌਮਾਂਤਰੀ ਸੈਨਿਕ ਸਿੱਖਿਆ ਅਤੇ ਟਰੇÎਨਿੰਗ ਪ੍ਰੋਗਰਾਮ ਦੇ ਤਹਿਤ ਇਸ ਸਾਲ 66 ਪਾਕਿਸਤਾਨੀ ਅਧਿਕਾਰੀਆਂ ਨੂੰ ਟਰੇਨਿੰਗ ਦੇਣ ਦੀ ਯੋਜਨਾ ਸੀ। ਇਨ੍ਹਾਂ ਟਰੇਨਿੰਗ ਕੇਂਦਰਾਂ ਨੂੰ ਫਿਲਹਾਲ ਬੰਦ ਕੀਤਾ ਜਾ ਰਿਹਾ ਹੈ। ਇਸ ਦੇ ਬਦਲੇ ਜਾਂ ਤਾਂ ਹੋਰ ਦੇਸ਼ਾਂ ਦੇ ਅਧਿਕਾਰੀਆਂ ਨੂੰ ਟਰੇਨਿੰਗ ਦਿੱਤੀ ਜਾਵੇਗੀ  ਜਾਂ ਅਜਿਹੇ ਹੀ ਇਨ੍ਹਾਂ ਕੇਂਦਰਾਂ ਨੂੰ ਖਾਲੀ ਛੱਡ ਦਿੱਤਾ ਜਾਵੇਗਾ। ਇਹ ਅਜੇ ਸਪਸ਼ਟ ਨਹੀਂ ਹੈ ਕਿ ਕੌਮਾਂਤਰੀ ਸੈÎਨਿਕ ਸਿੱਖਿਆ ਅਤੇ ਟਰੇਨਿੰਗ ਪ੍ਰੋਗਰਾਮ ਨਾਲ ਸਬੰਧਤ ਹੋਰ ਕਿਹੜੇ ਮਾਮਲਿਆਂ ਵਿਚ ਦੋਵੇਂ ਦੇਸ਼ਾਂ ਦਾ ਸੈÎਨਿਕ ਸਹਿਯੋਗ ਜਾਰੀ ਹੈ। 

ਹੋਰ ਖਬਰਾਂ »

ਅੰਤਰਰਾਸ਼ਟਰੀ