ਮਿਸੀਸਾਗਾ ਦੇ ਬ੍ਰਿਟਾਨੀਆ ਰੋਡ ਅਤੇ ਹੁਰਉਨਟਾਰੀਓ ਸਟਰੀਟ ਨੇੜੇ ਵੇਖਿਆ ਗਿਆ ਸੀ ਆਖਰੀ ਵਾਰ

ਮਿਸੀਸਾਗਾ, 13 ਅਗਸਤ (ਹਮਦਰਦ ਨਿਊਜ਼ ਸਰਵਿਸ) : ਸਕੂਲ ਟ੍ਰਿਪ ਉੱਤੇ ਭਾਰਤ ਤੋਂ ਕੈਨੇਡਾ ਗਿਆ ਇੱਕ 17 ਸਾਲਾ ਸਿੱਖ ਵਿਦਿਆਰਥੀ ਮਿਸੀਸਾਗਾ ਵਿੱਚ ਲਾਪਤਾ ਹੋ ਗਿਆ ਹੈ। ਨਵਜੋਤ ਸਿੰਘ ਨਾਂ ਦੇ ਇਸ ਵਿਦਿਆਰਥੀ ਨੂੰ ਆਖਰੀ ਵਾਰ 11 ਅਗਸਤ ਨੂੰ ਬ੍ਰਿਟਾਨੀਆ ਰੋਡ ਅਤੇ ਹੁਰਉਨਟਾਰੀਓ ਸਟਰੀਟ ਦੇ ਨੇੜੇ ਦੇਖਿਆ ਗਿਆ ਸੀ। ਇਹ ਵਿਦਿਆਰਥੀ ਇੱਕ ਸਕੂਲ ਟ੍ਰਿਪ ਉੱਤੇ ਭਾਰਤ ਤੋਂ ਕੈਨੇਡਾ ਦੇ ਮਿਸੀਸਾਗਾ ਆਇਆ ਸੀ, ਪਰ ਅਚਾਨਕ ਲਾਪਤਾ ਹੋ ਗਿਆ। ਨਵਜੋਤ ਸਿੰਘ ਦੀ ਲੰਬਾਈ 5 ਫੁੱਟ 9 ਇੰਚ ਹੈ ਅਤੇ ਉਹ ਸਿਰ ਉੱਤੇ ਦਸਤਾਰ ਸਜਾ ਕੇ ਰੱਖਦਾ ਹੈ। ਜਿਸ ਦਿਨ ਉਹ ਲਾਪਤਾ ਹੋਇਆ ਉਸ ਦਿਨ ਉਸ ਨੇ ਕਾਲੇ ਰੰਗ ਦੀ ਬੇਸਬਾਲ ਕੈਪ, ਟੀ-ਸ਼ਰਟ ਤੇ ਕਾਲੇ ਰੰਗ ਦੀ ਪੈਂਟ ਪਾਈ ਹੋਈ ਸੀ। ਪੁਲਿਸ ਮੁਤਾਬਕ ਉਹ ਇੱਕ ਸਕੂਲ ਟ੍ਰਿਪ ਉੱਤੇ ਭਾਰਤ ਤੋਂ ਕੈਨੇਡਾ ਆਇਆ ਸੀ ਅਤੇ ਉਹ ਚੰਗੀ ਤਰ੍ਹਾਂ ਅੰਗਰੇਜੀ ਨਹੀਂ ਬੋਲ ਸਕਦਾ। ਨਵਜੋਤ ਸਿੰਘ ਸਬੰਧੀ ਜੇਕਰ ਕਿਸੇ ਨੂੰ ਕੋਈ ਜਾਣਕਾਰੀ ਮਿਲਦੀ ਹੈ ਤਾਂ ਉਹ ਫੋਨ ਨੰਬਰ 905-453-2121 ਉੱਤੇ ਪੁਲਿਸ ਨਾਲ ਸੰਪਰਕ ਕਰ ਸਕਦਾ ਹੈ।

ਹੋਰ ਖਬਰਾਂ »