ਨਵੀਂ ਦਿੱਲੀ, 16 ਅਗਸਤ, (ਹ.ਬ.) : ਵਿਦੇਸ਼ੀ ਧਰਤੀ 'ਤੇ ਟੈਸਟ ਸੀਰੀਜ਼ ਵਿਚ ਭਾਰਤ ਨੂੰ ਪਹਿਲੀ ਜਿੱਤ ਦਿਵਾਉਣ ਵਾਲੇ ਸਾਬਕਾ ਕ੍ਰਿਕਟ ਕਪਤਾਨ ਅਜੀਤ ਵਾਡੇਕਰ ਦਾ ਲੰਬੀ ਬਿਮਾਰੀ ਤੋਂ ਬਾਅਦ ਬੁਧਵਾਰ ਰਾਤ ਮੁੰਬਈ ਵਿਚ ਦੇਹਾਂਤ ਹੋ ਗਿਆ। ਉਹ 77 ਸਾਲ ਦੇ ਸਨ। ਉਨ੍ਹਾਂ ਦੇ ਪਰਿਵਾਰ ਵਿਚ ਪਤਨੀ ਰੇਖਾ ਤੋਂ ਇਲਾਵਾ ਦੋ ਬੇਟੇ ਅਤੇ ਇਕ ਬੇਟੀ ਹੈ। ਵਾਡੇਕਰ ਨੇ ਦੱਖਣੀ ਮੁੰਬਈ ਦੇ ਜਸਲੋਕ ਹਸਪਤਾਲ ਵਿਚ ਆਖਰੀ ਸਾਹ ਲਿਆ। ਪ੍ਰਧਾਨ ਮੰਤਰੀ ਮੋਦੀ ਨੇ ਵਾਡੇਕਰ ਨੂੰ ਮਹਾਨ ਬੱਲੇਬਾਜ਼, ਸ਼ਾਨਦਾਰ ਕਪਤਾਨ ਅਤੇ ਪ੍ਰਭਾਵੀ ਕ੍ਰਿਕਟ ਪ੍ਰਸ਼ਾਸਕ ਦੱਸਦੇ ਹੋਏ ਉਨ੍ਹਾਂ ਦੇ ਦੇਹਾਂਤ 'ਤੇ ਸ਼ੋਕ ਜਤਾਇਆ ਹੈ। ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕੀਤਾ, ਅਜੀਤ ਵਾਡੇਕਰ ਨੂੰ ਭਾਰਤੀ ਕ੍ਰਿਕਟ ਵਿਚ ਉਨ੍ਹਾਂ ਦੇ ਮਹਾਨ ਯੋਗਦਾਨ ਦੇ ਲਈ ਯਾਦ ਕੀਤਾ ਜਾਵੇਗਾ। ਮਹਾਨ ਬੱਲੇਬਾਜ਼ ਅਤੇ ਸ਼ਾਨਦਾਰ ਕਪਤਾਨ ਜਿਨ੍ਹਾਂ ਨੇ ਸਾਡੀ ਟੀਮ ਨੂੰ ਕ੍ਰਿਕਟ ਦੇ ਇਤਿਹਾਸ ਦੀ ਕੁਝ ਸਭ ਤੋਂ ਜ਼ਿਆਦਾ ਯਾਦਗਾਰ ਜਿੱਤ ਦਿਵਾਈ। ਉਹ ਪ੍ਰਭਾਵੀ ਕ੍ਰਿਕਟ ਪ੍ਰਸ਼ਾਸਕ ਸਨ।  ਉਨ੍ਹਾਂ ਦੇ ਜਾਣ ਦਾ ਦੁੱਖ ਹੈ। 
ਵਾਡੇਕਰ ਦੀ ਗਿਣਤੀ ਭਾਰਤ ਦੇ ਸਫਲ ਕਪਤਾਨਾਂ ਵਿਚ ਹੁੰਦੀ ਹੈ। ਉਹ ਵਧੀਆ ਬੱਲੇਬਾਜ਼ ਤੇ ਫੀਲਡਰ ਸਨ। ਉਨ੍ਹਾਂ ਦਾ ਕੌਮਾਂਤਰੀ ਕਰੀਅਰ ਅੱਠ ਸਾਲ ਦਾ ਰਿਹਾ। ਵਾਡੇਕਰ ਭਾਰਤੀ ਕ੍ਰਿਕਟ ਟੀਮ ਦੇ ਇੱਕੋ ਇੱਕ ਅਜਿਹੇ ਕਪਤਾਨ ਸਨ ਜਿਨ੍ਹਾਂ ਨੇ ਲਗਾਤਾਰ ਤਿੰਨ ਸੀਰੀਜ਼ ਵਿਚ ਟੀਮ ਨੂੰ ਜਿੱਤ ਦਿਵਾਈ ਹੈ। ਇਨ੍ਹਾਂ ਵਿਚ ਇੰਗਲੈਂਡ ਅਤੇ ਵੈਸਟਇੰਡੀਜ਼ ਦੀ ਧਰਤੀ 'ਤੇ ਭਾਰਤ ਦੀ ਜਿੱਤ ਸ਼ਾਮਲ ਹੈ। ਉਹ ਭਾਰਤੀ Îਇਕ ਦਿਨਾਂ ਕ੍ਰਿਕਟ ਟੀਮ ਦੇ ਪਹਿਲੇ ਕਪਤਾਨ ਸਨ। ਉਹ ਭਾਰਤੀ ਟੀਮ ਦੇ ਮੈਨੇਜਰ ਵੀ ਰਹੇ ਸਨ। 

ਹੋਰ ਖਬਰਾਂ »