ਕਾਬੁਲ, 17 ਅਗਸਤ, (ਹ.ਬ.) : ਕਾਬੁਲ ਵਿਚ ਇਕ ਆਤਮਘਾਤੀ ਹਮਲੇ ਵਿਚ ਘੱਟ ਤੋਂ ਘੱਟ 34 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਸਰਕਾਰ ਨੇ ਪਹਿਲਾਂ ਮ੍ਰਿਤਕਾਂ ਦੀ ਗਿਣਤੀ 48 ਦੱਸੀ ਸੀ। ਇਹ ਵਿਸਫੋਟ ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਪੱਛਮੀ ਕਿਨਾਰੇ 'ਤੇ ਸਥਿਤ ਦਸ਼ਤ ਏ ਬਰਚੀ ਇਲਾਕੇ ਵਿਚ ਇਕ ਟਿਊਸ਼ਨ ਕੇਂਦਰ ਦੇ ਕੋਲ ਹੋਇਆ। ਆਤਮਘਾਤੀ ਹਮਲਾਵਰ ਨੇ ਇੱਥੇ ਚਲ ਰਹੀ Îਇਕ ਟਰੇਨਿੰਗ ਕਲਾਸ ਨੂੰ ਨਿਸ਼ਾਨਾ ਬਣਾਉਂਦੇ ਹੋਏ ਖੁਦ ਨੂੰ ਉਡਾ ਲਿਆ। ਵਿਸਫੋਟ ਤੋਂ ਬਾਅਦ ਪੂਰੇ ਇਲਾਕੇ ਵਿਚ ਚੀਕ ਚਿਹਾੜਾ ਪੈ ਗਿਆ ਅਤੇ ਜਾਨ ਬਚਾਉਂਦੇ ਹੋਏ ਲੋਕ ਇਧਰ ਉਧਰ ਦੌੜਦੇ ਦੇਖੇ ਗਏ। 
ਇਸ Îਟਿਊਸ਼ਨ ਕੇਂਦਰ 'ਤੇ ਹੋਏ ਹਮਲੇ ਦੀ ਜ਼ਿੰਮੇਵਾਰੀ ਆਈਐਸ ਨੇ ਲਈ ਹੈ।  ਕਾਬੁਲ ਵਿਚ ਆਈਐਸ ਸਿੱਖਿਅਕ ਸੰਸਥਾਨਾਂ ਅਤੇ ਸੈਨਿਕਾਂ ਨੂੰ ਅਪਣਾ ਨਿਸ਼ਾਨਾ ਬਣਾ ਰਹੇ ਹਨ। ਇੱਥੇ ਦੇ ਸਿਹਤ ਮੰਤਰਾਲੇ ਨੇ ਦੱਸਿਆ ਕਿ ਕਈ ਜ਼ਖਮੀਆਂ ਨੂੰ ਹਸਪਤਾਲਾਂ ਵਿਚ ਭਰਤੀ ਕਰਾਇਆ ਗਿਆ ਹੈ ਅਤੇ ਹੁਣ ਤੱਕ 34 ਲੋਕਾਂ ਦੇ ਮਾਰੇ ਜਾਣ ਦੀ ਸੂਚਨਾ ਹੈ।
ਸਿਹਤ ਮੰਤਰਾਲੇ ਨੇ Îਇਕ ਬਿਆਨ ਵਿਚ ਕਿਹਾ, ਅਪਣੇ ਵਿਭਾਗਾਂ ਤੋਂ ਪ੍ਰਾਪਤ ਸੂਚਨਾਵਾਂ ਦੇ ਆਧਾਰ 'ਤੇ ਹੁਣ ਪਤਾ ਚਲਿਆ ਹੈ ਕਿ ਹਮਲੇ ਵਿਚ 34 ਲੋਕ ਮਾਰੇ ਗਏ ਹਨ ਅਤੇ 56 ਜ਼ਖਮੀ ਹੋਏ ਹਨ। ਬਿਆਨ ਵਿਚ ਕਿਹਾ ਗਿਆ ਹੈ ਕਿ ਹਸਪਤਾਲ ਵਿਚ ਮਰਨ ਵਾਲਿਆਂ ਦੀ ਗਿਣਤੀ ਗਿਣਦੇ ਸਮੇਂ ਕੁਝ ਨੂੰ ਦੋ ਵਾਰ ਗਿਣ ਲਿਆ ਗਿਆ ਸੀ।
ਆਈਐਸ ਨਾਲ ਸਬੰਧ ਰੱਖਣ ਵਾਲੀ ਅਮਾਕ ਏਜੰਸੀ ਨੇ ਟੈਲੀਗਰਾਮ 'ਤੇ ਇਕ ਬਿਆਨ ਵਿਚ ਹਮਲਾਵਰ ਦਾ ਨਾਂ ਅਬਦੁਲਰਉਫ ਅਲ ਖੋਰਾਸਾਨੀ ਦੱਸਿਆ ਹੈ। ਹਾਲਾਂਕਿ ਅਜੇ ਇਸ ਦੀ ਪੁਸ਼ਟੀ ਨਹੀਂ ਹੋਈ ਹੈ। ਵਿਸਫੋਟਕ ਬੈਲਨ ਪਹਿਨੇ ਹਮਲਾਵਰ ਨੇ ਖੁਦ ਟਿਊਸ਼ਨ ਕੇਂਦਰ ਦੇ ਅੰਦਰ ਉਡਾ ਲਿਆ ਸੀ ਜਿੱਥੇ ਸੈਂਕੜੇ ਵਿਦਿਆਰਥੀ ਪ੍ਰੀਖਿਆ ਦੀ ਤਿਆਰੀ ਕਰ ਰਹੇ ਸਨ।
ਆਈਐਸ ਨੇ ਦਾਅਵਾ ਕੀਤਾ ਕਿ ਉਸ ਦੇ ਵਿਸਫੋਟ ਵਿਚ 200 ਤੋਂ ਜ਼ਿਆਦਾ ਲੋਕ ਮਾਰੇ ਗਏ ਹਨ। ਇਹ ਪਹਿਲੀ ਵਾਰ ਨਹੀਂ ਹੈ ਜਦ ਅੱਤਵਾਦੀਆਂ ਨੇ ਸ਼ੀਆ ਭਾਈਚਾਰੇ ਦੇ ਕਿਸੇ ਕੇਂਦਰ ਨੂੰ ਨਿਸ਼ਾਨਾ ਬਣਾਇਆ ਹੋਵੇ। ਇਸ ਤੋਂ ਪਹਿਲਾਂ ਪਾਕਤੀਆ ਸੂਬੇ ਵਿਚ ਇਕ ਸ਼ੀਆ ਮਸਜਿਦ ਵਿਚ ਹੋਏ ਹਮਲੇ ਵਿਚ 30 ਲੋਕ  ਮਾਰੇ ਗਏ ਸਨ।

ਹੋਰ ਖਬਰਾਂ »