ਚੰਡੀਗੜ੍ਹ, 17 ਅਗਸਤ, (ਹ.ਬ.) : ਪੰਜਾਬ ਦੀ ਕੌਮਾਂਤਰੀ  ਸਰਹੱਦ ਦੀ ਸੁਰੱਖਿਆ ਹੁਣ ਸਮਾਰਟ ਫੇੱਂਸਿੰਗ ਕਰੇਗੀ। ਜ਼ਬਰਦਸਤ ਸੁਰੱਖਿਆ ਵਾਲੇ ਇਸ ਕੰਪਰੀਹੇਨਸਿਵ ਇੰਟੀਗਰੇਟਡ ਬਾਰਡਰ ਮੈਨੇਜਮੈਂਟ ਨੂੰ ਅਪਣਾਉਣ ਦਾ ਫ਼ੈਸਲਾ ਬੀਐਸਐਫ ਨੇ ਕਰ ਲਿਆ ਹੈ। ਇਸ ਤਰ੍ਹਾਂ ਦੀ ਫੇਂਸਿੰਗ ਇਸ ਸਮੇਂ ਦੇਸ਼ ਵਿਚ ਜੰਮੂ ਸੈਕਟਰ ਵਿਚ ਅਪਣਾਈ ਜਾ ਚੁੱਕੀ ਹੈ। ਸਮਾਰ ਫੇਂਸਿੰਗ ਦਰਅਸਲ ਇਜ਼ਰਾਇਲ ਦੀ ਤਕਨੀਕ ਹੈ। ਇਜ਼ਰਾਇਲ ਦੀ ਆਧੁਨਿਕ ਤਕਨੀਕ ਵਾਲੀ ਸੁਰੱਖਿਆ ਵਿਵਸਥਾ ਦੁਨੀਆ ਭਰ ਵਿਚ ਸਭ ਤੋਂ ਵਧੀਆ ਮੰਨੀ ਜਾਂਦੀ ਹੈ। ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਪੰਜਾਬ ਦੇ ਲਈ ਇਹ ਤਕਨੀਕ ਵਰਦਾਲ ਸਾਬਤ ਹੋਵੇਗੀ ਕਿਉਂਕਿ ਇਹ ਸੂਬਾ ਆਮ ਤੌਰ 'ਤੇ ਘੁਸਪੈਠ ਅਤੇ ਨਸ਼ੇ ਦੀ ਤਸਕਰੀ ਦੀ ਵੱਡੀ ਸਮੱਸਿਆ ਨਾਲ ਨਾ ਸਿਰਫ ਜੂਝਦਾ ਰਿਹਾ ਬਲਕਿ ਸਰਹੱਦ ਪਾਰ ਤੋਂ ਅੱਤਵਾਦੀ ਹਮਲਿਆਂ ਦੀ ਸੰਭਾਵਨਾ ਵੀ ਬਣੀ ਰਹਿੰਦੀ ਹੈ। ਸਾਲ 2016 ਵਿਚ ਪਠਾਨਕੋਟ ਏਅਰਬੇਸ 'ਤੇ ਅੱਤਵਾਦੀ ਹਮਲਾ ਇੱਕ ਵੱਡਾ ਉਦਾਹਰਣ ਹੈ। ਇਸ ਲਈ ਪੰਜਾਬ ਦੀ ਸਰਹੱਦਾਂ ਨੂੰ ਆਧੁਨਿਕ ਤਕਨੀਕ ਨਾਲ ਲੈਸ ਕਰਨ ਦੀ ਦਰਕਾਰ ਲੰਬੇ ਸਮੇਂ ਤੋਂ ਮਹਿਸੂਸ ਕੀਤੀ ਜਾ ਰਹੀ ਹੈ। ਹੁਣ ਇਸੇ ਕੰਮ ਨੂੰ ਬੀਐਸਐਫ ਅੰਜਾਮ ਦੇਣ ਦੀ ਤਿਆਰੀ ਵਿਚ ਹੈ। 
ਜੰਮੂ ਪੈਟਰਨ 'ਤੇ ਪੰਜਾਬ ਦੀ ਸਰਹੱਦਾਂ 'ਤੇ ਵੀ ਸਮਾਰਟ ਫੇਂਸਿੰਗ ਲਗਾਏ ਜਾਣ ਦੀ ਜਾਣਕਾਰੀ ਬੀਐਸਐਫ ਦੇ ਡਾਇਰੈਕਟਰ ਜਨਰਲ ਕੇਕੇ ਸ਼ਰਮਾ ਨੇ 72ਵੇਂ ਆਜ਼ਾਦੀ ਦਿਵਸ ਦੇ ਮੌਕੇ 'ਤੇ ਅਟਾਰੀ ਬਾਰਡਰ 'ਤ ਲੱਗੇ ਨਵੇਂ ਗੇਟ ਦੇ ਉਦਘਾਟਨ ਕਰਦੇ ਹੋਏ ਦਿੱਤੀ।  ਉਨ੍ਹਾਂ ਨੇ ਮੰਨਿਆ ਕਿ ਬੀਐਸਐਫ ਦੇ ਸਾਹਮਣੇ ਚੁਣੌਤੀਆਂ ਕਾਫੀ ਹਨ ਲੇਕਿਨ ਬੀਐਸਐਫ ਦੇ ਜਵਾਨ ਹਰ ਹਾਲਾਤ ਵਿਚ ਦੇਸ਼ ਦੀ ਸੁਰੱਖਿਆ ਵਿਚ ਵੱਡਾ ਯੋਗਦਾਨ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸੀਮਾ ਤੇ ਸੁਰੱਖਿਆ ਬੰਦੋਬਸਤ ਪੂਰੀ ਤਰ੍ਹਾਂ ਮਜ਼ਬੂਤ ਹੈ ਅਤੇ ਇਸ ਨੂੰ ਹੋਰ ਜ਼ਿਆਦਾ ਮਜ਼ਬੂਤ ਕਰਨ ਲਈ ਕਦਮ ਚੁੱਕੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਕੁਲ 554 ਕਿਲੋਮੀਟਰ ਲੰਬੇ ਬਾਰਡਰ 'ਤੇ ਸਮਾਰਟ ਫੇਂਸਿੰਗ ਲਗਾਈ ਜਾਵੇਗੀ। 

ਹੋਰ ਖਬਰਾਂ »