ਸ੍ਰੀਨਗਰ, 26 ਅਗਸਤ (ਹਮਦਰਦ ਨਿਊਜ਼ ਸਰਵਿਸ) :  ਜੰਮੂ-ਕਸ਼ਮੀਰ ਵਿੱਚ ਅੱਤਵਾਦ ਦੇ ਮੋਰਚੇ ਉੱਤੇ ਕਈ ਖ਼ਤਰਨਾਕ ਰੁਝਾਨ ਉਭਰ ਕੇ ਸਾਹਮਣੇ ਆ ਰਹੇ ਹਨ। ਸਾਲ 2010 ਤੋਂ ਬਾਅਦ ਇਸ ਸਾਲ ਸਭ ਤੋਂ ਵੱਧ ਲਗਭਗ 130 ਨੌਜਵਾਨ ਵੱਖ-ਵੱਖ ਅੱਤਵਾਦੀ ਸੰਗਠਨਾਂ ਵਿੱਚ ਸ਼ਾਮਲ ਹੋਏ ਹਨ। ਇਨ੍ਹਾਂ ਵਿੱਚੋਂ ਜਿਆਦਾਤਰ ਨੌਜਵਾਨ ਕੌਮਾਂਤਰੀ ਅੱਤਵਾਦੀ ਸੰਗਠਨ ਅਲਕਾਇਦਾ ਨਾਲ ਜੁੜੇ ਹਨ।

ਅਧਿਕਾਰੀਆਂ ਮੁਤਾਬਕ 31 ਜੁਲਾਈ ਤੱਕ 131 ਨੌਜਵਾਨ ਵੱਖ-ਵੱਖ ਅੱਤਵਾਦੀ ਸੰਗਠਨਾਂ ਨਾਲ ਜੁੜੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਨੌਜਵਾਨਾਂ ਵਿੱਚ ਸਭ ਤੋਂ ਵੱਡੀ ਗਿਣਤੀ ਦੱਖਣੀ ਕਸ਼ਮੀਰ ਦੇ ਸ਼ੋਂਪੀਆ ਜਿਲ੍ਹੇ ਦੀ ਹੈ, ਜਿੱਥੋਂ 35 ਨੌਜਵਾਨ ਅੱਤਵਾਦੀ ਸੰਗਠਨਾਂ ਵਿੱਚ ਸ਼ਾਮਲ ਹੋਏ ਹਨ। ਪਿਛਲੇ ਸਾਲ 126 ਸਥਾਨਕ ਲੋਕ ਇਨ੍ਹਾਂ ਸਮੂਹਾਂ ਨਾਲ ਜੁੜੇ ਸਨ। ਅਧਿਕਾਰੀਆਂ ਨੇ ਦੱਸਿਆ ਕਿ ਕਈ ਨੌਜਵਾਨ ਅੰਸਾਰ ਗਜਵਤ-ਉਲ-ਹਿੰਦ ਵਿੱਚ ਸ਼ਾਮਲ ਹੋ ਰਹੇ ਹਨ। ਇਹ ਸਮੂਹ ਅਲਕਾਇਦਾ ਦੇ ਸਮਰਥਨ ਦਾ ਦਾਅਵਾ ਕਰਦਾ ਹੈ ਅਤੇ ਇਸ ਦੀ ਅਗਵਾਈ ਜਾਕਿਰ ਰਸ਼ੀਦ ਭਟ ਉਰਫ਼ ਜਾਕਿਰ ਮੂਸਾ ਕਰਦਾ ਹੈ। ਉਹ ਪੁਲਵਾਮਾ ਜਿਲ੍ਹੇ ਦੇ ਤਰਾਲ ਖੇਤਰ ਦੇ ਇੱਕ ਪਿੰਡ ਵਾਸੀ ਹੈ।

ਅਧਿਕਾਰੀਆਂ ਦੇ ਮੁਤਾਬਕ ਇਸ ਸਮੂਹ ਵਿੱਚ ਸ਼ਾਮਲ ਹੋਣ ਵਾਲਿਆਂ ਦੀ ਗਿਣਤੀ ਹੌਲੀ-ਹੌਲੀ ਵਧ ਰਹੀ ਹੈ, ਕਿਉਂਕਿ ਮੂਸਾ ਇਕੱਲਾ ਅਜਿਹਾ ਅੱਤਵਾਦੀ ਹੈ, ਜਿਸ ਨੇ ਹੂਰੀਅਤ ਕਾਨਫਰੰਸ ਦੇ ਵੱਖ-ਵੱਖ ਨੇਤਾਵਾਂ ਦਾ ਦਬਦਬਾ ਖ਼ਤਮ ਕੀਤਾ ਹੈ। ਉਸ ਨੇ ਕਸ਼ਮੀਰ ਨੂੰ ਸਿਆਸੀ ਮੁੱਦਾ ਦੱਸਣ ਉੱਤੇ ਸਿਰ ਕਲਮ ਕਰ ਦੇਣ ਦੀ ਧਮਕੀ ਦਿੱਤੀ ਹੈ। ਕਸ਼ਮੀਰ ਘਾਟੀ ਵਿੱਚ ਸੁਰੱਖਿਆ ਸਥਿਤੀ ਉੱਤੇ ਨਜ਼ਰ ਰੱਖਣ ਵਾਲੇ ਅਧਿਕਾਰੀਆਂ ਦਾ ਮੰਨਣਾ ਹੈ ਕਿ ‘ਸ਼ਰੀਅਤ ਜਾਂ ਸ਼ਹਾਦਤ’ ਦੇ ਮੂਸਾ ਦੇ ਨਾਅਰੇ ਨੇ ਪਾਕਿਸਤਾਨ ਦੇ ਸਮਰਥਨ ਵਾਲੇ ਸਾਲਾਂ ਪੁਰਾਣੇ ਨਾਅਰੇ ਦੀ ਥਾਂ ਲੈ ਲਈ ਹੈ।

ਜਾਕਿਰ ਮੂਸਾ ਦੇ ਸਬੰਧ ਵਿੱਚ ਦੱਸਿਆ ਜਾਂਦਾ ਹੈ ਕਿ ਉਸ ਨੇ ਇੰਜੀਨੀਅਰਿੰਗ ਦੀ ਪੜ੍ਹਾਈ ਅੱਧ-ਵਿਚਾਲੇ ਹੀ ਛੱਡ ਦਿੱਤੀ ਸੀ। ਹਿਜਬੁਲ ਮੁਜਾਹੀਦੀਨ ਦੇ ਅੱਤਵਾਦੀ ਬੁਰਹਾਨ ਵਾਨੀ ਦੀ ਮੌਤ ਤੋਂ ਬਾਦ 24 ਸਾਲਾ ਜਾਕਿਰ ਮੂਸਾ ਨੇ ਨੌਜਵਾਨਾਂ ਨੂੰ ਆਪਣੇ ਵੱਲ ਖਿੱਚਿਆ ਹੈ। ਵਾਨੀ 2016 ਵਿੱਚ ਮਾਰਿਆ ਗਿਆ  ਸੀ। ਇਕ ਸੀਨੀਅਰ ਪੁਲਿਸ ਅਧਿਕਾਰੀ ਨਾ ਕਿਹਾ ਕਿ ਉਹ ਪੜ੍ਹਾਈ ਦੇ ਨਾਲ-ਨਾਲ ਚੰਗਾ ਖੇਡਾਰੀ ਵੀ ਸੀ ਅਤੇ ਕੌਮਾਂਤਰੀ ਕੈਰਮ ਮੁਕਾਬਲੇ ਵਿੱਚ ਉਸ ਨੇ ਸੂਬੇ ਦੀ ਨੁਮਾਇੰਦਗੀ ਕੀਤੀ ਸੀ। ਉਨ੍ਹਾਂ ਕਿਹਾ ਕਿਹਾ ਕਿ ਇਹ ਵੱਡਾ ਕਾਰਨ ਹੈ ਕਿ ਘਾਟੀ ਵਿੱਚ ਕਈ ਨੌਜਵਾਨਾਂ ਲਈ ਮੂਸਾ ਨਾਇਕ ਦੀ ਤਰ੍ਹਾਂ ਉਭਰਨ ਲੱਗਾ ਹੈ। ਮੰਨਿਆ ਜਾਂਦਾ ਹੈ ਕਿ ਉਹ ਯਮਨ-ਅਮਰੀਕੀ ਮੂਲ ਦੇ ਪ੍ਰਚਾਰਕ ਅਨਵਾਰ ਅਲ ਅਵਲਾਕੀ ਤੋਂ ਪ੍ਰਭਾਵਿਤ ਹੈ, ਜੋ ਸਤੰਬਰ 2011 ਵਿੱਚ ਅਫ਼ਗਾਨਿਸਤਾਨ ਵਿੱਚ ਗਠਜੋੜ ਦਸਤੇ ਦੇ ਹਮਲੇ ਵਿੱਚ ਮਾਰਿਆ ਗਿਆ ਸੀ। ਮੂਸਾ ਮੁੱਖ ਤੌਰ ਉੱਤੇ ਆਪਣੇ ਸੰਗਠਨ ਲਈ ਭਰਤੀ ਉੱਤੇ ਧਿਆਨ ਕੇਂਦਰਿਤ ਕਰ ਰਿਹਾ ਹੈ ਅਤੇ ਨੌਜਵਾਨਾਂ ਨੂੰ ਹਥਿਆਰ ਚੁੱਕਣ ਲਈ ਉਕਸਾ ਰਿਹਾ ਹੈ। ਅਲਕਾਇਦਾ ਦੀ   

ਪਾਬੰਦੀਸ਼ੁਦਾ ਸੰਗਠਨ ਆਈਐਸਆਈਐਸ ਨਾਲ ਸਬੰਧਤ ਆਈਐਸਜੇਕੇ ਵੱਲ ਵੀ ਨੌਜਵਾਨਾਂ ਦਾ ਝੁਕਾਅ ਸੀ, ਪਰ ਉਸ ਦੇ ਮੁਖੀ ਦਾਊਦ ਸੋਫੀ ਦੇ ਮਾਰੇ ਜਾਣ ਬਾਅਦ ਇਹ ਝੁਕਾਅ ਘੱਟ ਗਿਆ। ਸੁਰੱਖਿਆ ਏਜੰਸੀਆਂ ਦੇ ਅਧਿਕਾਰੀਆਂ ਨੇ ਦੱਸਿਆ ਕਿ ਸ਼ੋਪੀਆਂ, ਪੁਲਵਾਮਾ, ਅਨੰਤਨਾਗ, ਕੁਲਗਾਮ ਅਤੇ ਅਵੰਤੀਪੁਰਾ ਜਿਲ੍ਹਿਆਂ ਵਾਲੇ ਸਭ ਤੋਂ ਅਸ਼ਾਂਤ ਦੱਖਣੀ ਕਸ਼ਮੀਰ ਵਿੱਚ ਸਭ ਤੋਂ ਵੱਧ ਨੌਜਵਾਨ ਅੱਤਵਾਦੀ ਸੰਗਠਨਾਂ ਵਿੱਚ ਸ਼ਾਮਲ ਹੋ ਰਹੇ ਹਨ।

ਉਨ੍ਹਾਂ ਨੇ ਦੱਸਿਆ ਕਿ ਕਸ਼ਮੀਰ ਘਾਟੀ ਵਿੱਚ ਇਨ੍ਹਾਂ ਪੰਜ ਜਿਲ੍ਹਿਆਂ ਵਿੱਚ 100 ਤੋਂ ਵੱਧ ਨੌਜਵਾਨ ਵੱਖ-ਵੱਖ ਅੱਤਵਾਦੀ ਸਮੂਹ ਵਿੱਚ ਸ਼ਾਮਲ ਹੋਏ ਹਨ। ਰਾਜ ਵਿਧਾਨ ਸਭਾ ਅਤੇ ਸੰਸਦ ਵਿੱਚ ਪੇਸ਼ ਹਾਲੀਆ ਅੰਕੜਿਆਂ ਮੁਤਾਬਕ 2010 ਤੋਂ ਬਾਅਦ ਇਸ ਸਾਲ ਇਹ ਅੰਕੜਾ ਸਿਖ਼ਰ ਉੱਤੇ ਹੈ। ਅੰਕੜਿਆਂ ਤੋਂ ਪਤਾ ਲਗਦਾ ਹੈ ਕਿ 2010 ਤੋਂ 2013 ਦੇ ਮੁਕਾਬਲੇ ਸਾਲ 2014 ਵਿੱਚ ਘਾਟੀ ਵਿੱਚ ਹਥਿਆਰ ਚੁੱਕਣ ਵਾਲੇ ਨੌਜਵਾਨਾਂ ਦੀ ਗਿਣਤੀ ਵਧਦੀ ਗਈ ਹੈ। ਸਾਲ 2010 ਤੋਂ 2013 ਤੱਕ ਇਹ ਅੰਕੜਾ ਲੜੀਵਾਰ 54, 23, 21 ਅਤੇ 6 ਸੀ। ਸਾਲ 2014 ਵਿੱਚ ਇਹ ਗਿਣਤੀ ਵੱਧ ਕੇ 53 ਹੋ ਗਈ ਅਤੇ 2015 ਵਿੱਚ 66 ਅਤੇ 2016 ਵਿੱਚ ਇਹ 88 ਤੱਕ ਚਲੀ ਗਈ।

ਹੋਰ ਖਬਰਾਂ »

ਹਮਦਰਦ ਟੀ.ਵੀ.