ਛੇ ਜੀਆਂ ਦੀ ਹੱਤਿਆ ਦੇ ਦੋਸ਼ ਵਿਚ ਪਹਿਲਾਂ ਵੀ ਹੋ ਚੁੱਕੀ ਹੈ ਫਾਂਸੀ

ਮੋਹਾਲੀ, 29  ਅਗਸਤ, (ਹ.ਬ.) : 14 ਸਾਲ ਪਹਿਲਾਂ ਪੈਸਿਆਂ ਦੇ ਲਾਲਚ ਵਿਚ ਫਤਿਹਗੜ੍ਹ ਸਾਹਿਬ ਵਿਚ ਇੱਕ ਹੀ ਪਰਿਵਾਰ ਦੇ ਚਾਰ ਜੀਆਂ ਦੀ ਹੱਤਿਆ ਕਰਨ ਵਾਲੇ ਖੁਸ਼ਵਿੰਦਰ ਸਿੰਘ ਉਰਫ ਖੁਸ਼ੋ ਨੂੰ ਸੀਬੀਆਈ ਅਦਾਲਤ ਨੇ ਦੋਸ਼ੀ ਠਹਿਰਾਉਂਦੇ ਹੋਏ ਫਾਂਸੀ ਦੀ ਸਜ਼ਾ ਸੁਣਾਈ ਹੈ। ਦੋਸ਼ੀ ਨੂੰ ਪਹਿਲਾਂ ਵੀ ਇੱਕੋ ਪਰਿਵਾਰ ਦੇ ਛੇ ਲੋਕਾਂ ਨੂੰ ਮਾਰਨ ਦੇ ਮਾਮਲੇ ਵਿਚ ਮੌਤ ਦੀ ਸਜ਼ਾ ਹੋ ਚੁੱਕੀ ਹੈ। ਇਸ ਵਿਚ ਦੋਸ਼ੀ ਨੇ ਅਪਣੀ ਅਪੀਲ ਸੁਪਰੀਮ ਕੋਰਟ ਵਿਚ ਪਾਈ ਹੋਈ ਹੈ। ਇਹ ਕੇਸ ਸੀਬੀਆਈ ਦੇ ਜੱਜ ਐਨਐਸ ਗਿੱਲ ਦੀ ਅਦਾਲਤ ਵਿਚ ਚਲ ਰਿਹਾ ਸੀ। ਖੁਸ਼ਵਿੰਦਰ ਸਿੰਘ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਸੁਹਾਵੀ ਦਾ ਰਹਿਣ ਵਾਲਾ ਹੈ। ਅਦਾਲਤ ਨੇ ਉਸ ਨੂੰ ਧਾਰਾ 302 ਹੱਤਿਆ, 364 ਹੱਤਿਆ ਦੀ ਨੀਅਤ ਨਾਲ ਅਗਵਾ ਅਤੇ 201 ਸਬੂਤਾਂ ਦੇ ਤਹਿਤ ਸਜ਼ਾ ਸੁਣਾਈ ਹੈ। ਸੀਬੀਆਈ ਦੀ ਅਦਾਲਤ ਪਟਿਆਲਾ ਤੋਂ ਮੋਹਾਲੀ ਸ਼ਿਫਟ ਹੋਣ ਤੋਂ ਬਾਅਦ ਇਹ ਪਹਿਲਾ ਮਾਮਲਾ ਹੈ, ਜਿਸ ਵਿਚ ਕਿਸੇ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ। ਸੀਬੀਆਈ ਦੇ ਵਕੀਲ ਕੁਮਾਰ ਰਜਤ ਨੇ ਕਿਹਾ ਕਿ ਜੱਜ ਦੇ ਫ਼ੈਸਲੇ ਦੀ ਕਾਪੀ ਹਾਈ ਕੋਰਟ ਭੇਜੀ ਜਾਵੇਗੀ। ਦੂਜੇ ਪਾਸੇ ਪੀੜਤ ਪਰਿਵਾਰ ਨੇ ਫ਼ੈਸਲੇ 'ਤੇ ਖੁਸ਼ੀ ਜਤਾਈ ਹੈ। ਉਨ੍ਹਾਂ ਕਿਹਾ ਕਿ ਕਾਫੀ ਸਮੇਂ ਬਾਅਦ ਉਨ੍ਹਾਂ ਨਿਆ ਮਿਲਿਆ ਹੈ। ਅਦਾਲਤ ਨੇ ਇਸ ਮਾਮਲੇ ਵਿਚ ਬਾਅਦ ਦੁਪਹਿਰ ਫ਼ੈਸਲਾ ਸੁਣਾਇਆ। ਦੋਸ਼ੀ ਨੂੰ ਪੁਲਿਸ ਵਾਲੇ ਕੜੀ ਸੁਰੱਖਿਆ ਵਿਚ ਅਦਾਲਤ ਵਿਚ ਲੈ ਕੇ ਗਏ। ਜੱਜ ਵਲੋਂ ਉਸ ਨੂੰ ਦੋਸ਼ੀ ਪਹਿਲਾਂ ਹੀ ਕਰਾਰ ਦਿੱਤਾ ਜਾ ਚੁੱਕਾ ਸੀ। ਇਸ ਤੋਂ ਬਾਅਦ ਜੱਜ ਨੇ ਇੱਕ ਮਿੰਟ ਵਿਚ ਫ਼ੈਸਲਾ ਸੁਣਾ ਦਿੱਤਾ।  ਇਸ ਤੋਂ ਬਾਅਦ ਦੋਸ਼ੀ ਦੇ ਚਿਹਰੇ 'ਤੇ ਬਿਲਕੁਲ ਵੀ ਨਿਰਾਸ਼ਾ ਨਹੀਂ ਸੀ। ਉਹ ਪਹਿਲਾਂ ਦੀ ਤਰ੍ਹਾਂ ਖਾਮੋਸ਼ ਸੀ। ਇਸ ਦੌਰਾਨ ਉਸ ਦਾ ਕੋਈ ਵੀ ਪਰਿਵਾਰਕ ਮੈਂਬਰ ਨਹੀਂ ਆਇਆ ਸੀ।ਜਦੋਂ 2012 ਵਿਚ ਖੁਸ਼ਵਿੰਦਰ ਫੜਿਆ ਗਿਆ ਸੀ ਤਾਂ ਉਸ ਨੇ ਸੀਬੀਆਈ ਦੇ ਸਾਹਮਣੇ ਚਾਰਾਂ ਨੂੰ ਮਾਰਨ ਦੀ ਗੱਲ ਕਬੂਲ ਕੀਤੀ ਸੀ।  ਉਸ ਨੇ ਸੀਬੀਆਈ ਨੂੰ ਦੱਸਿਆ ਸੀ ਕਿ ਮ੍ਰਿਤਕ ਕੁਲਵੰਤ ਸਿੰਘ ਦੇ ਪਰਿਵਾਰ ਨੇ 12 ਲੱਖ ਦੀ ਜ਼ਮੀਨ ਵੇਚੀ ਸੀ। ਉਸ ਨੂੰ ਇਸ ਗੱਲ ਦਾ ਪਤਾ ਸੀ। ਪੈਸੇ ਦੇ ਲਾਲਚ ਵਿਚ ਉਸ ਨੇ ਹੱਤਿਆ ਕਾਂਡ ਨੂੰ ਅੰਜਾਮ ਦਿੱਤਾ।
 

ਹੋਰ ਖਬਰਾਂ »

ਹਮਦਰਦ ਟੀ.ਵੀ.