ਜੀਵਨ ਬੀਮੇ ਦੀ ਰਕਮ ਹੜੱਪਣ ਲਈ ਕੁਲਵਿੰਦਰ ਕੌਰ ਗਿੱਲ ਦਾ ਕੀਤਾ ਸੀ ਕਤਲ

ਐਬਟਸਫੋਰਡ, 30 ਅਗਸਤ (ਹਮਦਰਦ ਨਿਊਜ਼ ਸਰਵਿਸ) : ਐਬਟਸਫੋਰਡ ਦੇ ਗੁਰਪ੍ਰੀਤ ਸਿੰਘ ਅਟਵਾਲ ਨੂੰ ਕਤਲ ਦੀ ਸਾਜਿਸ਼ ਰਚਣ ਦੇ ਦੋਸ਼ ਵਿੱਚ 21 ਸਾਲ ਕੈਦ ਦੀ ਸਜਾ ਸੁਣਾਈ ਗਈ। ਅਪ੍ਰੈਲ 2009 ਨੂੰ ਅਟਵਾਲ ਨੇ ਐਬਟਸਫੋਰਡ ਦੀ ਹੀ ਵਾਸੀ ਕੁਲਵਿੰਦਰ ਕੌਰ ਗਿੱਲ ਨੂੰ ਇੱਕ ਟਰੱਕ ਨਾਲ ਟੱਕਰ ਮਾਰ ਦਿੱਤੀ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ ਸੀ। ਬੀਮੇ ਦੀ ਰਕਮ ਹੜੱਪਣ ਲਈ ਇਹ ਸਾਜਿਸ਼ ਮ੍ਰਿਤਕ ਔਰਤ ਕੁਲਵਿੰਦਰ ਕੌਰ ਗਿੱਲ ਦੇ ਪਤੀ ਇਕਬਾਲ ਗਿੱਲ ਨੇ ਘੜੀ ਸੀ। ਇਸ ਕੇਸ ਵਿੱਚ ਇਕਬਾਲ ਨੂੰ ਪਹਿਲਾਂ ਹੀ 17 ਸਾਲ ਕੈਦ ਦੀ ਸਜਾ ਹੋ ਚੁੱਕੀ ਹੈ।

ਇਸ ਕੇਸ ਵਿੱਚ ਮਈ 2018 ਨੂੰ ਗੁਰਪ੍ਰੀਤ ਸਿੰਘ ਅਟਵਾਲ ਉੱਤੇ ਦੋਸ਼ ਆਇਦ ਹੋਏ ਸਨ। ਜੱਜ ਨੇ ਫੈਸਲਾ ਸੁਣਾਉਂਦੇ ਹੋਏ ਦੱਸਿਆ ਕਿ ਅਟਵਾਲ ਨੇ 5 ਸਾਲ 2 ਮਹੀਨੇ ਹਿਰਾਸਤ ਵਿੱਚ ਕੱਟੇ ਹਨ, ਜੋ ਕਿ ਉਸ ਦੀ ਸਜਾ ਵਿੱਚ ਜੋੜ ਦਿੱਤੇ ਜਾਣਗੇ। ਕਤਲ ਦੇ ਮੁੱਖ ਸਾਜਿਸ਼ਘਾੜੇ ਮ੍ਰਿਤਕ ਔਰਤ ਕੁਲਵਿੰਦਰ ਕੌਰ ਗਿੱਲ ਦੇ ਪਤੀ ਇਕਬਾਲ ਨੂੰ ਨਵੰਬਰ 2017 ਵਿੱਚ 17 ਸਾਲ ਕੈਦ ਦੀ ਸਜਾ ਹੋ ਚੁੱਕੀ ਹੈ।

ਹੋਰ ਖਬਰਾਂ »