ਵਾਸ਼ਿੰਗਟਨ, 10 ਸਤੰਬਰ (ਹ.ਬ.) : ਅਮਰੀਕਾ ਵਿਚ ਹੋਈ ਇੱਕ ਅਜੀਬੋ ਗਰੀਬ ਘਟਨਾ ਵਿਚ 55 ਸਾਲ ਦੀ ਇੱਕ ਔਰਤ ਦੀ ਜੀਭ 'ਤੇ ਵਾਲ ਉਗ ਆਏ ਹਨ। ਇਹ ਘਟਨਾ ਤਦ ਵਾਪਰੀ ਜਦ ਇੱਕ ਐਕਸੀਡੈਂਟ ਤੋਂ ਬਾਅਦ ਉਹ ਔਰਤ ਅਪਣਾ ਇਲਾਜ ਕਰਾਉਣ ਲਈ ਇੱਥੇ ਦੇ ਸੇਂਟ ਲੁਈਸ ਹਸਪਤਾਲ ਪੁੱਜੀ ਸੀ। ਇਸ ਤੋਂ ਬਾਅਦ ਉਥੇ ਦਿੱਤੀ ਗਈ ਇੱਕ ਦਵਾਈ ਦੇ ਸਾਈਡ ਇਫੈਕਟ ਕਾਰਨ ਉਸ ਦੀ ਜੀਭ 'ਤੇ ਵਾਲ ਉਗ ਆਏ। ਵਾਸ਼ਿੰਗਟਨ ਦੇ ਸੇਂਟ ਲੁਈ ਹਸਪਤਾਲ ਦੇ ਡਾਕਟਰਾਂ ਨੇ ਦੱਸਿਆ, ਐਕਸੀਡੈਂਟ ਤੋਂ ਬਾਅਦ ਔਰਤ ਨੂੰ ਦੋਵੇਂ ਪੈਰਾਂ ਵਿਚ ਗੰਭੀਰ ਸੱਟ ਲੱਗੀ ਸੀ ਅਤੇ ਉਸ ਦੇ ਜ਼ਖਮਾਂ ਵਿਚ ਇਨਫੈਕਸ਼ਨ ਫੈਲ ਗਿਆ ਸੀ। ਜਿਸ ਤੋਂ ਬਾਅਦ ਇਲਾਜ ਦੌਰਾਨ ਬੈਕਟੀਰੀਆ ਨਾਲ ਲੜਨ ਦੇ ਲਈ ਉਸ ਨੂੰ ਇੰਟਰਾਵੀਨਸ ਮੇਰੋਪੇਨਮ ਅਤੇ ਓਰਲ ਮਾਈਨੋਸਾਈਕਲਾਈਨ ਨਾਂ ਦੀ ਐਂਟੀਬਾਇਓਟਿਕ ਦਵਾਈ ਦਿੱਤੀ ਗਈ ਸੀ। ਇਸ ਦਵਾਈ ਕਾਰਨ ਹਫ਼ਤੇ ਦੇ ਅੰਦਰ ਔਰਤ ਦੀ ਜੀਭ ਕਾਲੀ ਹੋਣ ਲੱਗੀ, ਨਾਲ ਹੀ ਉਸ ਦੇ ਮੂੰਹ ਵਿਚ ਵੀ ਬੇਹੱਦ ਖਰਾਬ ਸਵਾਦ ਵੀ ਆਉਣ ਲੱਗਾ। ਡਾਕਟਰਾਂ ਨੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਮਾਈਨੋਸਾਈਕਲਾਈਨ ਦਵਾਈ ਦੇ ਸਾਈਡ ਇਫੈਕਟ ਕਾਰਨ ਅਜਿਆ ਹੋ ਰਿਹਾ ਹੈ। ਡਾਕਟਰਾਂ ਮੁਤਾਬਕ ਇਸ ਬਿਮਾਰੀ ਨੂੰ ਬਲੈਕ ਹੇਅਰੀ ਟੰਗ ਨਾਂ ਨਾਲ ਜਾਣਿਆ ਜਾਂਦਾ ਹੈ। ਹਾਲਾਂਕਿ ਇਹ Îਇੱਕ ਅਸਥਾਈ ਸਮੱਸਿਆ ਹੁੰਦੀ ਹੈ ਅਤੇ ਇਸ ਨਾਲ ਕੁਝ ਨੁਕਸਾਨ ਵੀ ਨਹੀਂ ਹੁੰਦਾ। ਆਮ ਤੌਰ 'ਤੇ ਇਹ ਸਮੱਸਿਆ ਮੂੰਹ ਦੀ ਚੰਗੀ ਤਰ੍ਹਾਂ ਸਫਾਈ ਨਹੀਂ ਕਰਨ 'ਤੇ ਹੋ ਜਾਂਦੀ ਹੈ।
ਔਰਤ ਦੇ ਮੂੰਹ ਵਿਚ ਇਹ ਸਮੱਸਿਆ ਇਸ ਲਈ ਹੋਈ ਸੀ ਕਿਉਂਕਿ ਐਂਟੀਬਾਇਓਟਿਕ ਕਾਰਨ ਉਸ ਦੇ ਮੂੰਹ ਵਿਚ ਹੋਣ ਵਾਲੇ ਆਮ ਬੈਕਟੀਰੀਆ ਵਿਚ ਬਦਲਾਅ ਹੋ ਗਿਆ ਸੀ। ਇਸ ਤੋਂ ਇਲਾਵਾ ਇਹ ਦਿੱਕਤ ਮੂੰਹ ਦੀ ਸਫਾਈ ਨਾ ਕਰਨ, ਮੂੰਹ ਸੁੱਕਾ ਰਹਿਣ, ਤੰਮਾਕੂ ਜ਼ਿਆਦਾ ਸ਼ਰਾਬ ਪੀਣ ਜਾਂ ਸਾਫ਼ਟ ਡਰਿੰਕ ਪੀਣ ਕਾਰਨ ਵੀ ਹੋ ਸਕਦੀ ਹੈ। ਬਲੈਕ ਹੇਅਰੀ ਟੰਗ' ਵਿਚ ਜੀਭ ਕਾਲੀ, ਹਰੀ, ਪੀਲੀ ਜਾਂ ਕਦੇ ਕਦੇ ਚਿੱਟ ਵੀ ਹੋ ਜਾਂਦੀ ਹੈ। ਇੱਥੇ ਤੱਕ ਕਿ ਉਸ 'ਤੇ ਵਾਲ ਵੀ ਆਉਣ ਲੱਗਦੇ ਹਨ। ਇਸ ਦੇ ਲੱਛਣਾਂ ਵਿਚ ਮੂੰਹ ਵਿਚ ਧਾਤੂ ਜਿਹਾ ਸਵਾਦ, ਬਦਬੂ ਆਉਣੀ ਵੀ ਸ਼ਾਮਲ ਹੈ। ਇਸ ਸਮੱਸਿਆ ਤੋਂ ਡਾਕਟਰਾਂ ਨੇ ਦਵਾਈ ਬੰਦ ਕਰਕੇ ਹੋਰ ਦਵਾਈ ਦਿੱਤੀ। ਨਾਲ ਹੀ ਉਸ ਨੂੰ ਚੰਗੀ ਤਰ੍ਹਾਂ ਮੂੰਹ ਦੀ ਸਫਾਈ ਕਰਨ ਲÂ ਕਿਹਾ। ਇਸ ਤੋਂ ਬਾਅਦ Îਇੱਕ ਮਹੀਨੇ ਦੇ ਅੰਦਰ ਔਰਤ ਦੀ ਜੀਭ ਠੀਕ ਹੋ ਗਈ।