ਵਾਸ਼ਿੰਗਟਨ,  11 ਸਤੰਬਰ (ਹ.ਬ.) : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਭਾਰਤ, ਅਮਰੀਕੀ  ਪ੍ਰਸ਼ਾਸਨ ਦੇ ਕੜੇ ਰੁਖ ਦੇ ਬਾਵਜੂਦ ਉਸ ਦੇ ਨਾਲ ਵਪਾਰ ਸਮਝੌਤਾ ਕਰਨਾ ਚਾਹੁੰਦਾ ਹੈ। ਟਰੰਪ ਸਰਕਾਰ ਉਸ ਸਬਸਿਡੀ ਨੂੰ ਸਮਾਪਤ ਕਰਨਾ ਚਾਹੁੰਦੀ ਹੈ ਜੋ ਭਾਰਤ ਅਤੇ ਚੀਨ ਜਿਹੀ ਵਿਕਾਸਸ਼ੀਲ ਅਰਥਵਿਵਸਥਾਵਾਂ ਅਮਰੀਕਾ ਤੋਂ ਪ੍ਰਾਪਤ ਕਰਦੀਆਂ ਰਹੀਆਂ ਹਨ।  ਅਮਰੀਕੀ ਰਾਸ਼ਟਰਪਤੀ ਟਰੰਪ ਦੀ ਨਜ਼ਰ ਵਿਚ ਅਮਰੀਕਾ ਵਿਕਾਸਸ਼ੀਲ ਦੇਸ਼ ਹਨ ਅਤੇ ਉਹ ਚਾਹੁੰਦੇ ਹਨ ਕਿ ਕਿਸੇ ਵੀ ਹੋਰ ਦੇਸ਼ ਦੀ ਤੁਲਨਾ ਵਿਚ ਉਹ ਵੀ ਤੇਜ਼ ਰਫਤਾਰ ਨਾਲ ਅੱਗੇ ਵਧੇ, ਟਰੰਪ ਅਕਸਰ ਭਾਰਤ ਦੁਆਰਾ ਅਮਰੀਕੀ ਉਤਪਾਦਾਂ 'ਤੇ 100 ਪ੍ਰਤੀਸ਼ਤ ਟੈਕਸ ਲਗਾਉਣ ਦਾ ਦੋਸ਼ ਲਗਾਉਂਦੇ ਰਹੇ ਹਨ। ਟਰੰਪ ਨੇ ਕਿਹਾ, ਭਾਰਤ ਤੋਂ ਦੂਜੇ ਦਿਨ ਕਾਲ ਆਇਆ, ਉਨ੍ਹਾਂ ਕਿਹਾ ਉਹ ਪਹਿਲੀ ਵਾਰ ਵਪਾਰ ਸਮਝੌਤਾ ਕਰਨਾ ਚਾਹੁੰਦੇ ਹਨ। ਹਾਲਾਂਕਿ ਟਰੰਪ ਨੇ ਇਹ ਨਹੀਂ ਦੱਸਿਆ ਕਿ ਕਿਸ ਨੇ ਕਿਸ ਨੂੰ ਕਾਲ ਕੀਤੀ ਸੀ। 
ਸਾਊਥ ਡਕੋਤਾ ਵਿਚ ਇਕ ਪ੍ਰੋਗਰਾਮ ਵਿਚ ਅਪਣੇ ਸਮਰਥਕਾਂ  ਦੇ ਵਿਚ ਰੂਸ ਦੇ ਨਾਲ ਭਾਰਤ ਦੇ ਸਮਝੌਤੇ 'ਤੇ ਟਰੰਪ ਨੇ ਕਿਹਾ ਕਿ ਪਹਿਲਾਂ ਸਰਕਾਰ ਦੇ ਨਾਲ ਉਨ੍ਹਾਂ ਨੇ ਇਸ ਬਾਰੇ ਵਿਚ ਕੋਈ ਗੱਲ ਨਹੀਂ ਕੀਤੀ। ਉਹ ਜੋ ਚੀਜ਼ਾਂ ਚਲ ਰਹੀਆਂ ਸਨ, ਉਸ ਤੋਂ ਖੁਸ਼ ਸਨ। ਇਸ ਵਿਚ, ਅਮਰੀਕੀ ਪ੍ਰਸ਼ਾਸਨ ਦੇ ਇਕ ਅਧਿਕਾਰੀ ਨੇ ਕਿਹਾ ਕਿ  ਭਾਰਤ ਦੁਆਰਾ ਰੂਸ ਨਾਲ ਐਸ-400 ਮਿਜ਼ਾਈਲ ਰੱਖਿਆ ਪ੍ਰਣਾਲੀ ਖਰੀਦਣ ਦੇ ਵੱਡੇ ਸੈਨਿਕ ਸੌਦੇ ਨੂੰ ਲੈ ਕੇ ਅਮਰੀਕਾ, ਭਾਰਤ ਦੇ ਨਾਲ ਗੱਲਬਾਤ ਜਾਰੀ ਰੱਖੇਗਾ। ਗੌਰਤਲਬ ਹੈ ਕਿ ਰੂਸ ਨਾਲ ਭਾਰਤ ਕਰੀਬ 4.5 ਡਾਲਰ ਵਿਚ ਪੰਜ ਐਸ-400 ਮਿਜ਼ਾਈਲ ਪ੍ਰਣਾਲੀ  ਖਰੀਦਣ ਦੀ ਯੋਜਨਾ ਬਣਾ ਰਿਹਾ ਹੈ। ਅਮਰੀਕਾ ਨੇ ਕਾਨੂੰਨ ਤਹਿਤ ਰੂਸ ਕੋਲੋਂ ਹਥਿਆਰਾਂ ਦੀ ਖਰੀਦ 'ਤੇ ਰੋਕ ਲਗਾਈ ਹੋਈ ਹੈ।  ਅਜਿਹੇ ਵਿਚ ਭਾਰਤ ਦੇ ਰੂਸ ਦੇ ਨਾਲ ਹਥਿਆਰ ਸੌਦਾ ਕਰਨ ਨਾਲ ਇਸ ਕਾਨੂੰਨ ਦਾ ਉਲੰਘਣ ਮੰਨਿਆ ਜਾ ਰਿਹਾ ਹੈ। 
ਟਰੰਪ ਨੇ ਕਿਹਾ ਕਿ ਜੇਕਰ ਭਾਰਤ ਅਤੇ ਚੀਨ ਜਿਹੇ ਦੇਸ਼ ਤੇਜ਼ੀ ਨਾਲ ਵਾਧਾ ਕਰ ਰਹੇ ਹਨ ਤਾਂ ਅਮਰੀਕਾ ਕਿਉਂ ਨਹੀਂ ਕਰ ਸਕਦਾ। ਜਦ ਭਾਰਤ ਅਤੇ ਚੀਨ 6,7,8 ਫ਼ੀਸਦੀ ਦੀ ਗਤੀ ਨਾਲ ਵਧਣ ਦੇ ਬਾਵਜੂਦ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ ਤਾਂ ਅਸੀਂ ਕਿਵੇਂ 1 ਫ਼ੀਸਦੀ ਦੀ ਦਰ 'ਤੇ ਰਹਿ ਸਕਦੇ ਹਨ?

ਹੋਰ ਖਬਰਾਂ »