ਕੈਲੀਫੋਰਨੀਆ, 20 ਸਤੰਬਰ (ਹ.ਬ.) : ਕੈਲੀਫੋਰਨੀਆ 'ਚ ਇੱਕ ਹੱਡੀਆਂ ਦੇ ਡਾਕਟਰ ਅਤੇ ਉਸ ਦੀ ਪ੍ਰੇਮਿਕਾ 'ਤੇ ਦੋ ਔਰਤਾਂ ਨੂੰ ਨਸ਼ੀਲਾ ਪਦਾਰਥ ਦੇਣ ਅਤੇ ਉਨ੍ਹਾਂ ਦਾ ਸਰੀਰਕ ਸ਼ੋਸ਼ਣ  ਕਰਨ ਦਾ ਦੋਸ਼ ਲੱਗਾ ਹੈ।  ਸਰਕਾਰੀ ਵਕੀਲ ਨੂੰ ਸ਼ੱਕ ਹੈ ਕਿ ਇਸ ਮਾਮਲ ਵਿਚ ਪੀੜਤਾਂ ਦੀ ਗਿਣਤੀ ਜ਼ਿਆਦਾ ਹੋ ਸਕਦੀ ਹੈ। ਅਧਿਕਾਰੀਆਂ ਨੇ ਮੰਗਲਵਾਰ ਨੂੰ ਦੱਸਿਆ ਕਿ ਜਾਂਚ ਦੌਰਾਨ ਅਸੀਂ ਪ੍ਰੈਸ ਕਾਨਫ਼ਰੰਸ ਕਰਕੇ ਇਸ ਮਾਮਲੇ ਵਿਚ ਹੋਰ ਮਹਿਲਾਵਾਂ ਨੂੰ ਅੱਗੇ ਆਉਣ ਦੀ ਮੰਗ ਕੀਤੀ ਸੀ। ਉਸ ਦੇ ਕੁੱਝ ਹੀ ਘੰਟੇ ਵਿਚ ਸਾਡੇ ਕੋਲ ਕਈ ਫ਼ੋਨ ਆਏ। 
ਓਰੇਂਜ ਕਾਊਂਟੀ ਪ੍ਰੌਸੀਕਿਊਟਰ ਦੀ ਬੁਲਾਰਾ ਮਿਸ਼ੇਲ ਵਾਨ ਦੇਰ ਲਿੰਡੇਨ ਨੇ ਕਿਹਾ, ਜਾਂਚਕਾਰਾਂ ਨੇ ਮੈਨੂੰ ਦੱਸਿਆ ਕਿ ਅੱਜ ਦੁਪਹਿਰ ਉਨ੍ਹਾਂ ਲਗਾਤਾਰ ਫ਼ੋਨ ਆਏ। ਲੋਕ ਫੋਨ ਕਰਕੇ  ਜਾਣਕਾਰੀ ਦੇ ਰਹੇ ਹਨ। ਅਜਿਹੇ ਵਿਚ ਸਾਰੀਆਂ ਸੂਚਨਾਵਾਂ ਦਾ ਵਿਸ਼ਲੇਸ਼ਣ ਅਤੇ ਜਾਂਚ ਕਰਨ ਵਿਚ ਹੋਰ ਸਮਾਂ ਲੱਗੇਗਾ। 
ਪੁਲਿਸ ਨੇ ਕਥਿਤ ਰੇਪ ਦੇ ਦੋ ਮਾਮਲਿਆਂ ਵਿਚ 11 ਸਤੰਬਰ ਨੂੰ ਸਰਜਨ ਗਰਾਂਟ ਵਿਲੀਅਮ (38) ਅਤੇ ਉਸ ਦੀ ਪ੍ਰੇਮਿਕਾ ਸੇਰਿਸਾ ਲੌਰਾ ਰਾਇਲੀ (31) ਦੇ ਖ਼ਿਲਾਫ਼ ਰੇਪ, ਨਸ਼ੀਲੇ ਪਦਾਰਥ ਅਤੇ ਹਥਿਆਰਾਂ ਨਾਲ ਜੁੜੇ ਮਾਮਲਿਆਂ ਵਿਚ ਦੋਸ਼ ਤੈਅ ਕੀਤੇ ਸਨ।  ਬਰਾਵੋ ਟੈਲੀਵਿਜ਼ਨ ਦੇ ਰਿਆਲਿਟੀ ਸ਼ੋਅ 'ਆਨਲਾਈਨ ਡੇਟਿੰਗ ਰਿਜੁਅਲਸ ਆਫ਼ ਦ ਅਮਰੀਕਨ ਮੇਲ' ਵਿਚ ਹਿੱਸਾ ਲੈਣ ਵਾਲੇ ਸਰਜਨ ਅਤੇ ਉਸ ਦੀ ਪ੍ਰੇਮਿਕਾ ਦੇ ਖ਼ਿਲਾਫ਼ 25 ਅਕਤੂਬਰ ਨੂੰ ਅਦਾਲਤ ਵਿਚ ਦੋਸ਼ ਤੈਅ ਹੋਣੇ ਹਨ। 
ਲਿੰਡੇਨ ਨੇ ਦੱਸਿਆ ਕਿ ਰੌਬੀਚੇਕਸ  ਦੀ  ਗ੍ਰਿਫਤਾਰੀ ਤੋਂ ਬਾਅਦ ਜਾਂਚਕਾਰਾਂ ਨੂੰ ਉਸ ਦੇ ਫ਼ੋਨ ਵਿਚ ਸੈਂਕੜੇ ਦੀ ਗਿਣਤੀ ਵਿਚ ਵੀਡੀਓ ਮਿਲੇ ਹਨ ਜਿਨ੍ਹਾਂ ਵਿਚ ਕਈ  ਲੋਕ ਬਗੈਰ ਕੱਪੜਿਆਂ ਦੇ ਹਨ, ਬੇਹੋਸ਼ ਹਨ ਅਤੇ ਉਨ੍ਹਾਂ ਦਾ ਸਰੀਰਕ ਸ਼ੋਸ਼ਣ ਕੀਤਾ ਜਾ ਰਿਹਾ ਹੈ। ਡਿਸਟ੍ਰਿਕਟ ਅਟਾਰਨੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਰੌਬੀਚੇਕਸ ਅਤੇ ਰਾਇਲੀ ਨੇ ਨਾਲ ਮਿਲ ਕੇ ਰੈਸਟੋਰੈਂਟ ਅਤੇ ਬਾਰ ਵਿਚ ਅਪਣੇ ਸ਼ਿਕਾਰ ਦੀ  ਪਛਾਣ ਕਰਦੇ ਸਨ, ਉਨ੍ਹਾਂ ਭਰੋਸੇ ਵਿਚ ਲੈਂਦੇ ਸਨ ਅਤੇ ਫੇਰ ਅਪਰਧ ਕਰਦੇ ਸਨ।

ਹੋਰ ਖਬਰਾਂ »