ਲਖਨਊ, 20 ਸਤੰਬਰ (ਹ.ਬ.) : ਪਾਕਿਸਤਾਨੀ ਖੁਫ਼ੀਆ ਏਜੰਸੀ ਆਈਐਸਆਈ ਦੇ ਲਈ ਕੇਂਦਰੀ ਸੁਰੱਖਿਆ ਬਲਾਂ ਦੀ ਜਾਸੂਸੀ ਕਰਨ ਦੇ ਦੋਸ਼ ਵਿਚ ਬੀਐਸਐਫ ਦੇ Îਇੱਕ ਸਿਪਾਹੀ ਅਚਿਉਤਾ ਨੰਦ ਨੂੰ ਏਟੀਐਸ ਨੇ ਮੰਗਲਵਾਰ ਰਾਤ ਨੋਇਡਾ ਵਿਚ ਗ੍ਰਿਫਤਾਰ ਕਰ ਲਿਆ। ਹਨੀਟਰੈਪ ਦਾ ਸ਼ਿਕਾਰ ਹੋਏ ਇਸ ਸਿਪਾਹੀ ਦੇ ਕੋਲ ਏਟੀਐਸ ਨੂੰ ਕਈ ਦਸਤਾਵੇਜ਼ ਵੀ ਮਿਲੇ ਹਨ। ਡੀਜੀਪੀ ਓਪੀ ਸਿੰਘ ਨੇ ਇਹ ਸਿਪਾਹੀ ਸਾਲ 2006 ਵਿਚ ਬੀਐਸਅੇਫ ਵਿਚ ਭਰਤੀ ਹੋਇਆ ਸੀ। ਜਨਵਰੀ, 2016 ਵਿਚ ਇੱਕ ਮਹਿਲਾ ਨਾਲ ਫੇਸਬੁੱਕ 'ਤੇ ਇਸ ਦੀ ਦੋਸਤੀ ਹੋਈ। ਇਸ ਮਹਿਲਾ ਨੇ ਖੁਦ ਨੂੰ ਸੈਨਾ ਦਾ ਰਿਪੋਰਟਰ ਦੱਸਿਆ। ਪਹਿਲਾਂ ਤਾਂ ਦੋਸਤੀ  ਦੀ ਹੀ ਗੱਲਾਂ ਹੁੰਦੀਆਂ ਰਹੀਆਂ ਲੇਕਿਨ ਬਾਅਦ ਵਿਚ ਉਸ ਨੇ ਗੁਪਤ ਸੂਚਨਾਵਾਂ ਮੰਗਣੀ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ ਅਚਿਉਤਾ ਨੰਦ ਨੇ ਮਹਿਲਾ ਮਿੱਤਰ ਨੂੰ ਯੂਨਿਟ ਦੀ ਲੋਕੇਸ਼ਨ, ਅਸਲਾ  ਭੰਡਾਰ ਵਿਚ ਮੌਜੂਦ ਵਿਸਫੋਟਕ ਅਤੇ ਅਸਲੇ ਦਾ ਬਿਉਰਾ ਅਤੇ ਵੀਡੀਓ ਵੀ ਭੇਜਣੀ ਸ਼ੁਰੂ ਕਰ ਦਿੱਤੀ। ਇਸ ਬਾਰੇ ਵਿਚ ਮਿਲਟਰੀ ਇੰਟੈਲੀਜੈਂਸ ਦੀ ਚੰਡੀਗੜ੍ਹ ਇਕਾਈ ਨੇ ਏਟੀਐਸ ਨੂੰ ਸੂਚਨਾ ਦਿੱਤੀ ਸੀ।  ਆਈਜੀ ਅਸੀਮ ਅਰੁਣ ਨੇ ਦੱਸਿਆ ਕਿ ਇਸ ਸਿਪਾਹੀ ਨੇ ਪਾਕਿਸਤਾਨੀ ਨੰਬਰ 'ਤੇ ਵੱਟਸਐਪ   ਰਾਹੀਂ ਕਾਫੀ ਸਮੇਂ ਤੱਕ ਗੱਲ ਕੀਤੀ।  ਇਸ ਤੋਂ ਸਾਫ ਹੋਇਆ ਕਿ ਉਹ ਪਾਕਿਸਤਾਨ ਨੂੰ ਖੁਫ਼ੀਆ ਜਾਣਕਾਰੀ ਦੇ ਰਿਹਾ ਹੈ।  ਉਸ ਦੀ ਫੇਸਬੁੱਕ ਆਈਡੀ ਅਤੇ ਮੋਬਾਈਲ ਤੋਂ ਕਈ ਸਬੂਤ ਮਿਲੇ ਹਨ।

ਹੋਰ ਖਬਰਾਂ »