ਮੁੰਬਈ, 4 ਅਕਤੂਬਰ, (ਹ.ਬ.) : ਮਲਾਇਕਾ ਅਰੋੜਾ ਨਾਲ ਤਲਾਕ ਤੋਂ ਬਾਅਦ ਅਰਬਾਜ਼ ਖਾਨ ਹੁਣ ਅਪਣੀ ਨਵੀਂ ਗਰਲਫਰੈਂਡ  ਜਿਰੋਜੀਆ ਨਾਲ ਵਿਖਾਈ ਦਿੰਦੇ ਹਨ। ਮਾਮਲਾ ਦੋਵਾਂ ਦੇ ਵਿਆਹ ਤੱਕ ਪਹੁੰਚ ਚੁੱਕਾ ਹੈ। ਇਸ ਵਿਆਹ ਨੂੰ ਲੈ ਕੇ ਇੱਕ ਐਂਗਲ ਇਹ ਵੀ ਦੱਸਿਆ ਜਾਂਦਾ ਹੈ ਕਿ ਸਲਮਾਨ ਖ਼ਾਨ ਇਸ ਫ਼ੈਸਲੇ ਨਾਲ ਸਹਿਮਤ ਨਹਂੀਂ ਹਨ ਅਤੇ ਇੱਥੋਂ ਤੱਕ ਮੁਮਕਿਨ ਹੈ ਕਿ ਉਹ ਇਸ ਵਿਆਹ ਵਿਚ ਸ਼ਾਮਲ ਵੀ ਨਾ ਹੋਣ। ਸਲਮਾਨ ਤੋਂ ਇਲਾਵਾ ਪਰਵਾਰ ਵਿਚ ਕਿਸੇ ਹੋਰ ਨੂੰ ਅਰਬਾਜ਼ ਦੇ ਦੂਜੇ ਵਿਆਹ ਨੂੰ ਲੈ ਕੇ ਕੋਈ ਸਮੱਸਿਆ ਨਹੀਂ ਦੱਸੀ ਜਾਂਦੀ ਹੈ। ਹੁਣ ਪਰਿਵਾਰ ਨਾਲ ਜੁੜੇ ਸੂਤਰਾਂ ਤੋਂ ਸੰਕੇਤ ਮਿਲ ਰਹੇ ਹਨ ਕਿ ਦਸੰਬਰ ਤੱਕ ਅਰਬਾਜ਼ ਦਾ ਦੂਜਾ ਵਿਆਹ ਲੰਡਨ ਵਿਚ ਹੋ ਸਕਦਾ ਹੈ। ਅਰਬਾਜ਼ ਖੁਦ ਮੁੰਬਈ ਵਿਚ ਵਿਆਹ ਨਹੀਂ ਕਰਨਾ ਚਾਹੁੰਦੇ। ਵਿਆਹ ਵਿਚ ਖਾਨ ਪਰਿਵਾਰ ਦੇ ਬਾਕੀ ਲੋਕ ਜਾਣਗੇ ਪਰ ਹਾਲੇ ਤੱਕ ਦੀ ਖ਼ਬਰ ਇਹ ਹੈ ਕਿ ਸਲਮਾਨ ਖਾਨ ਇਸ ਤੋਂ ਦੂਰ ਰਹਿਣਗੇ । ਹਾਲਾਂਕਿ ਇਹ ਵੀ ਮੁਮਕਿਨ ਹੈ ਕਿ ਆਖਰੀ ਪਲਾਂ ਵਿਚ ਮਾਂ ਸਲਮਾ ਜਾਂ ਪਿਤਾ ਸਲੀਮ ਦੇ ਕਹਿਣ 'ਤੇ ਸਲਮਾਨ ਅਪਣਾ ਫ਼ੈਸਲਾ ਬਦਲ ਲੈਣ। ਅਰਬਾਜ਼ ਖਾਨ ਦੀ ਕੰਪਨੀ ਵਿਚ ਬਣੀ 'ਦਬੰਗ' ਦੀਆਂ ਦੋਵੇਂ ਕੜੀਆਂ ਤੋਂ ਬਾਅਦ ਦਬੰਗ 3 ਨੂੰ ਲੈ ਕੇ ਵੀ ਸੰਕੇਤ ਮਿਲ ਰਹੇ ਹਨ ਕਿ ਹੁਣ ਸਲਮਾਨ ਇਸ ਦਾ ਨਿਰਮਾਣ ਅਪਣੀ ਕੰਪਨੀ ਵਿਚ ਕਰਨਾ ਚਾਹੁੰਦੇ ਹਨ ਪਰ ਅਧਿਕਾਰਤ ਤੌਰ 'ਤੇ ਫਿਲਮ ਦੇ ਸਾਰੇ ਅਧਿਕਾਰ ਅਰਬਾਜ਼ ਕੋਲ ਹਨ।

ਹੋਰ ਖਬਰਾਂ »