ਚੀਫ਼ ਜਸਟਿਸ ਜੌਨ ਨੇ ਚੁਕਾਈ ਸਹੁੰ, ਕੈਵਨੌਗ ਨੂੰ ਟਰੰਪ ਦਾ ਮਿਲਿਆ ਸਮਰਥਨ

ਵਾਸ਼ਿੰਗਟਨ, 8 ਅਕਤੂਬਰ, (ਹ.ਬ.) : ਅਮਰੀਕਾ ਵਿਚ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਉਮੀਦਵਾਰ ਬ੍ਰੇਟ ਕੈਵਨੌਗ (53)  ਸੁਪਰੀਮ ਕੋਰਟ ਦੇ ਜੱਜ ਚੁਣ ਲਏ ਗਏ ਹਨ। ਉਨ੍ਹਾਂ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਸਮਰਥਨ ਹਾਸਲ ਹੈ।  ਅਮਰੀਕੀ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਜੌਨ ਰਾਬਰਟਸ ਨੇ ਸੁਪਰੀਮ ਕੋਰਟ ਦੇ 114ਵੇਂ ਜੱਜ ਵਜੋਂ ਸਹੁੰ ਚੁਕਾਈ। ਇਸ ਦੌਰਾਨ ਕੈਵਨੌਗ ਦੀ ਪਤਨੀ ਐਸ਼ਲੇ ਕੈਵਨੌਗ ਨੇ ਹੱਥਾਂ ਵਿਚ ਪਰਿਵਾਰ ਦਾ ਬਾਈਬਲ ਫੜਿਆ ਹੋਇਆ ਸੀ।  ਕੈਵਨੌਗ ਸੁਪਰੀਮ ਕੋਰਟ ਵਿਚ ਜਸਟਿਸ ਕੈਨੇਡੀ ਦੀ ਥਾਂ ਲੈਣਗੇ। ਜਦੋਂ ਕੈਵਨੌਗ ਸਹੁੰ ਚੁੱਕ ਰਹੇ ਸੀ , ਉਸ ਦੌਰਾਨ ਵੀ ਕੈਪਿਟਲ ਹਿਲ ਦੇ ਬਾਹਰ ਲੋਕ ਵਿਰੋਧ ਪ੍ਰਦਰਸ਼ਨ ਕਰ ਰਹੇ ਸਨ। ਨਵੰਬਰ ਵਿਚ ਹੋਣ ਵਾਲੀ ਮੱਧਕਾਲੀ ਚੋਣਾਂ ਨੂੰ ਦੇਖਦੇ ਹੋਏ ਕੈਵਨੌਗ ਦੀ ਜਿੱਤ ਟਰੰਪ ਦੀ ਜਿੱਤ ਮੰਨੀ ਜਾ ਰਹੀ ਹੈ। ਉਨ੍ਹਾਂ ਨੂੰ ਸੈਨੇਟ ਵਿਚ 48 ਦੇ ਮੁਕਾਬਲੇ 50 ਵੋਟਾਂ ਨਾਲ ਜਿੱਤ ਮਿਲੀ। ਇਸ ਤੋਂ ਪਹਿਲਾਂ ਇੰਨਾ ਕਰੀਬੀ ਮੁਕਾਬਲਾ 1818 ਵਿਚ ਹੋਇਆ ਸੀ। ਚੀਫ਼ ਜਸਟਿਸ ਜੌਨ ਰੌਬਰਟਸ ਨੇ ਉਨ੍ਹਾਂ ਨੂੰ ਸਹੁੰ ਚੁਕਾਈ।  ਕੈਵਨੌਗ ਸੁਪਰੀਮ ਕੋਰਟ ਦੇ 14ਵੇਂ ਜਸਟਿਸ ਹੋਣਗੇ। ਅਮਰੀਕੀ ਕਾਨੂੰਨ ਦੇ ਅਨੁਸਾਰ ਸੁਪਰੀਮ ਕੋਰਟ ਜੱਜ ਉਮਰ ਭਰ ਦੇ ਲਈ ਨਿਯੁਕਤੀ ਹੁੰਦਾ ਹੈ। ਉਨ੍ਹਾਂ 'ਤੇ 9 ਜੱਜਾਂ ਦੇ ਕੋਰਟ ਦੀ ਜ਼ਿੰਮੇਵਾਰੀ ਰਹੇਗੀ। ਉਧਰ, ਟਰੰਪ ਨੇ ਕੈਵਨੌਗ ਨੂੰ ਸੁਪਰੀਮ ਕੋਰਟ ਦਾ ਜੱਜ ਬਣਨ 'ਤੇ ਵਧਾਈ ਦਿੱਤੀ। ਕੈਵਨੌਗ ਦੀ ਨਿਯੁਕਤੀ ਦੇ ਖ਼ਿਲਾਫ਼ ਰਾਜਧਾਨੀ ਵਿਚ ਵਿਰੋਧੀਆਂ ਨੇ ਪ੍ਰਦਰਸ਼ਨ ਕੀਤਾ। ਕੈਵਨੌਗ 'ਤੇ ਸਭ ਤੋਂ ਪਹਿਲਾਂ ਪ੍ਰੋਫੈਸਰ ਕ੍ਰਿਸਟੀਨ ਫੋਰਡ ਨੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਸੀ। ਫੋਰਡ ਨੇ ਕਿਹਾ ਸੀ ਕਿ ਕਰੀਬ 36 ਸਾਲ ਪਹਿਲਾਂ ਹਾਈ ਸਕੂਲ ਵਿਚ ਇੱਕ ਪਾਰਟੀ ਦੇ ਦੌਰਾਨ ਕੈਵਨੌਗ ਨੇ ਉਨ੍ਹਾਂ ਦੇ ਕੱਪੜੇ ਉਤਾਰਨ ਦੀ ਕੋਸ਼ਿਸ਼ ਕੀਤੀ ਸੀ। ਕੈਵਨੌਗ ਨੇ ਦੋਸ਼ਾਂ ਨੂੰ ਖਾਰਜ ਕੀਤਾ ਸੀ। ਇਸ ਤੋਂ ਬਾਅਦ ਪਿਛਲੇ ਕੁਝ ਹਫ਼ਤੇ ਵਿਚ ਕੈਵਨੌਗ 'ਤੇ ਤਿੰਨ ਔਰਤਾਂ ਵਲੋਂ ਜਿਨਸੀ ਸ਼ੋਸ਼ਣ ਦੇ ਦੋਸ਼ ਲਗਾਏ ਜਾਣ ਤੋਂ ਬਾਅਦ ਉਨ੍ਹਾਂ ਦੀ ਨਿਯੁਕਤੀ ਨੂੰ ਲੈ ਕੇ ਮੁਸ਼ਕਲਾਂ ਵਧ ਗਈਆਂ ਸਨ।

ਹੋਰ ਖਬਰਾਂ »