ਜ਼ੀਰਕਪੁਰ, 30 ਨਵੰਬਰ, (ਹ.ਬ.) : ਪੰਜਾਬ ਦਾ ਸੱਭਿਆਚਾਰ ਹੈ ਕਿ ਇੱਥੇ ਇੱਕ ਗ਼ਰੀਬ ਕਿਸਾਨ ਵੀ ਅਪਣੀ ਸੁਰੱਖਿਆ ਦੇ ਲਈ ਹਥਿਆਰ ਰੱਖਦਾ ਹੈ। ਉਸ ਹਥਿਆਰ ਨੂੰ ਰੱਖਣ ਦੇ ਲਈ ਸਰਕਾਰ ਲਾਇਸੈਂਸ ਦਿੰਦੀ ਹੈ। ਫੇਰ ਪੰਜਾਬੀ  ਗਾਣਿਆਂ ਵਿਚ ਹਥਿਆਰਾਂ ਦਾ ਜ਼ਿਕਰ ਕਰਨ 'ਤੇ ਰੋਕ ਜਿਹੀ ਗੱਲ ਬੇਤੁਕੀ ਹੈ। ਅਸੀਂ ਉਹੀ ਗਾਉਂਦੇ ਹਾਂ ਜੋ ਪਬਲਿਕ ਸੁਣਨਾ ਚਾਹੁੰਦੀ ਹੈ। ਇਹ ਗੱਲ ਜ਼ੀਰਕਪੁਰ ਦੇ Îਇੱਕ ਹੋਟਲ ਵਿਚ ਆਯੋਜਤ ਪੰਜਾਬੀ  ਮਿਊਜ਼ਿਕ ਐਵਾਰਡ ਨੂੰ ਲੈ ਕੇ ਰੱਖੀ ਕਾਨਫਰੰਸ ਵਿਚ ਪੰਜਾਬੀ ਗਾਇਕ ਪੰਮੀ ਬਾਈ ਨੇ ਕਹੀ। ਇਸ ਕਾਨਫਰੰਸ ਵਿਚ ਪੰਜਾਬੀ ਇੰਡਸਟਰੀ ਦੇ ਅਤੁਲ ਸ਼ਰਮਾ, ਨਛੱਤਰ ਗਿੱਲ, ਧੀਰਜ ਰਤਨ, ਸਰਦੂਲ ਸਿਕੰਦਰ, ਮਿਸ ਪੂਜਾ, ਡੌਲੀ ਗੁਲੇਰੀਆ, ਕੰਠ ਕਲੇਰ, ਵਿਜੇ ਸਿੰਘ ਧਾਮੀ, ਇੰਦਰਜੀਤ ਨਿੱਕੂ, ਸੰਜੀਵ ਆਨੰਦ ਅਤੇ ਹੋਰ ਕਈ ਕਲਾਕਾਰ ਸ਼ਾਮਲ ਹੋਏ।
ਮਿਊਜ਼ਿਕ ਐਵਾਰਡ ਪੰਜਾਬੀ ਦੇ ਲਈ ਇਸ ਵਾਰ 1200 ਗਾਣਿਆਂ ਵਿਚੋਂ ਬਿਹਤਰੀਨ ਗਾਣਿਆਂ ਨੂੰ ਚੁਣਿਆ ਜਾਵੇਗਾ। ਅਤੁਲ ਸ਼ਰਮਾ ਨੇ ਦੱਸਿਆ ਕਿ ਜੋ ਗੀਤ ਵਿਆਹਾਂ ਵਿਚ ਜ਼ਿਆਦਾ ਵੱਜਦੇ ਹਨ, ਜ਼ਰੂਰੀ ਨਹੀਂ ਕਿ ਉਨ੍ਹਾਂ ਦਾ ਨੌਮੀਨੇਸ਼ਨ ਬਿਹਤਰੀਨ ਗਾਣਿਆਂ ਦੇ ਲਈ ਹੋਵੇਗਾ। ਜਿਊਰੀ ਵਲੋਂ ਗੀਤ ਦੇ ਬੋਲ, ਚੰਗਾ ਸੁਰ ਅਤੇ ਸੰਗੀਤ ਸਭ ਕੁਝ ਪਰਖ ਕੇ ਹੀ ਕਲਾਕਾਰਾਂ ਨੂੰ 19 ਦਸੰਬਰ ਨੂੰ ਐਵਾਰਡ ਦਿੱਤੇ ਜਾਣਗੇ।
ਇਸ ਵਿਚ ਅਲੱਗ ਅਲੱਗ ਕੈਟਾਗਿਰੀ ਵਿਚ ਐਵਾਰਡ ਦਿੱਤੇ ਜਾਣਗੇ। ਫਿਲਮ ਕੈਟਾਗਿਰੀ ਦੇ ਅਧੀਨ ਬੈਸਟ ਸਾਂਗ, ਬੈਸਟ ਐਲਬਮ, ਬੈਸਟ ਸਿੰਗਰ ਮੇਲ, ਬੈਸਟ ਸਿੰਗਰ ਫੀਮੇਲ, ਬੈਸਟ ਲਿਰਿਸਿਸਟ, ਬੈਸਟ ਮਿਊਜ਼ਿਕ ਕੰਪੋਜਰ ਐਵਾਰਡ ਦਿੱਤੇ ਜਾਣਗੇ। ਸਾਰੀ ਚੋਣ ਪ੍ਰਕਿਰਿਆ ਮਸ਼ਹੂਰ ਆਡੀਓ ਕੰਪਨੀ ਦੇਖਰੇਖ ਵਿਚ ਹੋਵੇਗੀ।

ਹੋਰ ਖਬਰਾਂ »