ਸਿਆਟਲ, 5 ਦਸੰਬਰ, (ਹ.ਬ.) : ਉਸ ਉਮਰ ਵਿਚ ਜਦ ਲੋਕ ਨੌਕਰੀ ਤੋਂ ਰਿਟਾÎÂਰ ਹੋ ਕੇ ਅਰਾਮ ਕਰਨਾ ਪਸੰਦ ਕਰਦੇ ਹਨ, ਇੱਕ ਜੋੜਾ ਅਜਿਹਾ ਵੀ ਹੈ ਜਿਨ੍ਹਾਂ ਨੇ ਦੁਨੀਆ ਘੁੰਮਣ ਦਾ ਫ਼ੈਸਲਾ ਕੀਤਾ, ਉਹ ਵੀ ਕੋਈ ਇੱਕ ਦੋ ਹਫ਼ਤੇ ਜਾਂ ਮਹੀਨੇ ਦੇ ਲਈ ਨਹੀਂ ਬਲਕਿ ਹਮੇਸ਼ਾ ਦੇ ਲਈ। ਅਮਰੀਕਾ ਦੇ ਸਿਆਟਲ  ਨਾਲ ਸਬੰਧ ਰੱਖਣ ਵਾਲੇ 62 ਸਾਲ ਦੀ ਡੇਬੀ ਅਤੇ  72 ਸਾਲ ਦੇ ਮਾਈਕਲ ਦੁਨੀਆ ਦੇ 250 ਸ਼ਹਿਰਾਂ ਵਿਚ ਹੁਣ ਤੱਕ ਜਾ ਚੁੱਕੇ ਹਨ ਅਤੇ ਅੱਗੇ ਵੀ ਲਗਾਤਾਰ ਸਫਰ ਕਰਨ ਵਾਲੇ ਹਨ। 
ਜੋੜੇ ਨੇ 2013 ਵਿਚ ਅਪਣੀ ਯਾਤਰਾ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਨੇ ਅਪਣਾ ਘਰ, ਕਾਰ ਅਤੇ  ਕਿਸ਼ਤੀ ਵੀ ਯਾਤਰਾ ਦੇ ਲਈ ਵੇਚ ਦਿੱਤਾ, ਉਹ ਜਿੱਥੇ ਰੁਕਦੇ ਹਨ ਉਸੇ ਨੂੰ ਅਪਣਾ ਘਰ ਕਹਿੰਦੇ ਹਨ। ਹੋਟਲ ਦੀ ਜਗ੍ਹਾ ਇਹ ਜੋੜਾ ਲੋਕਾਂ ਦੇ ਘਰਾਂ ਵਿਚ ਕਿਰਾਏ ਦੇ ਕੇ ਰਹਿਣਾ ਪਸੰਦ ਕਰਦਾ ਹੈ।  ਏਅਰਬੀਐਨਬੀ ਦੇ ਜ਼ਰੀਏ ਉਹ ਇਸ ਨੂੰ ਬੁੱਕ ਕਰਦੇ ਹਨ। 
ਇਹ ਜੋੜਾ ਸੀਨੀਅਰ ਨਾਮਾਡਸ ਨਾਂ ਤੋਂ ਬਲਾਗ ਵੀ ਚਲਾਉਂਦਾ ਹੈ। ਇੱਕ ਰਾਤ ਦੇ ਲਈ ਉਹ ਕਰੀਬ 6300 ਰੁਪਏ ਖ਼ਰਚ ਕਰਦੇ ਹਨ, ਡੇਬੀ ਨੇ ਇੱਕ ਵਾਰ ਕਿਹਾ ਸੀ ਕਿ ਅਜਿਹੀ ਟਰੈਵਲ ਨੂੰ ਲੈ ਕੇ ਉਨ੍ਹਾਂ ਦੇ ਦਿਮਾਗ ਵਿਚ  ਇਹ ਆਈਡੀਆ ਪਹਿਲੀ ਵਾਰ ਵੱਡੀ ਬੇਟੀ ਨੇ ਦਿੱਤਾ ਸੀ। ਤਦ ਉਨ੍ਹਾਂ ਡਰ ਸੀ ਕਿ ਉਹ ਪੂਰਾ ਸਮਾਂ ਸਫਰ ਕਰ ਸਕਣਗੇ ਜਾਂ ਨਹੀਂ, ਲੇਕਿਨ ਉਨ੍ਹਾਂ ਦੀ ਬੇਟੀ ਨੇ ਹੀ ਉਨ੍ਹਾਂ ਇਸ ਬਾਰੇ ਵਿਚ ਤਿਆਰ ਕੀਤਾ ਕਿ ਲੋਕਾਂ ਦੇ ਘਰਾਂ ਵਿਚ ਰੁਕ ਸਕਦੇ ਹਨ।
ਜੋੜੇ ਨੇ ਕਿਹਾ ਕਿ ਬਜਟ 'ਤੇ ਘੁੰਮਣ ਦਾ ਮਤਲਬ ਹੈ ਕਿ ਚੀਜ਼ਾਂ ਨਾ ਖਰੀਦੋ, ਹਾਲਾਂਕਿ, ਉਹ ਦੂਜਿਆਂ ਦੇ ਲਈ ਤੋਹਫ਼ੇ ਖਰੀਦਣਾ ਪਸੰਦ ਕਰਦੇ ਹਨ। ਜੋੜੇ ਜਿੱਥੇ ਵੀ ਜਾਂਦਾ ਹੈ ਉਥੇ ਮੁਫ਼ਤ ਦੀ ਜਗ੍ਹਾ 'ਤੇ ਘੁੰਮਣਾ ਪਸੰਦ ਕਰਦੇ ਹਨ। ਉਹ ਅਪਣਾ ਖਾਣਾ ਵੀ ਕਈ ਵਾਰ ਖੁਦ ਬਣਾਉਂਦੇ ਹਨ।

ਹੋਰ ਖਬਰਾਂ »