ਚੰਡੀਗੜ੍ਹ, 8 ਦਸੰਬਰ, (ਹ.ਬ.) : ਵਿਦਿਆਰਥੀਆਂ ਕੋਲੋਂ 20-22 ਲੱਖ ਲੈ ਕੇ ਨਕਲੀ ਦਸਤਾਵੇਜ਼ਾਂ 'ਤੇ ਉਨ੍ਹਾਂ ਪੜ੍ਹਾਈ ਦੇ ਲਈ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਭੇਜਣ ਵਾਲੀ ਮੋਹਾਲੀ ਦੇ ਫੇਜ਼ 10 ਦੀ ਸੀ ਬਰਡ ਇਮੀਰਗੇਸ਼ਨ ਇੰਟਰਨੈਸ਼ਨਲ ਕੰਪਨੀ 'ਤੇ ਇਨਫੋਰਸਮੈਂਟ ਵਿਭਾਗ ਨੇ ਸ਼ਿਕੰਜਾ ਕੱਸ ਦਿੱਤਾ ਹੈ। ਇਨਫੋਰਸਮੈਂਟ ਵਿਭਾਗ ਨੇ ਕੰਪਨੀ ਦੀ 8 ਕਰੋੜ ਦੀ ਪ੍ਰਾਪਰਟੀ ਜ਼ਬਤ ਕਰ ਲਈ ਹੈ। ਕੁਝ ਸਮਾਂ ਪਹਿਲਾਂ ਹੋਈ ਛਾਪਮਾਰੀ ਵਿਚ ਨਕਲੀ ਸਰਟੀਫਿਕੇਟ ਤਿਆਰ ਕਰਨ ਦੇ ਲਈ ਤਹਿਸੀਲਦਾਰ ਦੀ ਨਕਲੀ ਮੋਹਰਾਂ, ਚਾਰ ਬੈਂਕਾਂ ਦੀ ਨਕਲੀ ਮੋਹਰਾਂ, ਇੱਕ ਦਰਜਨ ਤੋਂ ਜ਼ਿਆਦਾ ਹਾਰਡ ਡਿਸਕਾਂ, ਦਸ ਲੈਪਟਾਪ, ਐਗਜ਼ੀਕਿਊਟਿਵ ਮੈਜਿਸਟ੍ਰੇਟ ਦੀ ਨਕਲੀ ਮੋਹਰ, ਪ੍ਰਾਈਵੇਟ ਹਸਪਤਾਲਾਂ ਅਤੇ ਟਰਾਂਸਪੋਰਟ ਕੰਪਨੀਆਂ ਦੀ ਨਕਲੀ ਮੋਹਰਾਂ, ਪੀਐਨਬੀ ਦੀ 1000 ਤੋਂ ਜ਼ਿਆਦਾ ਖਾਲੀ ਐਫਡੀ, ਲੈਟਰ ਹੈੱਡ, ਇੱਕ ਪਿਸਤੌਲ ਅਤੇ ਹੋਰ ਸਮਾਨ ਬਰਾਮਦ ਕੀਤਾ ਗਿਆ ਸੀ। ਕੰਪਨੀ ਦੇ ਡਾਇਰੈਕਟਰ ਪ੍ਰਿਤਪਾਲ ਦਾ ਆਸਟ੍ਰੇਲੀਆ ਦੇ ਕੁਝ ਕਾਲਜਾਂ ਵਿਚ ਵੀ ਸ਼ੇਅਰ ਹੈ। ਉਹ ਵਿਦਿਆਰਥੀਆਂ ਨੂੰ ਉਨ੍ਹਾਂ ਕਾਲਜਾਂ ਵਿਚ ਦਾਖ਼ਲਾ  ਦਿਵਾਉਣ ਦਾ ਲਾਲਚ ਦਿੰਦੇ ਸਨ। ਇਸ ਦੇ ਬਦਲੇ ਵਿਚ 20 ਤੋਂ 22 ਲੱਖ ਰੁਪਏ ਪ੍ਰਤੀ ਵਿਦਿਆਰਥੀ ਵਸੂਲਦੇ ਸਨ। ਇਨ੍ਹਾਂ ਵਿਦੇਸ਼ ਭੇਜਣ ਦੇ ਲਈ ਨਕਲੀ ਦਸਤਾਵੇਜ਼ ਤਿਆਰ ਕਰਦੇ ਸਨ।  ਕੰਪਨੀ ਦਾ ਇੱਕ ਡਾਇਰੈਕਟਰ ਪ੍ਰਿਤਪਾਲ ਸਿੰਘ ਅਤੇ ਇੱਕ ਹੋਰ ਡਾਇਰੈਕਟਰ ਹੈ। ਵਿਦਿਆਰਥੀਆਂ ਦੇ ਐਗਰੀਕਲਚਰ ਸਰਟੀਫਿਕੇਟ, ਬੈਂਕ ਦੀ ਐਫਡੀ ਤੋਂ ਇਲਾਵਾ ਪੀਐਸਈਬੀ ਅਤੇ ਹਿਮਾਚਲ ਬੋਰਡ ਦੇ ਨਕਲੀ ਸਰਟੀਫਿਕੇਟ ਇਹ ਲੋਕ ਖੁਦ ਹੀ ਬਣਾਉਂਦੇ ਸਨ। ਇਨਫੋਰਸਮੈਂਟ ਵਿਭਾਗ ਨੇ 17 ਅਕਤੂਬਰ 2017 ਨੂੰ ਜਾਂਚ ਸ਼ੁਰੂ ਕੀਤੀ ਸੀ।

ਹੋਰ ਖਬਰਾਂ »

ਹਮਦਰਦ ਟੀ.ਵੀ.