ਭੁਲੱਥ,31 ਦਸੰਬਰ, (ਹ.ਬ.) : ਇਸ ਵਾਰ ਦੀ ਗਰਾਮ ਪੰਚਾਇਤ ਚੋਣਾਂ ਸਿਆਸੀ ਪਰਿਵਾਰਾਂ ਦੇ ਲਈ ਕਾਫੀ ਉਲਟ ਫੇਰ ਵਾਲੀਆਂ ਰਹੀਆਂ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਵਿਚੋਂ ਮੁਅੱਤਲ ਕੀਤੇ ਗਏ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਪੰਚਾਇਤੀ ਚੋਣਾਂ ਵਿਚ ਵੱਡਾ ਝਟਕਾ ਲੱਗਾ ਹੈ। ਖਹਿਰਾ ਦੇ ਚਚੇਰੇ ਭਰਾ ਕੁਲਬੀਰ ਸਿੰਘ ਖਹਿਰਾ ਦੀ ਪਤਨੀ ਕਿਰਨਬੀਰ ਕੌਰ ਖਹਿਰਾ ਨੂੰ ਸਰਪੰਚੀ ਦੇ ਉਮੀਦਵਾਰ ਵਜੋਂ ਉਨ੍ਹਾਂ ਦੇ ਪਿੰਡ ਰਾਮਗੜ੍ਹ ਵਿਚੋਂ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਕਿਰਨਬੀਰ ਕੌਰ ਖਹਿਰਾ ਨੂੰ 400 ਵੋਟਾਂ ਹਾਸਲ ਹੋਈਆਂ ਜਦ ਕਿ ਉਨ੍ਹਾਂ ਦੇ ਵਿਰੋਧੀ Îਨਿਰਮਲ ਸਿੰਘ ਨੂੰ 454 ਵੋਟਾਂ ਮਿਲੀਆਂ। ਸੁਖਪਾਲ ਖਹਿਰਾ ਨੇ ਅਪਣੀ ਭਰਜਾਈ ਦੀ ਚੋਣ ਮੁਹਿੰਮ ਵਿਚ ਖੁਦ ਸਮਰਥਨ ਕੀਤਾ ਸੀ ਤੇ ਉਹ ਪੋਲਿੰਗ ਦੌਰਾਨ ਪੋਲਿੰਗ ਏਜੰਟ ਵੀ ਬਣੇ ਸਨ ਪਰ ਪਿੰਡ ਵਿਚੋਂ ਹੀ ਸਮਰਥਨ ਨਾ ਜੁਟਾ ਸਕਣ ਵਾਲੇ ਸੁਖਪਾਲ ਖਹਿਰਾ ਦੀ ਨਵੀਂ ਸਿਆਸੀ ਪਾਰਟੀ ਬਣਾਉਣ ਵਾਲੀ ਮੁਹਿੰਮ ਨੂੰ ਹੁਦ ਝਟਕਾ ਲੱਗ ਸਕਦਾ ਹੈ।

ਹੋਰ ਖਬਰਾਂ »