ਮੋਹਾਲੀ, 2 ਜਨਵਰੀ, (ਹ.ਬ.) : ਗੈਂਗਸਟਰ ਦਿਲਪ੍ਰੀਤ ਸਿੰਘ ਬਾਬਾ ਫਰਾਰ ਗੈਂਗਸਟਰ ਰਿੰਦਾ ਦੇ ਨਾਲ ਮਿਲ ਕੇ ਫਿਰੌਤੀ ਲੈਣ ਦਾ ਕੰਮ ਘਟਾ ਕੇ ਨਸ਼ਾ ਸਪਲਾਈ ਕਰਨ ਦਾ ਧੰਦਾ ਵਧਾ ਰਹੇ ਸੀ। ਰਿੰਦਾ ਬਾਹਰ ਤੋਂ ਹੈਰੋਇਨ ਖਰੀਦ ਕੇ ਲਿਆਉਂਦਾ ਸੀ ਅਤੇ ਅੱਗੇ ਦਿਲਪ੍ਰੀਤ ਸਿੰਘ ਬਾਬਾ ਨੂੰ ਅੱਗੇ ਵੇਚਣ ਦੇ ਲਈ ਦਿੰਦਾ ਸੀ। ਕਿਉਂਕਿ ਫਿਰੌਤੀ ਦੇ ਨਾਲ ਨਾਲ ਜੇਕਰ ਨਸ਼ੇ ਵਿਚ ਅਪਣਾ ਦਬਦਬਾ ਸਥਾਪਤ ਕਰ ਲਵਾਂਗੇ ਤਾਂ ਉਨ੍ਹਾਂ ਦਾ ਗੈਂਗ ਪਾਵਰਫੁਲ ਹੋ ਜਾਵੇਗਾ। ਇਹ ਖੁਲਾਸਾ ਖੁਦ ਬਾਬਾ ਨੇ ਸਟੇਟ ਸਪੈਸ਼ਲ ਆਪਰੇਸ਼ਨ ਸੈਲ ਕੋਲ ਪੁਛਗਿੱਛ ਦੌਰਾਨ ਕੀਤਾ। ਦਿਲਪ੍ਰੀਤ ਨੇ ਦੱਸਿਆ ਕਿ ਫੜੇ ਜਾਣ ਤੋਂ ਬਾਅਦ ਉਸ ਦੇ ਕੋਲ  ਜੋ 1 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਸੀ ਉਸ ਨੂੰ ਰਿੰਦਾ ਚੰਡੀਗੜ੍ਹ ਆ ਕੇ ਖੁਦ  ਦੇ ਕੇ ਗਿਆ ਸੀ। ਇਸ ਦੇ ਪਿੱਛੇ ਕਾਰਨ Îਇਹ ਵੀ ਸੀ ਕਿ ਹੈਰੋਇਨ ਸਪਲਾਈ ਕਰਕੇ ਇੱਕ ਤਾਂ ਇਕੱਠੇ ਪੈਸੇ ਆ ਜਾਂਦੇ। ਦੂਜਾ ਪੁਲਿਸ ਦਾ ਧਿਆਨ ਫਿਰੌਤੀ ਵਾਲੇ ਕੇਸਾਂ ਤੋਂ ਹਟ ਜਾਂਦਾ। ਦਿਲਪ੍ਰੀਤ  ਦਾ ਰਿਮਾਂਡ ਖਤਮ ਹੋਣ ਤੋਂ ਬਾਅਦ ਡਿਊਟੀ ਮੈਜਿਸਟ੍ਰੇਟ ਦੇ ਕੋਲ ਪੇਸ਼ ਕੀਤਾ। ਜਿੱਥੇ ਉਸ ਨੂੰ ਨਿਆÎਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ।

ਹੋਰ ਖਬਰਾਂ »