ਬਟਾਲਾ, 9 ਫਰਵਰੀ, (ਹ.ਬ.) : ਪੁਲਿਸ ਨੇ 5 ਫਰਵਰੀ ਨੂੰ ਹੋਏ ਨੌਜਵਾਨ ਦੇ ਕਤਲ ਦੀ ਗੁੱਥੀ ਨੂੰ 3 ਦਿਨ ਵਿਚ ਸੁਲਝਾ ਕੇ ਪਿਓ ਨੂੰ ਕਾਬੂ ਕਰ ਲਿਆ। ਮੁਲਜ਼ਮ ਨੇ ਪੁੱਤਰ ਦੀ ਤੇਜ਼ਧਾਰ ਹÎਥਿਆਰ ਨਾਲ ਹਮਲਾ ਕਰਕੇ ਹੱਤਿਆ ਕਰ ਦਿੱਤੀ ਸੀ। ਪੁੱਤਰ ਦੀ ਹੱਤਿਆ ਦਾ ਕਾਰਨ ਸ਼ਰਾਬ ਪੀ ਕੇ ਪਿਤਾ ਅਤੇ ਪਤਨੀ ਨਾਲ ਵਾਰ ਵਾਰ ਝਗੜਾ ਕਰਨਾ ਦੱਸਿਆਾ ਜਾ ਰਿਹਾ ਹੈ। ਇਸ ਤੋਂ ਇਲਾਵਾ ਮ੍ਰਿਤਕ ਨੌਜਵਾਨ ਦੇ ਸਾਲੇ ਸਤਨਾਮ ਨੂੰ ਵੀ ਕੇਸ ਵਿਚ ਨਾਮਜ਼ਦ ਕੀਤਾ ਗਿਆ ਹੈ,  ਜੋ ਕਿ ਫਰਾਰ ਹੈ। ਮੁਲਜ਼ਮ ਸਾਬਕਾ ਫ਼ੌਜੀ ਦੱਸਿਆ ਜਾ ਰਿਹਾ ਹੈ। ਪੁਲਿਸ ਨੇ ਸ਼ੁੱਕਰਵਾਰ ਨੂੰ ਮੁਲਜ਼ਮ ਪਿਤਾ ਨੂੰ ਕੋਰਟ ਵਿਚ ਪੇਸ਼ ਕੀਤਾ। ਜਿੱਥੇ ਪੁਲਿਸ ਨੂੰ ਦੋ ਦਿਨ ਦਾ ਪੁਲਿਸ ਰਿਮਾਂਡ ਮਿਲਿਆ ਹੈ। 
ਐਸਐਸਪੀ ਉਪਿੰਦਰਜੀਤ ਸਿੰਘ ਘੁੰਮਣ ਨੇ ਦੱਸਿਆ ਕਿ 5 ਫਰਵਰੀ ਨੂੰ ਇੱਕ ਡਰਾਈਵਰ ਦੀ ਲਾਸ਼ ਪਿੰਡ ਤਲਵੰਡੀ ਝੂੰਗਲਾ ਦੀ ਰੇਲਵੇ ਲਾਈਨ ਦੇ ਕੋਲ ਮਿਲਿਆ ਸੀ। ਲਾਸ਼ ਦੇ ਕੋਲ ਹੀ ਡਰਾਈਵਰ ਦੀ Îਇਨੋਵਾ ਗੱਡੀ ਵੀ ਬਰਾਮਦ ਹੋਈ ਸੀ। ਇਸ ਦੀ ਪਛਾਣ 28 ਸਾਲਾ ਮਨਜਿੰਦਰ ਸਿੰਘ  Îਨਿਵਾਸੀ ਕਲਗੀਧਰ ਕਲੌਨੀ ਬਟਾਲਾ ਦੇ ਰੂਪ ਵਿਚ ਹੋਈ ਸੀ। ਕਾਦੀਆਂ ਪੁਲਿਸ ਨੇ ਇਸ ਸਬੰਧ ਵਿਚ ਮਨਜਿੰਦਰ ਦੇ ਪਿਤਾ ਜੋਗਿੰਦਰ ਸਿੰਘ ਦੇ ਬਿਆਨ 'ਤੇ ਅਣਪਛਾਤੇ ਲੋਕਾਂ 'ਤੇ ਹੱਤਿਆ ਦਾ ਮਾਮਲਾ ਦਰਜ ਕੀਤਾ ਸੀ। ਟੀਮ ਨੇ ਟੈਕਨੀਕਲ ਢੰਗ ਨਾਲ ਇਸ ਕੇਸ ਦੀ ਜਾਂਚ ਕੀਤੀ ਤਾਂ ਕਤਲ ਦੀ ਕੜੀ ਸਿੱਧੀ ਮ੍ਰਿਤਕ ਦੇ ਪਿਤਾ ਨਾਲ ਜੁੜੀ । ਪੁਛਗਿੱਛ ਵਿਚ ਜੋਗਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਬੇਟਾ ਮਨਜਿੰਦਰ ਸਿੰਘ ਸ਼ਰਾਬ ਪੀਣ ਦਾ ਆਦੀ ਸੀ ਅਤੇ ਅਕਸਰ ਸ਼ਰਾਬ ਪੀ ਕੇ ਉਸ ਨਾਲ ਅਤੇ  ਅਪਣੀ ਪਤਨੀ ਨਾਲ ਝਗੜਾ ਕਰਦਾ ਸੀ। ਉਸ ਦਿਨ ਵੀ ਉਸ ਦਾ ਬੇਟਾ ਉਸ ਨਾਲ ਝਗੜਨ ਲੱਗਾ ਤਾਂ ਗੁੱਸੇ ਵਿਚ ਆ ਕੇ ਉਸ ਨੇ ਅਪਣੇ ਬੇਟੇ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ।

ਹੋਰ ਖਬਰਾਂ »