ਕੁਰਾਲੀ,  11 ਫਰਵਰੀ, (ਹ.ਬ.) : ਬਾਦਲਾਂ ਦੀ ਔਰਬਿਟ ਕੰਪਨੀ ਦੀ ਬੱਸਾਂ ਦਾ ਦਬਦਬਾ ਅੱਜ ਵੀ ਉਨ੍ਹਾਂ ਦੇ ਡਰਾਈਵਰਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ। ਕਾਂਗਰਸ ਸਰਕਾਰ ਆਉਣ ਤੋਂ ਬਾਅਦ ਵੀ ਇਨ੍ਹਾਂ ਦੇ ਰਵੱਈਏ ਵਿਚ ਕੋਈ ਫਰਕ ਨਹੀਂ ਪਿਆ ਹੈ। ੂੰ ਚੰਡੀਗੜ੍ਹ ਤੋਂ ਜਲੰਧਰ ਜਾਣ ਵਾਲੀ ਬਸ ਬੜੌਦੀ ਟੋਲ ਪਲਾਜ਼ਾ 'ਤੇ ਪਹੁੰਚੀ ਤਾਂ ਉਥੇ ਉਨ੍ਹਾਂ ਨੇ Îਇੱਕ ਕਾਰ ਚਾਲਕ ਨਾਲ ਬਦਸਲੂਕੀ ਕੀਤੀ ਅਤੇ ਕਿਹਾ ਕਿ ਦਿਖਦਾ ਨੀ ਬਾਦਲਾਂ ਦੀ ਬੱਸ ਏ, ਪਿੱਛੇ ਕਰ ਅਪਣੀ 50 ਹਜ਼ਾਰੀ ਗੱਡੀ, ਨਹੀਂ ਤਾਂ ਉਪਰ ਚੜ੍ਹਾ ਦਿਆਂਗੇ। ਇਸ ਦੀ ਸ਼ਿਕਾਇਤ ਔਰਬਿਟ ਕੰਪਨੀ ਦੇ ਆਫ਼ਿਸ ਵਿਚ ਕੀਤੀ ਗਈ। ਚੰਡੀਗੜ੍ਹ ਤੋਂ ਜਲੰਧਰ ਜਾਣ ਵਾਲੀ ਔਰਬਿਟ ਕੰਪਨੀ ਦੀ ਬਸ ਜੋ ਮੁੱਲਾਂਪੁਰ ਤੋਂ ਹੁੰਦੇ ਹੋਏ ਬੜੌਦੀ ਟੋਲ ਪਲਾਜ਼ਾ 'ਤੇ ਪਹੁੰਚੀ। ਤੇਜ਼ ਰਫਤਾਰ ਨਾਲ ਆ ਰਹੀ ਬਸ ਦੇ ਕਾਰਨ ਕਾਰ ਚਾਲਕ ਵਾਲ ਵਲ ਬਚ ਗਿਆ।  ਕਾਰ ਚਾਲਕ ਸਿਮਰਨਜੀਤ ਨੇ ਦੱਸਿਆ ਕਿ ਉਹ ਅਪਣੇ ਪਰਵਾਰ ਦੇ ਨਾਲ ਸ਼ਾਮ ਚਾਰ ਵਜੇ ਜਾ ਰਿਹਾ ਸੀ ਤਾਂ ਪਿੱਛੇ ਤੋਂ ਤੇਜ਼ ਹਾਰਨ ਮਾਰਦੀ ਆ ਰਹੀ ਬਸ ਤੋਂ ਉਹ ਵਾਲ ਵਾਲ ਬਚ ਗਏ। ਬੱਸ ਡਰਾਈਵਰ ਨੇ ਗਲਤ ਤਰੀਕੇ ਨਾਲ ਬਸ ਨੂੰ ਅੱਗੇ ਕੱਢ ਕੇ ਟੋਲ ਦੀ ਲਾਈਨ ਵਿਚ ਲਾਇਆ। ਸਿਮਰਨ ਅਤੇ ਉਸ ਦੇ ਪਿਤਾ ਨੇ ਦੱਸਿਆ ਕਿ ਬਸ ਦੀ ਸਪੀਡ ਤੋਂ ਕਾਰ ਵਿਚ ਬੈਠਾ ਪੂਰਾ ਪਰਿਵਾਰ ਘਬਰਾ ਗਿਆ। ਜਦ ਬਸ ਡਰਾਈਵਰ ਨੂੰ ਇਸ ਬਾਰੇ ਕਿਹਾ ਤਾਂ ਬਸ ਡਰਾਈਵਰ ਭੱਦਾ ਸਲੂਕ ਕਰਨ ਲੱਗਾ।  ਇਸ ਮਾਮਲੇ ਵਿਚ ਜਦ ਔਰਬਿਟ ਬਸ ਦੇ ਕੰਪਲੇਂਟ ਆਫ਼ਿਸ ਵਿਚ ਗੱਲ ਕੀਤੀ ਗਈ ਤਾਂ ਉਨਾਂ ਕਿਹਾ ਕਿ ਜੇਕਰ ਡਰਾਈਵਰ ਨੇ ਭੱਦਾ ਸਲੂਕ ਕੀਤਾ ਤਾਂ ਕਾਰਵਾਈ ਜ਼ਰੂਰ ਕੀਤੀ ਜਾਵੇਗੀ।

ਹੋਰ ਖਬਰਾਂ »