ਵਾਰਾਣਸੀ,  12 ਫਰਵਰੀ, (ਹ.ਬ.) : ਕੈਨੇਡਾ Îਨਿਵਾਸੀ ਮਹਿਲਾ ਦੇ ਨਾਲ ਫਰਜ਼ੀ ਟੂਰਿਸਟ ਗਾਈਡ ਦੁਆਰਾ ਬਲਾਤਕਾਰ  ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸੋਮਵਾਰ ਸ਼ਾਮ ਮੁਲਜ਼ਮ ਦੁਆਰਾ ਅੱਸੀ ਘਾਟ 'ਤੇ ਪਿੱਛਾ ਕੀਤੇ ਜਾਣ 'ਤੇ ਵਿਦੇਸ਼ੀ ਮਹਿਲਾ ਨੇ ਰੌਲਾ ਪਾਇਆ। ਮਹਿਲਾ ਦਾ ਰੌਲਾ ਰੱਪਾ ਸੁਣ ਕੇ ਪੁਲਿਸ ਨੇ ਫਰਜ਼ੀ ਟੂਰਿਸਟ ਗਾਈਡ ਨੂੰ ਫੜ ਕੇ ਅੱਸੀ ਚੌਕੀ ਵਿਚ ਸੌਂਪ ਦਿੱਤਾ। ਵਾਰਦਾਤ ਸਥਾਨ ਚੰਦੌਲੀ ਜ਼ਿਲ੍ਹੇ ਦਾ ਪੀਡੀਡੀਯੂ ਨਗਰ ਥਾਣਾ ਖੇਤਰ ਹੋਣ ਦੇ ਕਾਰਨ ਉਥੋਂ ਆਈ ਪੁਲਿਸ ਮੁਲਜ਼ਮ ਨੂੰ ਨਾਲ ਲੈ ਗਈ। ਕੈਨੇਡਾ Îਨਿਵਾਸੀ ਮਹਿਲਾ ਦੇ ਅਨੁਸਾਰ ਉਹ 16 ਜਨਵਰੀ ਨੂੰ ਬਨਾਰਸ ਆਈ ਅਤੇ ਨਗਵਾ ਸਥਿਤ ਗੈਸਟ ਹਾਊਸ ਵਿਚ ਕਮਰਾ ਲੈ ਕੇ ਰੁਕੀ ਸੀ। 29 ਜਨਵਰੀ ਨੂੰ ਘੁੰਮਣ ਦੌਰਾਨ ਅੱਸੀ ਘਾਟ 'ਤੇ ਉਸ ਦੀ ਮੁਲਾਕਾਤ ਖੁਦ ਨੂੰ ਟੂਰਿਸਟ ਗਾਈਡ ਦੱਸਣ ਵਾਲੇ ਚੰਦੌਲੀ ਜ਼ਿਲ੍ਹੇ ਦੇ ਪੀਡੀਡੀਯੂ ਨਗਰ ਥਾਣਾ ਖੇਤਰ ਦੇ ਮੜੀਆ ਪਿੰਡ ਨਿਵਾਸੀ ਅਜੇ ਨਾਲ ਹੋਈ। ਮਹਿਲਾ ਦੇ ਅਨੁਸਾਰ ਉਸ ਨੇ ਪਿੰਡ ਦੇਖਣ ਦੀ ਇੱਛਾ ਜਤਾਈ। 6 ਫਰਵਰੀ ਨੂੰ ਅਜੇ ਉਸ ਨੂੰ ਅਪਣੇ ਨਾਲ ਪਿੰਡ ਲੈ ਗਿਆ। ਇਸ ਦੌਰਾਨ ਅਜੇ ਨੇ ਉਸ ਦੇ ਨਾਲ ਬਲਾਤਕਾਰ ਕੀਤਾ ਅਤੇ ਉਸ ਨੂੰ ਵਾਪਸ ਬਨਾਰਸ ਛੱਡ ਗਿਆ। ਸੋਮਵਾਰ ਦੀ ਸ਼ਾਮ ਅੱਸੀ ਘਾਟ 'ਤੇ ਅਜੇ ਉਸ ਦਾ ਪਿੱਛਾ ਕਰਨ ਲੱਗਾ ਤਾਂ ਉਸ ਨੇ ਰੌਲਾ ਪਾਇਆ। ਪੀਡੀਡੀਯੂ ਨਗਰ ਥਾਣੇ ਵਿਚ ਵਿਦੇਸ਼ੀ ਮਹਿਲਾ ਦੀ ਤਹਿਰੀਰ 'ਤੇ ਮੁਕੱਦਮਾ ਦਰਜ ਕਰਕੇ ਉਸ ਨੂੰ ਜੇਲ੍ਹ ਭੇਜਿਆ ਜਾਵੇਗਾ। 

ਹੋਰ ਖਬਰਾਂ »