ਜੀਂਦ,  15 ਫਰਵਰੀ, (ਹ.ਬ.) : ਦਿੱਲੀ-ਪਟਿਆਲਾ ਨੈਸ਼ਨਲ ਹਾਈਵੇ 'ਤੇ ਪਿੰਡ ਬੜੌਦਾ ਅਤੇ ਖਟਕੜ ਦੇ ਵਿਚ ਹੋਏ ਸੜਕ ਹਾਦਸੇ ਵਿਚ ਬੜੌਦਾ ਪਿੰਡ ਨਿਵਾਸੀ ਦੋ ਨੌਜਵਾਨਾਂ ਦੀ ਮੌਤ ਹੋ ਗਈ। ਦੋਵੇਂ ਅਪਣੇ ਕਿਸੇ Îਨਿੱਜੀ  ਕਾਰਜ ਨਾਲ ਬੜੌਦਾ ਪਿੰਡ ਤੋਂ ਖਟਕੜ ਵੱਲ ਮੋਟਰ ਸਾਈਕਲ 'ਤੇ ਸਵਾਰ ਹੋ ਕੇ ਜਾ ਰਹੇ ਸੀ। ਪਿੱਛੇ ਤੋਂ ਇੱਕ ਕਾਰ ਚਾਲਕ ਨੇ ਉਨ੍ਹਾਂ ਟੱਕਰ ਮਾਰ ਦਿੱਤੀ। ਪੁਲਿਸ ਨੇ ਦੋਵਾਂ ਦੀ ਲਾਸ਼ਾਂ ਨੂੰ ਪੋਸਟਮਾਰਟਮ ਤੋਂ ਬਾਅਦ ਘਰ ਵਾਲਿਆਂ ਨੂੰ ਸੌਂਪ ਦਿੱਤਾ। ਪੁਲਿਸ ਨੇ ਮਰਨ ਵਾਲੇ Îਨੌਜਵਾਨ ਦੇ ਭਰਾ ਦੀ ਸ਼ਿਕਾਇਤ 'ਤੇ ਡਰਾਈਵਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ  ਹੈ। 
ਸ਼ਿਕਾਇਤ ਵਿਚ ਬੜੌਦਾ Îਨਿਵਾਸੀ ਕਰਨੈਲ ਸਿੰਘ ਨੇ ਦੱਸਿਆ ਕਿ ਉਸ ਦਾ ਚਚੇਰਾ ਭਰਾ 28 ਸਾਲਾ ਸੁਕਿੰਦਰ ਖੇਤੀਬਾੜੀ ਕਰਦਾ ਸੀ। ਉਹ ਅਪਣੇ ਦੋਸਤ ਦੇ ਨਾਲ ਮੋਟਰ ਸਾਈਕਲ 'ਤੇ ਸਵਾਰ ਬੜੌਦਾ ਤੋਂ ਖਟਕੜ ਕਿਸੇ ਕੰਮ ਤੋਂ ਜਾ ਰਿਹਾ ਸੀ। ਜਦ ਦੋਵੇਂ ਬੜੌਦਾ ਅਤੇ ਖਟਕੜ ਪਿੰਡ ਦੇ ਵਿਚ ਪੁੱਜੇ ਤਾਂ ਨਰਵਾਨਾ ਤੋਂ ਜੀਂਦ ਵੱਲ ਜਾ ਰਹੀ ਇੱਕ ਤੇਜ਼ ਰਫਤਾਰ ਕਾਰ ਨੇ ਉਨ੍ਹਾਂ ਦੀ ਮੋਟਰ ਸਾਈਕਲ ਵਿਚ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ੋਰਦਾਰ ਸੀ ਕਿ ਬਾਈਕ ਦੇ ਪਰਖੱਚੇ ਉਡ ਗਏ ਅਤੇ ਸੰਦੀਪ ਤੇ ਸੁਕਿੰਦਰ ਮੋਟਰ ਸਾਈਕਲ ਤੋਂ ਕਾਫੀ ਦੂਰ ਜਾ ਡਿੱਗੇ। ਕਰਨੈਲ ਨੇ ਕਿਹਾ ਕਿ ਉਹ ਵੀ ਉਨ੍ਹਾਂ ਦੇ ਪਿੱਛੇ ਪਿੱਛੇ ਮੋਟਰ ਸਾਈਕਲ 'ਤੇ ਸੀ।  ਉਸ ਨੇ ਰਾਹਗੀਰਾਂ ਦੀ ਮਦਦ ਨਾਲ ਦੋਵਾਂ ਨੂੰ ਹਪਸਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਸੰਦੀਪ ਨੂੰ ੍ਿਰਮਤਕ ਐਲਨਿਆ।

ਹੋਰ ਖਬਰਾਂ »