ਤੇਜ਼ੀ ਨਾਲ ਵਧਣ ਲੱਗੀ ਕੈਨੇਡਾ ਤੋਂ ਅਮਰੀਕਾ 'ਚ ਦਾਖ਼ਲ ਹੋਣ ਵਾਲਿਆਂ ਦੀ ਗਿਣਤੀ

ਡਰਬੀਲਾਈਨ (ਵਰਮੌਂਟ) , 10 ਮਾਰਚ (ਵਿਸ਼ੇਸ਼ ਪ੍ਰਤੀਨਿਧ) :  ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੂੰ ਹੁਣ ਸ਼ਾਇਦ ਕੈਨੇਡਾ ਨਾਲ ਲਗਦੀ ਸਰਹੱਦ 'ਤੇ ਵੀ ਕੰਧ ਖੜ•ੀ ਕਰਨੀ ਪਵੇਗੀ ਕਿਉਂਕਿ ਗ਼ੈਰਕਾਨੂੰਨੀ ਪ੍ਰਵਾਸੀਆਂ ਨੇ ਅਮਰੀਕਾ ਵਿਚ ਦਾਖ਼ਲ ਹੋਣ ਲਈ ਕੈਨੇਡਾ ਨੂੰ ਨਵਾਂ ਰਾਹ ਬਣਾ ਲਿਆ ਹੈ। ਕੈਨੇਡਾ ਦੇ ਰਸਤੇ ਅਮਰੀਕਾ ਵਿਚ ਦਾਖ਼ਲ ਹੋਣ ਵਾਲਿਆਂ ਦੀ ਗਿਣਤੀ ਭਾਵੇਂ ਮੈਕਸੀਕੋ ਤੋਂ ਆਉਣ ਵਾਲੇ ਗ਼ੈਰਕਾਨੂੰਨੀ ਪ੍ਰਵਾਸੀਆਂ ਦੇ ਮੁਕਾਬਲੇ ਕਾਫ਼ੀ ਘੱਟ ਹੈ ਪਰ ਪਿਛਲੇ ਸਮੇਂ ਦੌਰਾਨ ਇਸ ਵਿਚ 90 ਫ਼ੀ ਸਦੀ ਵਾਧਾ ਦਰਜ ਕੀਤਾ ਗਿਆ। 2017 ਵਿਚ ਸਿਰਫ਼ 504 ਪ੍ਰਵਾਸੀਆਂ ਨੂੰ ਨਾਜਾਇਜ਼ ਤਰੀਕੇ ਨਾਲ ਅਮਰੀਕੀ ਸਰਹੱਦ ਵਿਚ ਦਾਖ਼ਲ ਹੁੰਦਿਆਂ ਕਾਬੂ ਕੀਤਾ ਗਿਆ ਸੀ ਪਰ 2018 ਵਿਚ ਇਹ ਅੰਕੜਾ ਵਧ ਕੇ 963 ਹੋ ਗਿਆ। ਇਹ ਸਿਰਫ਼ ਫੜੇ ਗਏ ਪ੍ਰਵਾਸੀਆਂ ਦਾ ਅੰਕੜਾ ਹੈ ਅਤੇ ਬਾਰਡਰ ਏਜੰਟਾਂ ਤੋਂ ਅੱਖ ਬਚਾ ਨਿਕਲਣ ਵਾਲਿਆਂ ਦਾ ਕੋਈ ਅੰਕੜਾ ਮੌਜੂਦ ਨਹੀਂ। ਨਿਊ ਪੋਰਟ ਅਤੇ ਵਰਮੌਂਟ ਤੋਂ ਇਲਾਵਾ ਸਵੈਂਟਨ ਦੇ ਕੁਝ ਇਲਾਕੇ ਵਿਚ ਬਾਰਡਰ ਪੈਟਰੋਲ ਏਜੰਟ ਦੀ ਜ਼ਿੰਮੇਵਾਰੀ ਨਿਭਾਅ ਰਹੇ ਰਿਚਰਡ ਰੌਸ ਦਾ ਕਹਿਣਾ ਸੀ ਕਿ ਕੈਨੇਡਾ ਤੋਂ ਅਮਰੀਕਾ ਵਿਚ ਦਾਖ਼ਲ ਹੋਣਾ ਕਾਫ਼ੀ ਸੌਖਾ ਮੰਨਿਆ ਜਾਂਦਾ ਹੈ ਜਦਕਿ ਮੈਕਸੀਕੋ ਦੀ ਸਰਹੱਦ 'ਤੇ ਜ਼ਿਆਦਾ ਨਿਗਰਾਨੀ ਹੋਣ ਕਾਰਨ ਬਚਣ ਦੀ ਸੰਭਾਵਨਾ ਬੇਹੱਦ ਘੱਟ ਹੁੰਦੀ ਹੈ। 

ਹੋਰ ਖਬਰਾਂ »