ਲਾਸ ਏਂਜਲਸ/ਵੈਨਕੂਵਰ, 13 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਵਿਚ ਸਾਹਮਣੇ ਆਏ ਯੂਨੀਵਰਸਿਟੀ ਦਾਖ਼ਲਾ ਘਪਲੇ ਵਿਚ ਜਿਥੇ ਕਈ ਹਾਲੀਵੁੱਡ ਸਿਤਾਰੇ ਘਿਰ ਗਏ ਹਨ, ਉਥੇ ਹੀ ਕੈਨੇਡਾ ਦੇ ਸਮਾਜ ਸੇਵੀ ਡੇਵ ਸਿੱਧੂ ਦਾ ਨਾਂ ਵੀ ਘਪਲੇ ਵਿਚ ਸਾਹਮਣੇ ਆ ਰਿਹਾ ਹੈ। ਡੇਵ ਸਿੱਧੂ 'ਤੇ ਦੋਸ਼ ਹੈ ਕਿ ਉਨ•ਾਂ ਨੇ ਆਪਣੇ ਬੇਟਿਆਂ ਨੂੰ ਅਮਰੀਕੀ ਯੂਨੀਵਰਸਿਟੀਆਂ ਵਿਚ ਦਾਖ਼ਲ ਦਿਵਾਉਣ ਲਈ 2 ਲੱਖ ਡਾਲਰ ਦੀ ਰਿਸ਼ਵਤ ਦਿਤੀ। ਲਾਸ ਏਂਜਲਸ ਸਥਿਤ ਨਿਆਂ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਐਂਟਰੈਂਸ ਟੈਸਟ ਘਪਲੇ ਦੇ ਮਾਮਲੇ ਵਿਚ 13 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦੂਜੇ ਪਾਸੇ ਫ਼ੈਡਰਲ ਪ੍ਰੌਸਿਕਿਊਟਰ ਨੇ ਕਿਹਾ ਕਿ ਘਪਲੇ ਦੇ ਮੁਲਜ਼ਮਾਂ ਵਿਚ ਫ਼ਿਲਮੀ ਹਸਤੀਆਂ ਤੋਂ ਇਲਾਵਾ ਵੱਡੀਆਂ-ਵੱਡੀਆਂ ਕੰਪਨੀਆਂ ਦੇ ਸੀ.ਈ.ਓ., ਫ਼ਾਇਨਾਂਸਰ, ਸ਼ਰਾਬ ਨਿਰਮਾਤਾ ਅਤੇ ਫ਼ੈਸ਼ਨ ਡਿਜ਼ਾਈਨਰ ਸ਼ਾਮਲ ਹਨ। ਇਨ•ਾਂ 'ਤੇ ਦੋਸ਼ ਹੈ ਕਿ ਰਿਸ਼ਵਤਖੋਰੀ ਜਾਂ ਨਕਲ ਰਾਹੀਂ ਆਪਣੇ ਬੱਚਿਆਂ ਨੂੰ ਯੇਲ, ਸਟੈਨਫ਼ੋਰਡ, ਜਾਰਜਟਾਊਨ ਅਤੇ ਸਦ੍ਰਨ ਕੈਲੇਫ਼ੋਰਨੀਆਂ ਵਰਗੀਆਂ ਵੱਕਾਰੀ ਯੂਨੀਵਰਸਿਟੀਆਂ ਵਿਚ ਦਾਖ਼ਲਾ ਦਿਵਾਇਆ। ਇਨ•ਾਂ ਸਾਰਿਆਂ ਤੋਂ ਫ਼ਰਜ਼ੀ ਚੰਦਾ ਲੈ ਕੇ ਕੈਲੇਫ਼ੋਰਨੀਆ ਨਿਵਾਸੀ ਵਿਲੀਅਮ ਸਿੰਗਰ ਨੇ ਇਨ•ਾਂ ਦੇ ਬੱਚਿਆਂ ਲਈ ਐਸ.ਏ.ਟੀ. ਅਤੇ ਏ.ਸੀ.ਟੀ. ਦੀਆਂ ਪ੍ਰੀਖਿਆਵਾਂ ਫ਼ਿਕਸ ਕੀਤੀਆਂ ਸਨ। ਇਸ ਤੋਂ ਇਲਾਵਾ ਯੂਨੀਵਰਸਿਟੀ ਦੇ ਸਪੋਰਟਸ ਕੋਚਾਂ ਨੇ ਵੀ ਵੀ ਆਪਣੇ ਬੱਚਿਆਂ ਨੂੰ ਦਾਖ਼ਲਾ ਦਿਵਾਉਣ ਲਈ ਰਿਸ਼ਵਤ ਦਿਤੀ। 
ਅਦਾਲਤੀ ਦਸਤਾਵੇਜ਼ਾਂ ਮੁਤਾਬਕ ਕੈਨੇਡਾ ਦੇ ਪ੍ਰਸਿੱਧ ਕਾਰੋਬਾਰੀ ਅਤੇ ਸਮਾਜ ਸੇਵਾ ਡੇਵ ਸਿੱਧੂ ਨੇ ਦਸੰਬਰ 2011 ਵਿਚ ਵੈਨਕੂਵਰ ਵਿਖੇ ਆਪਣੇ ਬੇਟੇ ਦਾ ਐਂਟਰੈਂਸ ਟੈਸਟ ਦਿਵਾਉਣ ਲਈ ਇਕ ਲੇਖਕ ਦੀਆਂ ਸੇਵਾਵਾਂ ਲਈਆਂ। ਇਸ ਤੋਂ ਇਲਾਵਾ 2012 ਵਿਚ ਆਪਣੇ ਵੱਡੇ ਬੇਟੇ ਦੀ ਹਾਈ ਸਕੂਲ ਗ੍ਰੈਜੁਏਸ਼ਨ ਪ੍ਰੀਖਿਆ ਵੀ ਕਿਸੇ ਹੋਰ ਤੋਂ ਲਿਖਵਾਈ। ਦੱਸ ਦੇਈਏ ਕਿ ਡੇਵ ਸਿੱਧੂ ਦੇ ਵੱਡੇ ਬੇਟੇ ਨੂੰ ਚੈਪਮੈਨ ਯੂਨੀਵਰਸਿਟੀ ਵਿਚ ਦਾਖ਼ਲਾ ਮਿਲ ਗਿਆ ਸੀ। ਡੇਵ ਸਿੱਧੂ ਦੇ ਵਕੀਲ ਰਿਚਰਡ ਸਕੌਨਫਲਡ ਨੇ ਇਨ•ਾਂ ਦੋਸ਼ਾਂ ਦੀ ਪੁਸ਼ਟੀ ਨਹੀਂ ਕੀਤੀ ਅਤੇ ਨਾ ਹੀ ਖੰਡਨ ਕੀਤਾ। ਬ੍ਰਿਟਿਸ਼ ਕੋਲੰਬੀਆ ਦੇ ਸਭ ਤੋਂ ਉਚੇ ਨਾਗਰਿਕ ਪੁਰਸਕਾਰ ਨਾਲ ਸਨਮਾਨਤ ਡੇਵ ਸਿੱਧੂ ਨੂੰ ਗਲੋਬਲ ਪੰਜਾਬੀ ਸੋਸਾਇਟੀ ਐਕਸੀਲੈਂਸ ਐਵਾਰਡ ਅਤੇ ਐਨ.ਆਰ.ਆਈ. ਇੰਸਟੀਚਿਊਟ ਪ੍ਰਾਈਡ ਆਫ਼ ਇੰਡੀਆ ਫ਼ਿਲਾਂਥਰੋਪੀ ਐਵਾਰਡ ਨਾਲ ਵੀ ਨਿਵਾਜਿਆ ਜਾ ਚੁੱਕਾ ਹੈ।

ਹੋਰ ਖਬਰਾਂ »