ਬਗੈਰ ਬਿਜਲੀ ਦੇ ਰਹਿ ਰਹੇ ਹਨ ਦੋ ਲੱਖ ਤੋਂ ਜ਼ਿਆਦਾ ਲੋਕ

ਡੈਨਵਰ, 14 ਮਾਰਚ, (ਹ.ਬ.) : ਅਮਰੀਕਾ ਦੇ ਕਈ ਇਲਾਕਿਆਂ ਵਿਚ ਤੂਫ਼ਾਨ ਤੇ ਭਾਰੀ ਬਰਫ਼ਬਾਰੀ ਕਾਰਨ ਹਜ਼ਾਰਾਂ ਲੋਕਾਂ  ਦਾ ਘਰਾਂ ਤੋਂ ਨਿਕਲਣਾ ਮੁਸ਼ਕਲ ਹੋ ਗਿਆ। ਤੂਫਾਨ ਨੂੰ ਬਮ ਸਾਈਕਲੋਨ ਨਾਂ ਦਿੱਤਾ ਜਾ ਰਿਹਾ ਹੈ। ਮੌਸਮ ਵਿਭਾਗ ਨੇ 110 ਕਿਲੋਮੀਟਰ ਪ੍ਰਤੀ ਘੰਟੇ  ਦੀ ਰਫਤਾਰ ਨਾਲ ਹਵਾਵਾਂ ਚਲਣ ਦੀ ਆਸ਼ੰਕਾ ਜਤਾਈ ਹੈ। ਜਦ ਕਿ 1339 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਸਰਕਾਰੀ ਦਫ਼ਤਰ, ਸਕੂਲ ਅਤੇ ਬਾਜ਼ਾਰ ਵੀ ਬੰਦ ਕਰ ਦਿੱਤੇ ਗਏ ਹਨ।ਕੌਮੀ ਮੌਸਮ ਸੇਵਾ ਨੇ ਤੂਫਾਨ ਦੇ ਮੱਦੇਨਜ਼ਰ ਕੋਲੋਰਾਡੋ, ਵਿਓਮਿੰਗ, ਨੇਬ੍ਰਾਸਕਾ, ਅਤੇ ਨਾਰਥ-ਸਾਊਥ ਡਕੋਟਾ ਦੇ ਲੋਕਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਘਰਾਂ ਤੋਂ ਬਾਹਰ ਨਾ Îਨਿਕਲਣ ਅਤੇ ਸੰਭਵ ਹੋਵੇ ਤਾਂ ਯਾਤਰਾ ਨਾ ਕਰਨ।Îਨਿਊ ਮੈਕਸਿਕੋ, ਵਿਸਕੌਨਸਿਨ, ਮਿਨੇਸੋਟਾ, ਟੈਕਸਾਸ, ਮਿਸ਼ੀਗਨ ਅਤੇ ਆਯੋਵਾ ਵਿਚ ਵੀ ਹਾਲਤ ਖਰਾਬ ਹੈ। ਡੈਨਵਰ ਪੁਲਿਸ ਮੁਤਾਬਕ 110 ਹਾਦਸਿਆਂ ਦੀ ਵੀ ਜਾਣਕਾਰੀ ਮਿਲੀ ਹਨ।ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਤੁਸੀਂ ਘਰ ਦੇ ਬਾਹਰ ਹਨ ਤਾਂ ਚੌਕਸੀ ਵਰਤਣ। ਸੜਕਾਂ 'ਤੇ ਕਾਫੀ ਬਰਫ਼ ਹੈ ਅਤੇ ਤੇਜ਼ ਹਵਾ ਚਲ ਰਹੀ ਹੈ, ਲਿਹਾਜ਼ਾ ਅਪਣੀ ਗੱਡੀਆਂ ਦੀ ਹੈਡ ਲਾਈਟ ਜਗਾਈ ਰੱਖਣ। ਸ਼ੀਸ਼ੇ ਦਾ ਵਾਈਪਰ ਵੀ ਚਾਲੂ ਰੱਖਣ। ਖਰੀਦਦਾਰੀ ਕਰਨ ਜ਼ਿਆਦਾ ਦੂਰ ਨਾ ਜਾਣ।ਬਰਫ਼ਬਾਰੀ ਅਤੇ ਤੂਫਾਨ ਦੇ ਚਲਦਿਆਂ ਡੈਨਵਰ ਕੌਮਾਂਤਰੀ ਹਵਾਈ ਅੱਡਾ ਬੰਦ ਕਰ ਦਿੱਤਾ ਗਿਆ ਹੈ। ਹਵਾਈ ਅੱਡੇ ਦੇ ਬੁਲਾਰੇ ਮੁਤਾਬਕ 1339 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਡੈਨਵਰ ਦੀ 7 ਕਾਊਂਟੀ ਵਿਚ ਸਕੂਲਾਂ 'ਚ ਛੁੱਟੀਆਂ ਕਰ ਦਿੱਤੀਆਂ ਗਈਆਂ ਹਨ। ਸਰਕਾਰੀ ਦਫ਼ਤਰ ਅਤੇ ਦੁਕਾਨਾਂ ਨੂੰ ਵੀ ਬੰਦ ਰੱਖਣ ਦੇ ਆਦੇਸ਼ ਦਿੱਤੇ ਗਏ ਹਨ। ਤੇਜ਼ ਹਵਾਵਾਂ ਦੇ ਚਲਦਿਆਂ ਕੋਲੋਰਾਡੋ ਵਿਚ ਵਪਾਰਕ ਅਤੇ ਘਰੇਲੂ ਬਿਜਲੀ ਸੇਵਾ ਪ੍ਰਭਾਵਤ ਹੋਈ ਹੈ। ਕਰੀਬ ਇੱਕ ਲੱਖ 30 ਹਜ਼ਾਰ ਲੋਕ ਬਗੈਰ ਬਿਜਲੀ ਦੇ ਰਹਿ ਰਹੇ ਹਨ। ਬਿਜਲੀ ਕੰਪਨੀ ਦੇ ਬੁਲਾਰੇ ਨੇ ਦੱਸਿਆ ਕਿ ਕਦੋਂ ਤੱਕ ਬਿਜਲੀ ਦੀ ਬਹਾਲੀ ਹੋ ਸਕੇ। ਉਧਰ, ਡਲਾਸ ਦੇ ਵੀ ਇੱਕ ਲੱਖ ਲੋਕਾਂ ਦੇ ਘਰਾਂ ਵਿਚ ਵੀ ਬਿਜਲੀ ਨਹੀ ਹੈ।

ਹੋਰ ਖਬਰਾਂ »