ਚੰਡੀਗੜ੍ਹ, 15 ਮਾਰਚ, (ਹ.ਬ.) : ਲੋਕ ਸਭਾ ਚੋਣਾਂ ਲਈ ਬਾਲੀਵੁਡ ਕਲਾਕਾਰਾਂ ਦੀ ਦਿਲਚਸਪੀ ਵੀ ਵੱਧ ਗਈ ਹੈ। 1980 ਦੇ ਦਹਾਕੇ ਦੀ ਮਸ਼ਹੂਰ ਫ਼ਿਲਮ ਅਭਿਨੇਤਰੀ ਅਤੇ 1977 ਵਿਚ ਫੈਮਿਨਾ ਮਿਸ ਇੰਡੀਆ ਰਹੀ ਨੂਰੀ ਯਾਨੀ ਕਿ ਪੂਨਮ ਢਿੱਲੋਂ ਵੀ ਇਸ ਵਾਰ ਚੋਣ ਮੈਦਾਨ ਵਿਚ ਉਤਰਨਾ ਚਾਹੁੰਦੀ ਹੈ। ਉਹ ਭਾਜਪਾ ਟਿਕਟ 'ਤੇ ਪੰਜਾਬ ਦੇ ਅੰਮ੍ਰਿਤਸਰ ਜਾਂ ਗੁਰਦਾਸਪੁਰ ਤੋਂ ਚੋਣ ਲੜਨੀ ਚਾਹੁੰਦੀ ਹੈ। 
ਦੱਸ ਦੇਈਏ ਕਿ ਪੂਨਮ ਪਿਛਲੇ 15 ਸਾਲ ਤੋਂ ਸਿਆਸਤ ਵਿਚ ਸਰਗਰਮ ਪੂਨਮ Îਢਿੱਲੋਂ ਫਿਲਹਾਲ ਮੁੰਬਈ ਵਿਚ ਭਾਜਪਾ ਦੀ ਮੀਤ ਪ੍ਰਧਾਨ ਹੈ ਅਤੇ 2004 ਤੋਂ ਹੀ ਪਾਰਟੀ ਦੇ ਲਈ ਅਲੱਗ ਅਲੱਗ ਖੇਤਰਾਂ ਵਿਚ ਸਟਾਰ ਪ੍ਰਚਾਰਕ ਰਹੀ ਹੈ। ਪੂਨਮ ਢਿੱਲੋਂ ਨਵੀਂ ਦਿੱਲੀ ਸਥਿਤ ਹਰਿਆਣਾ ਭਵਨ ਪੁੱਜੀ। ਇੱਥੇ ਉਹ ਅਪਣੇ ਪੁਰਾਣੇ ਪਰਿਵਾਰਕ ਦੋਸਤ ਅਤੇ ਅੰਬਾਲਾ ਦੇ ਵਿਧਾਇਕ ਅਸੀਮ ਗੋਇਲ ਨਾਲ ਮੁਲਾਕਾਤ ਕਰਨ ਆਈ ਸੀ। 
ਸੂਤਰਾਂ ਦਾ ਕਹਿਣਾ ਹੈ ਕਿ ਪੂਨਮ ਢਿੱਲੋਂ ਇਸ ਵਾਰ ਚੋਣ ਲੜਨਾ ਚਾਹੁੰਦੀ ਹੈ। ਉਨ੍ਹਾਂ ਦ ਕਰੀਬੀ ਸੂਤਰਾਂ ਅਨੁਸਾਰ, ਉਹ ਪੰਜਾਬ ਦੇ ਗੁਰਦਾਸਪੁਰ ਜਾਂ ਅੰ੍ਿਰਮਤਸਰ ਤੋਂ ਚੋਣ ਲੜਨਾ ਚਾਹੁੰਦੀ ਹੈ। ਇਹ ਵੀ ਚਰਚਾ ਹੈ ਕਿ ਦੋ ਦਿਨ ਪਹਿਲਾਂ ਉਨ੍ਹਾਂ ਨੇ ਪੰਜਾਬ ਭਾਜਪਾ ਦੇ ਇੰਚਾਰਜ ਅਤੇ ਹਰਿਆਣਾ ਦੇ ਵਿੱਤ ਮੰਤਰੀ ਕੈਪਟਨ ਅਭਿਮਨਿਊ ਨਾਲ ਵੀ ਮੁਲਾਕਾਤ ਕੀਤੀ ਸੀ। ਦੱਸਿਆ ਜਾਂਦਾ ਹੈ ਕਿ ਪੂਨਮ ਨੇ ਗੁਰਦਾਸਪੁਰ ਅਤੇ ਅੰਮ੍ਰਿਤਸਰ ਸੀਟ ਤੋਂ ਲੋਕ ਸਭਾ ਚੋਣ ਲੜਨ ਦੀ ਇੱਛਾ ਜਤਾਈ ਹੈ। ਜਾਣਕਾਰੀ ਇਹ ਵੀ ਹੈ ਕਿ ਅਸੀਮ ਗੋਇਲ ਦੇ ਜ਼ਰੀਏ ਉਹ ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਮੁਲਾਕਾਤ ਕਰ ਸਕਦੀ ਹੈ। ਦੱਸ ਦੇਈਏ ਕਿ ਗੁਰਦਾਸਪੁਰ ਸੀਟ ਤੋਂ ਸਾਂਸਦ ਰਹੇ ਵਿਨੋਦ ਖੰਨਾ ਦੇ ਦੇਹਾਂਤ ਤੋਂ ਬਾਅਦ ਹੋਈ ਜ਼ਿਮਨੀ ਚੋਣ ਵਿਚ ਇਸ ਸੀਟ 'ਤੇ ਕਾਂਗਰਸ ਦਾ ਕਬਜ਼ਾ ਹੋ ਗਿਆ। ਅੰਮ੍ਰਿਤਸਰ ਸੀਟ 'ਤੇ ਵੀ ਭਾਜਪਾ ਨਵੇਂ ਉਮੀਦਵਾਰ  ਦੀ ਭਾਲ ਵਿਚ ਹੈ। 
ਪੂਨਮ ਢਿੱਲੋਂ ਦੇ ਕਰੀਬੀਆਂ ਵਲੋਂ ਇਹ ਤਰਕ ਦਿੱਤਾ ਕਿਉਂਕਿ ਉਹ ਪੰਜਾਬ ਨਾਲ ਹੀ ਸਬੰਧ  ਰਖਦੀ ਹੈ ਅਤੇ ਫ਼ਿਲਮੀ ਅਭਿਨੇਤਰੀ ਰਹਿੰਦੇ ਹੋਏ ਵੀ ਪੰਜਾਬ ਨਾਲ ਉਨ੍ਹਾਂ ਦਾ ਸੰਪਰਕ ਰਿਹਾ। ਇਸ ਲਈ  ਜਦ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਹੈ, ਤਦ ਭਾਜਪਾ ਤੋਂ ਉਹ ਬਿਹਤਰ ਉਮੀਦਵਾਰ ਹੋ ਸਕਦੀ ਹੈ।
18 ਅਪ੍ਰੈਲ 1962 ਨੂੰ ਜਨਮੀ ਪੂਨਮ ਢਿੱਲੋਂ ਨੇ ਉਂਜ ਤਾਂ ਅਪਣੇ ਕਰੀਅਰ ਦੀ ਸ਼ੁਰੂਆਤ ਤੋਂ ਹੀ ਟੀਵੀ ਐਂਕਰ ਦੇ ਰੁਪ ਵਿਚ ਕੰਮ ਕੀਤਾ ਸੀ। 1977 ਵਿਚ ਜਦ ਉਹ ਫੈਮਿਨਾ ਮਿਸ ਇੰਡੀਆ ਚੁਣੀ ਗਈ ਤਾਂ ਉਨ੍ਹਾਂ ਦੀ ਕਿਸਮਤ ਦੇ ਦਰਵਾਜ਼ੇ ਖੁਲ੍ਹ ਗਏ। 1979 ਵਿਚ ਉਨ੍ਹਾਂ ਦੇ ਕਰੀਅਰ ਦੀ ਸਭ ਤੋਂ ਬਿਹਤਰੀਨ ਫ਼ਿਲਮ ਨੂਰੀ ਆਈ। ਇਸ ਫ਼ਿਲਮ ਦੇ ਲਈ ਪੂਨਮ ਨੂੰ ਫ਼ਿਲਮ ਫੇਅਰ ਐਵਾਰਡ ਵੀ ਮਿਲਿਆ ਸੀ। 

ਹੋਰ ਖਬਰਾਂ »