ਚੰਡੀਗੜ੍ਹਠ, 20 ਮਾਰਚ, ਹ.ਬ. : ਚੰਡੀਗੜ੍ਹ 'ਚ ਸ਼ੋਅ ਕਰਨ ਲਈ ਆਏ ਪੰਜਾਬੀ ਪ੍ਰੋਡਿਊਸਰ ਸੰਦੀਪ ਰਿਹਾਨ ਤੋਂ ਇਕ ਗੈਂਗਸਟਰ ਨੇ 20 ਲੱਖ ਰੁਪਏ ਦੀ ਮੰਗ ਕੀਤੀ ਹੈ। ਗੈਂਗਸਟਰ ਨੇ ਰਕਮ ਨਾ ਦੇਣ 'ਤੇ ਸੰਦੀਪ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਹੈ। ਪੁਲਿਸ ਨੇ ਮਾਮਲੇ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ। ਸੰਦੀਪ ਆਪਣੀ ਟੀਮ ਨਾਲ ਕੈਨੇਡਾ ਤੋਂ ਚੰਡੀਗੜ੍ਹ ਸ਼ੋਅ ਕਰਨ ਲਈ 16 ਮਾਰਚ ਨੂੰ ਆਏ ਸਨ, ਉਹ ਸੈਕਟਰ-53 ਦੇ ਹੋਟਲ 'ਚ ਰੁਕੇ ਸਨ। ਇਸ 'ਚ ਸੰਦੀਪ ਨੂੰ ਦੁਪਹਿਰ ਦੋ ਵਜੇ ਦੇ ਕਰੀਬ  'ਤੇ ਕਾਲ ਆਈ। ਕਾਲ ਕਰਨ ਵਾਲੇ ਖ਼ੁਦ ਨੂੰ ਗੈਂਗਸਟਰ ਦੱਸਦੇ ਹੋਏ ਸੰਦੀਪ ਤੋਂ 20 ਲੱਖ ਰੁਪਏ ਦੀ ਰੰਗਦਾਰੀ ਮੰਗੀ। ਪੈਸੇ ਨਾ ਦੇਣ 'ਤੇ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ। ਪੁਲਿਸ ਸੂਤਰਾਂ ਤੋਂ ਜਾਣਕਾਰੀ ਮੁਤਾਬਕ ਇਹ ਧਮਕੀ ਪੰਜਾਬ ਦੇ ਵਾਟੇਂਡ ਗੈਂਗਸਟਰ ਬੁੱਢਾ ਨੇ ਦਿੱਤੀ ਹੈ।  ਘਟਨਾ ਤੋਂ ਬਾਅਦ ਪੁਲਿਸ ਹਰਕਤ ਵਿਚ ਆ ਗਈ। ਮੁਲਜ਼ਮ ਗੈਂਗਸਟਰ ਤੱਕ ਪੁੱਜਣ ਦੇ ਲਈ ਪੁਲਿਸ ਕੋਸ਼ਿਸ਼ ਕਰ ਰਹੀ ਹੈ। ਪੁਲਿਸ ਉਸ ਮੋਬਾਈਲ ਨੰਬਰ ਨੂੰ ਟਰੇਸ ਕਰਨ ਵਿਚ ਜੁਟੀ ਹੋਈ ਹੈ। ਪੁਲਿਸ ਦਾ ਕਹਿਣਾ ਹੈ ਕਿ ਛਾਣਬੀਣ ਚਲ ਰਹੀ ਹੈ। ਇਸ ਤੋਂ ਪਹਿਲੇ 19 ਅਪ੍ਰੈਲ ਨੂੰ ਬਿਸ਼ਨੋਈ ਗੈਂਗ ਦੇ ਗੈਂਗਸਟਰ ਸੰਪਤ ਨੇਹਰਾ ਨੇ ਸੈਕਟਰ-11 ਦੇ ਕੁਮਾਰ ਬਰਦਰਸ ਤੋਂ ਇਕ ਕਰੋੜ ਦੀ ਫਿਰੌਤੀ ਦੀ ਧਮਕੀ ਦਿੱਤੀ ਸੀ। ਇਸ ਤੋਂ ਇਲਾਵਾ ਗੈਂਗਸਟਰ ਦਿਲਪ੍ਰੀਤ ਬਾਬਾ ਨੇ ਪੰਜਾਬੀ ਗਾਇਕ ਪਰਮੀਸ਼ ਵਰਮਾ ਤੋਂ ਫਿਰੌਤੀ ਮੰਗੀ, ਪਰ ਜਦੋਂ ਉਸ ਨੇ ਨਹੀਂ ਦਿੱਤੀ ਸੀ ਤਾਂ ਉਸ 'ਤੇ ਗੋਲੀਆਂ ਦਾਗ ਦਿੱਤੀਆਂ ਸਨ ਤੇ ਬਾਅਦ 'ਚ ਪੁਲਿਸ ਜਾਂਚ 'ਚ ਸਾਹਮਣੇ ਆਇਆ ਕਿ ਪਰਮੀਸ਼ ਨੇ ਦਿਲਪ੍ਰੀਤ ਤਕ ਫਿਰੌਤੀ ਪਹੁੰਚਾ ਦਿੱਤੀ ਸੀ।

ਹੋਰ ਖਬਰਾਂ »