ਚੋਣ ਬਜਟ 'ਚ ਨਵਜੰਮੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਵਰਗ ਲਈ ਗੱਫੇ

ਔਟਵਾ, 20 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਦੀ ਸੱਤਾ 'ਤੇ ਮੁੜ ਕਾਬਜ਼ ਹੋਣ ਦੇ ਇਰਾਦੇ ਨਾਲ ਪੇਸ਼ ਕੀਤੇ ਬਜਟ ਵਿਚ ਲਿਬਰਲ ਸਰਕਾਰ ਨੇ ਖ਼ਜ਼ਾਨੇ ਦਾ ਮੂੰਹ ਲੋਕਾਂ ਵੱਲ ਕਰ ਦਿਤਾ। ਵਿੱਤ ਮੰਤਰੀ ਬਿਲ ਮੌਰਨੋ ਵੱਲੋਂ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਉਮਰ ਵਰਗ ਦੇ ਕੈਨੇਡੀਅਨਜ਼ ਨੂੰ ਖ਼ੁਸ਼ ਕਰਨ ਦਾ ਯਤਨ ਕੀਤਾ ਗਿਆ ਹੈ। 'ਇਨਵੈਸਟਿੰਗ ਇਨ ਮਿਡਲ ਕਲਾਸ' ਭਾਵ ਮੱਧ ਵਰਗ ਵਿਚ ਨਿਵੇਸ਼ ਕਰਦਿਆਂ ਸਿਰਲੇਖ ਵਾਲੇ ਬਜਟ ਵਿਚ ਬਿਲ ਮੌਰਨੋ ਨੇ ਕਿਹਾ ਕਿ ਚਾਰ ਜੀਆਂ ਵਾਲੇ ਇਕ ਕੈਨੇਡੀਅਨ ਪਰਵਾਰ ਨੂੰ ਹਰ ਸਾਲ 2 ਹਜ਼ਾਰ ਡਾਲਰ ਵਾਧੂ ਮਿਲਣਗੇ ਜਿਸ ਰਾਹੀਂ 2 ਲੱਖ 80 ਹਜ਼ਾਰ ਬੱਚਿਆਂ ਨੂੰ ਗਰੀਬੀ ਵਿਚੋਂ ਬਾਹਰ ਕੱਢਿਆ ਜਾ ਸਕੇਗਾ। ਬਜਟ ਵਿਚ ਬਜ਼ੁਰਗਾਂ ਵੱਲ ਖ਼ਾਸ ਤਵੱਜੋ ਦਿਤੀ ਗਈ ਹੈ ਜੋ ਹੁਣ ਖ਼ੁਦ-ਬ-ਖ਼ੁਦ ਕੈਨੇਡਾ ਪੈਨਸ਼ਨ ਪਲੈਨ ਦਾ ਹਿੱਸਾ ਬਣ ਜਾਣਗੇ ਅਤੇ ਹਰ ਮਹੀਨੇ 300 ਡਾਲਰ ਤੱਕ ਦੀ ਰਕਮ ਮਿਲੇਗੀ। ਇਸ ਤੋਂ ਇਲਾਵਾ ਕੰਮਕਾਜੀ ਬਜ਼ੁਰਗ ਵਧੇਰੇ ਰਕਮ ਘਰ ਲਿਜਾ ਸਕਣਗੇ ਜਿਨ•ਾਂ ਵਾਸਤੇ ਗੈਰੰਟੀਡ ਇਨਕਮ ਸਪਲੀਮੈਂਟ ਤਹਿਤ ਛੋਟ ਵਿਚ ਵਾਧਾ ਕਰ ਦਿਤਾ ਗਿਆ। ਮਿਸਾਲ ਵਜੋਂ ਕੈਨੇਡਾ ਪੈਨਸ਼ਨ ਯੋਜਨਾ ਤਹਿਤ 5 ਹਜ਼ਾਰ ਡਾਲਰ ਅਤੇ ਆਪਣੇ ਰੁਜ਼ਗਾਰ ਰਾਹੀਂ 14 ਹਜ਼ਾਰ 600 ਡਾਲਰ ਕਮਾਉਣ ਵਾਲਾ ਬਜ਼ੁਰਗ ਹੁਣ 9600 ਡਾਲਰ ਦੀ ਰਕਮ ਘਰ ਲਿਜਾ ਸਕੇਗਾ ਜਦਕਿ ਮੌਜੂਦਾ ਸਮੇਂ ਵਿਚ 6650 ਡਾਲਰ ਹੀ ਘਰ ਲਿਜਾ ਰਿਹਾ ਸੀ। ਵਿਦਿਆਰਥੀਆਂ 'ਤੇ ਵਧ ਰਹੇ ਕਰਜ਼ੇ ਦਾ ਬੋਝ ਘਟਾਉਣ ਲਈ ਵਿਆਜ ਦਰਾਂ ਵਿਚ ਕਟੌਤੀ ਕੀਤੀ ਗਈ ਹੈ ਜਦਕਿ ਪਹਿਲੀ ਵਾਰ ਮਕਾਨ ਖ਼ਰੀਦਣ ਵਾਲੇ ਖ਼ਰੀਦਣ ਵਾਲਿਆਂ ਨੂੰ 35 ਹਜ਼ਾਰ ਡਾਲਰ ਤੱਕ ਦੀ ਆਰਥਿਕ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ ਜੋ ਹੁਣ ਤੱਕ 25 ਹਜ਼ਾਰ ਡਾਲਰ ਤੱਕ ਸੀਮਤ ਸੀ। ਕਿਰਤੀਆਂ ਨੂੰ ਹੁਨਰਮੰਦ ਬਣਾਉਣ ਲਈ ਕੈਨੇਡਾ ਟ੍ਰੇਨਿੰਗ ਕਰੈਡਿਟ ਯੋਜਨਾ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ ਜਿਸ ਤਹਿਤ ਸਿਖਲਾਈ ਖ਼ਰਚੇ ਦੇ ਇਵਜ਼ ਵਿਚ 25 ਸਾਲ ਤੋਂ 64 ਸਾਲ ਦੀ ਉਮਰ ਦੇ ਕਿਰਤੀਆਂ ਨੂੰ ਸਾਲਾਨਾ 250 ਡਾਲਰ ਮਿਲਣਗੇ। ਇਕ ਕਿਰਤੀ ਆਪਣੀ ਪੂਰੀ ਜ਼ਿੰਦਗੀ ਦੌਰਾਨ 5 ਹਜ਼ਾਰ ਡਾਲਰ ਦੀ ਰਕਮ ਸਿਖਲਾਈ ਖ਼ਰਚੇ ਦੇ ਰੂਪ ਵਿਚ ਪ੍ਰਾਪਤ ਕਰ ਸਕੇਗਾ। ਕਿਰਤੀਆਂ ਲਈ ਨਵਾਂ ਰੁਜ਼ਗਾਰ ਬੀਮਾ ਮਾਪਦੰਡ ਵੀ ਸ਼ੁਰੂ ਕੀਤਾ ਗਿਆ ਹੈ ਜਿਸ ਰਾਹੀਂ ਉਨ•ਾਂ ਨੂੰ ਸਿਖਲਾਈ ਵਾਸਤੇ ਛੁੱਟੀ ਲੈਣ ਵਿਚ ਮਦਦ ਮਿਲੇਗੀ। 

ਹੋਰ ਖਬਰਾਂ »