ਸਪਾ ਨੇਤਾ ਰਾਮਗੋਪਾਲ ਯਾਦਵ ਦਾ ਵੱਡਾ ਬਿਆਨ

ਨਵੀਂ ਦਿੱਲੀ, 21 ਮਾਰਚ (ਹਮਦਰਦ ਨਿਊਜ਼ ਸਰਵਿਸ) : ਸਮਾਜਵਾਦੀ ਪਾਰਟੀ ਦੇ ਨੇਤਾ ਰਾਮ ਗੋਪਾਲ ਯਾਦਵ ਨੇ ਈਟਾਵਾ 'ਚ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਪੁਲਵਾਮਾ ਹਮਲੇ ਨੂੰ ਲੈ ਕੇ ਸਰਕਾਰ 'ਤੇ ਤਿੱਖਾ ਹਮਲਾ ਕੀਤਾ। ਉਨ੍ਹਾਂ ਨੇ ਪੁਲਮਾਵਾ ਹਮਲੇ ਨੂੰ ਸਾਜ਼ਿਸ਼ ਦੱਸਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਤੋਂ ਪੈਰਾ ਮਿਲਟਰੀ ਫੋਰਸ ਦੁਖੀ ਹੈ, ਵੋਟਾਂ ਲਈ ਜਵਾਨ ਮਾਰ ਦਿੱਤੇ ਗਏ। ਜਵਾਨਾਂ ਦੀ ਸੁਰੱਖਿਆ 'ਚ ਏਨੀ ਵੱਡੀ ਭੁੱਲ ਕਿਵੇਂ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਜਵਾਨਾਂ ਨੂੰ ਸਾਧਾਰਨ ਬਸਾਂ 'ਚ ਭੇਜ ਦਿੱਤਾ ਗਿਆ, ਇਹ ਸਾਜ਼ਿਸ਼ ਸੀ। ਉਨ੍ਹਾਂ ਕਿਹਾ ਕਿ ਜਦੋਂ ਸਰਕਾਰ ਬਦਲੇਗੀ ਤਾਂ ਇਸ ਦੀ ਜਾਂਚ ਹੋਵੇਗੀ। ਉਸ ਵੇਲੇ ਵੱਡੇ ਵੱਡੇ ਲੋਕ ਫਸਣਗੇ। 

ਹੋਰ ਖਬਰਾਂ »