ਵਾਸ਼ਿੰਗਟਨ, 15 ਅਪ੍ਰੈਲ, (ਹ.ਬ.) : ਅਮਰੀਕਨ ਏਅਰਲਾਈਨਜ਼ ਨੇ ਐਤਵਾਰ ਨੂੰ ਬੋÎਇੰਗ 737 ਮੈਕਸ ਦੀ  ਉਡਾਣਾਂ ਨੂੰ ਅਗਸਤ ਦੇ ਮੱਧ ਤੱਕ ਰੋਕ ਲਗਾਉਣ ਦਾ ਐਲਾਨ ਕੀਤਾ ਹੈ। ਹਾਲਾਂਕਿ ਏਅਰਲਾਈਨਜ਼ ਬੋਇੰਗ ਅਤੇ ਅਮਰੀਕੀ ਸੰਘੀ  ਵਿਮਾਨ ਪ੍ਰਸ਼ਾਸਨ (ਐਫਏਏ) ਦੁਆਰਾ ਜਹਾਜ਼ਾਂ ਦੇ ਕੰਟਰੋਲ ਸਿਸਟਮ ਨੂੰ ਠੀਕ ਕਰਨ ਦੀ ਉਡੀਕ ਕਰ ਰਹੀ ਹੈ। ਇਸੇ ਸਿਸਟਮ ਦੇ ਕਾਰਨ ਪੰਜ ਮਹੀਨੇ ਤੋਂ ਵੀ ਘੱਟ ਸਮੇਂ ਵਿਚ ਜਹਾਜ਼ ਨਾਲ ਦੋ ਵੱਡੇ ਹਾਦਸੇ ਹੋਏ ਹਨ। ਜਹਾਜ਼ਾਂ 'ਤੇ ਰੋਕ ਲਾਉਣ ਨਾਲ 19 ਅਗਸਤ ਤੱਕ ਰੋਜ਼ਾਨਾ 115 ਉਡਾਣਾ ਪ੍ਰਭਾਵਤ ਹੋਣਗੀਆਂ।
ਏਅਰਲਾਈਨ ਨੇ ਇੱਕ ਪੱਤਰ ਵਿਚ ਕਿਹਾ ਕਿ ਉਸ ਨੇ ਗਰਮੀਆਂ ਦੀ ਯਾਤਰਾ ਦੇ ਮੌਸਮ ਵਿਚ ਇਹ ਕਦਮ ਗਾਹਕਾਂ ਵਿਚ ਭਰੋਸਾ ਬਣਾਈ ਰੱਖਣ ਲਈ ਚੁੱਕਿਆ ਹੈ। ਬੀਤੇ ਮਹੀਨੇ ਬੋਇੰਗ 737 ਮੈਕਸ ਦੀ ਸੇਵਾਵਾਂ 'ਤੇ ਦੁਨੀਆ ਭਰ ਵਿਚ ਰੋਕ ਲਗਾਈ ਸੀ। ਅਜਿਹਾ ਇਥੋਪੀਆ ਜਹਾਜ਼ ਹਾਦਸੇ ਤੋਂ ਬਾਅਦ ਹੋਇਆ। Îਇਥੋਪੀਆ ਜਹਾਜ਼ ਹਾਦਸੇ ਤੋਂ ਪਹਿਲਾਂ Îਇੰਡੋਨੇਸ਼ੀਆ ਵਿਚ ਵੀ ਲਾਇਨ ਏਅਰ ਦਾ ਬੋÎਇੰਗ ਜਹਾਜ਼ ਹਾਦਸਾਗ੍ਰਸਤ ਹੋ ਗਿਆ ਸੀ। ਦੋਵੇਂ ਹਾਦਸਿਆਂ ਵਿਚ 346 ਲੋਕਾਂ ਦੀ ਮੌਤ ਹੋ ਚੁੱਕੀ ਹੈ।  
ਬੋਇੰਗ ਦੇ ਸਾਫ਼ਟਵੇਅਰ ਵਿਚ ਖਰਾਬੀ ਦੋਵੇਂ ਹੀ ਹਾਦਸਿਆਂ ਦਾ ਕਾਰਨ ਬਣੀ। ਬਾਅਦ ਵਿਚ ਅਜਿਹੀ ਕਈ ਰਿਪੋਰਟਾਂ ਆਈਆਂ ਜਿਨ੍ਹਾਂ ਨਾਲ ਪਤਾ ਚਲਿਆ ਕਿ ਇਹ ਦੋਵੇਂ ਹਾਦਸਿਆਂ ਤੋਂ ਇਲਾਵਾ ਕਈ ਪਾਇਲਟਾਂ ਨੇ ਵੀ ਬੋਇੰਗ ਦੇ ਇਸ ਸਿਸਟਮ ਨੂੰ ਲੈ ਕੇ ਸਿਕਾਇਤ ਕੀਤੀ ਸੀ।
ਬੀਤੇ ਹਫਤੇ ਸਾਊਥਵੈਸਟ ਏਅਰਲਾਈਨਜ਼ ਨੇ ਵੀ Îਇਹੀ ਕਦਮ ਚੁੱਕਿਆ। ਠੀਕ ਇਸੇ ਤਰ੍ਹਾ ਯੂਨਾਈਟਡ ਏਅਰਲਾਈਨਜ਼ ਨੇ ਵੀ ਜੂਨ ਤੱਕ 737 ਮੈਕਸ 8 ਦੀ ਉਡਾਣਾਂ ਨੂੰ ਰੱਦ ਕਰ ਦਿੱਤਾ ਹੈ। ਇਥੋਪੀਆ ਜਹਾਜ਼ ਹਾਦਸੇ ਦੀ ਅਜੇ ਵੀ ਜਾਂਚ ਚਲ ਰਹੀ ਹੈ। 

ਹੋਰ ਖਬਰਾਂ »