ਦੁਬਈ, 16 ਅਪ੍ਰੈਲ, (ਹ.ਬ.) : ਆਉਣ ਵਾਲੇ ਰਮਜਾਨ ਦੇ ਮਹੀਨੇ ਵਿਚ ਇੱਥੇ ਦਾ ਇਕਲੌਤਾ ਗੁਰਦੁਆਰਾ ਇਨਸਾਨੀਅਤ ਅਤੇ ਭਾਈਚਾਰੇ ਦੀ ਇੱਕ ਨਵੀਂ ਮਿਸਾਲ ਪੇਸ਼ ਕਰੇਗਾ। ਗੁਰਦੁਆਰੇ ਵਿਚ ਛੇ ਸਾਲ ਤੋਂ ਚਲ ਰਹੀ ਇਸ ਰਸਮ ਵਿਚ ਕਰਮਚਾਰੀਆਂ ਨੂੰ ਰੋਜ਼ਾਨਾ ਇਫਤਾਰ ਵਿਚ ਸ਼ਾਕਾਹਾਰੀ ਖਾਣਾ ਪਰੋਸਿਆ ਜਾਂਦਾ ਹੈ।
ਰਮਜਾਨ ਦੇ ਦੌਰਾਨ ਰੋਜਾ ਰੱਖਣ ਵਾਲੇ ਨਾ ਕੁਝ ਖਾਂਦੇ ਹਨ ਨਾ ਪੀਂਦੇ ਹਨ ਲੇਕਿਨ ਸ਼ਾਮ ਹੋਣ ਤੋਂ ਬਾਅਦ ਉਹ ਅਪਣਾ ਰੋਜਾ ਖੋਲ੍ਹ ਕੇ ਖਾਣਾ ਖਾਂਦੇ ਹਨ। ਇਸ ਨੂੰ ÎਿÂਫਤਾਰ ਕਿਹਾ ਜਾਂਦਾ ਹੈ।  ਇਸ ਦੀ ਸ਼ੁਰੂਆਤ ਮਈ ਦੇ ਪਹਿਲੇ ਮਹੀਨੇ ਤੋਂ ਸ਼ੁਰੂ ਹੋ ਜਾਂਦੀ ਹੈ। 
ਦੁਬਈ ਦੇ ਗੁਰੂ ਨਾਨਕ ਦਰਬਾਰ ਗੁਰਦੁਆਰੇ ਦੇ ਚੇਅਰਮੈਨ ਸੁਰਿੰਦਰ ਸਿੰਘ ਕੰਧਾਰੀ ਨੇ ਵਿਸਾਖੀ ਦੇ ਦਿਹਾੜੇ ਦੌਰਾਨ ਕਿਹਾ ਕਿ ਜਬਲ ਅਲੀ ਸਥਿਤ ਗੁਰਦੁਆਰਾ ਪਿਛਲੇ ਸਾਲ ਤੋਂ ਰਮਜਾਨ ਦੌਰਾਨ ਇਫਤਾਰ ਦਾ ਆਯੋਜਨ ਕਰਦਾ ਆ ਰਿਹਾ ਹੈ। ਗਲਫ਼ ਨਿਊਜ਼ ਨੇ ਕੰਧਾਰੀ ਦੇ ਹਵਾਲੇ ਤੋਂ Îਕਿਹਾ ਕਿ ਇਸ ਖੇਤਰ ਵਿਚ ਕਈ ਮੁਸਲਿਮ ਕਰਮਚਾਰੀ ਹਨ। ਲੇਕਿਨ ਇੱਥੇ ਅਜਿਹੀ ਜਗ੍ਹਾ ਘੱਟ ਹੈ ਜਿੱਥੇ ਉਹ ਅਪਣਾ ਰੋਜਾ ਤੋੜ ਸਕਣ। ਅਜਿਹੇ ਵਿਚ ਅਸੀਂ ਇੱਥੇ ਉਨ੍ਹਾਂ ਗੁਰਦੁਆਰੇ ਵਿਚ ਸੱਦਾ ਦਿੰਦੇ ਹਨ ਕਿ ਉਹ ਇੱਥੇ ਆ ਕੇ ਅਪਣਾ ਰੋਜਾ ਤੋੜਨ।

ਹੋਰ ਖਬਰਾਂ »