ਮੋਹਾਲੀ, 16 ਅਪ੍ਰੈਲ, (ਹ.ਬ.) : ਜ਼ਿਲ੍ਹੇ ਵਿਚ ਨਿਯਮਾਂ ਨੂੰ ਤਾਕ ਵਿਚ ਰੱਖ ਕੇ ਚਲ ਰਹੀ ਇਮੀਗਰੇਸ਼ਨ ਕੰਪਨੀਆਂ 'ਤੇ ਪੁਲਿਸ ਦੀ 50 ਟੀਮਾਂ ਨੇ ਸ਼ਿਕੰਜਾ ਕਸਿਆ। ਇਸ ਮੁਹਿੰਮ ਦੀ ਅਗਵਾਈ 20 ਡੀਐਸਪੀ ਕਰ ਰਹੇ ਸੀ। ਜਿਵੇਂ ਹੀ ਪੁਲਿਸ ਦੀ ਛਾਪੇਮਾਰੀ ਦੀ ਭਿਣਕ ਇਮੀਗਰੇਸ਼ਨ ਕੰਪਨੀਆਂ ਦੇ ਪ੍ਰਬੰਧਕਾਂ ਨੂੰ ਲੱਗੀ ਕਈ ਕੰਪਨੀਆਂ ਦੇ ਮਾਲਕ ਫਰਾਰ ਹੋ ਗਏ। ਇਸ ਦੌਰਾਨ ਕਰੀਬ ਪੰਜ ਕੰਪਨੀ ਪ੍ਰਬੰਧਕਾਂ 'ਤੇ ਕੇਸ ਦਰਜ ਕੀਤਾ ਗਿਆ। ਐਸਐਸਪੀ ਹਰਚਰਨ ਸਿੰਘ ਭੁੱਲਰ ਨੇ ਦੱਸਿਆ ਕਿ ਇਹ ਮੁਹਿੰਮ ਅੱਗੇ ਵੀ ਜਾਰੀ ਰਹੇਗੀ।  ਪੂਰੀ ਪਲਾਨਿੰਗ ਦੇ ਨਾਲ ਪੁਲਿਸ ਨੇ ਛਾਪੇਮਾਰੀ ਕੀਤੀ।  ਪੁਲਿਸ ਟੀਮਾਂ ਵਲੋਂ ਕੰਪਨੀਆਂ ਦੇ ਦਸਤਾਵੇਜ਼ ਚੈਕ ਕੀਤੇ ਗਏ। ਜਿਹੜੇ ਲੋਕ ਦਸਤਾਵੇਜ਼ ਪੇਸ਼ ਨਹੀਂ ਕਰ ਸਕੇ ਉਨ੍ਹਾਂ 'ਤੇ ਪੁਲਿਸ ਨੇ ਕਾਰਵਾਈ ਕੀਤੀ।  ਮੋਹਾਲੀ ਵਿਚ ਇਮੀਗਰੇਸ਼ਨ ਫਰਾਡ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਪੂਰੇ ਪੰਜਾਬ ਵਿਚ ਮੋਹਾਲੀ ਵਿਚ ਸਭ ਤੋਂ ਜ਼ਿਆਦਾ ਇਮੀਗਰੇਸ਼ਨ ਫਰਾਡ ਦੇ ਕੇਸ ਦਰਜ ਹੁੰਦੇ ਹਨ। ਕਰੀਬ Îਇਕ ਸਾਲ ਵਿਚ ਹੁਣ ਤੱਕ ਇੱਕ ਹਜ਼ਾਰ ਤੋਂ ਜ਼ਿਆਦਾ ਇਮੀਗਰੇਸ਼ਨ ਫਰਾਡ ਕੇਸ ਦਰਜ ਹੋ ਚੁੱਕੇ ਹਨ।  ਪੁਲਿਸ ਜਾਂਚ ਵਿਚ ਇਹ ਗੱਲ ਵੀ ਸਾਹਮਣੇ ਆਈ ਕਿ ਕੁਝ ਕੰਪਨੀਆਂ ਦੇ ਕੋਲ ਨਿਯਮਾਂ ਦੇ ਮੁਤਾਬਕ ਟਰੈਵਲ ਏਜੰਟ ਦਾ ਲਾਇਸੰਸ ਤੱਕ ਨਹੀਂ ਸੀ।
ਕਈ ਲੋਕਾਂ ਨੇ ਇਮਾਰਤਾਂ ਕਿਰਾਏ 'ਤੇ ਲੈ ਕੇ ਅਪਣੇ ਦਫ਼ਤਰ ਖੋਲ੍ਹੇ ਹੋਏ ਸੀ। ਜੋ ਲੋਕਾਂ ਨਾਲ ਠੱਗੀ ਮਾਰ ਕੇ ਮੋਟੀ ਰਕਮ ਵਸੂਲਦੇ ਸਨ। ਇਸ ਦੀ ਰੋਕਥਾਮ ਅਤੇ ਸਬੰਧਤ ਕਾਨੂੰਨ ਤੇ ਨਿਯਮਾਂ ਨੂੰ ਅਸਰਦਾਰ ਤਰੀਕੇ ਨਾਲ ਲਾਗੂ ਕਰਾਉਣ ਲਈ ਪ੍ਰਸ਼ਾਸਨ  ਨੇ ਇਸ ਸਬੰਧੀ ਅਡਵਾਈਜ਼ਰੀ ਜਾਰੀ ਕੀਤੀ ਸੀ। ਇਸ ਦੇ ਤਹਿਤ ਪੁਲਿਸ ਵਲੋਂ ਇਹ ਕਾਰਵਾਈ ਕੀਤੀ ਗਈ।

ਹੋਰ ਖਬਰਾਂ »