ਬਠਿੰਡਾ, 18 ਅਪ੍ਰੈਲ, (ਹ.ਬ.) : ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਸੰਸਦੀ ਹਲਕਾ ਬਠਿੰਡਾ ਤੋਂ ਚੋਣ ਲੜ ਸਕਦੇ ਹਨ। ਬਠਿੰਡਾ ਹਲਕੇ ਤੋਂ ਕਾਂਗਰਸ ਜੇ ਕਿਸੇ ਦਿੱਗਜ ਉਮੀਦਵਾਰ ਨੂੰ ਉਤਾਰਦੀ ਹੈ ਤਾਂ ਵੱਡੇ ਬਾਦਲ ਖੁਦ ਟੱਕਰ ਲਈ ਅੱਗੇ ਨਿਤਰ ਸਕਦੇ ਹਨ।  ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਇਸ ਗੱਲ ਤੋਂ ਇਨਕਾਰੀ ਹੈ, ਪ੍ਰੰਤੂ ਚਰਚਾ ਹੈ ਕਿ ਬਠਿੰਡਾ ਹਲਕੇ ਵਿਚ ਬੇੜੀ ਫਸਦੀ ਨਜ਼ਰ ਆਈ ਤਾਂ ਵੱਡੇ ਬਾਦਲ ਮੈਦਾਨ ਵਿਚ ਕੁੱਦ ਸਕਦੇ ਹਨ। ਇਸੇ ਲਈ ਸ਼੍ਰੋਮਣੀ ਅਕਾਲੀ ਦਲ ਨੇ ਬਠਿੰਡਾ ਤੋਂ ਫਿਰੋਜ਼ਪੁਰ ਹਲਕੇ ਤੋਂ ਹਾਲੇ ਤੱਕ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ।
ਸੂਤਰਾਂ ਅਨੁਸਾਰ ਬਾਦਲ ਪਰਿਵਾਰ ਦੀ ਇਹੋ ਗੁਪਤ ਰਣਨੀਤੀ ਹੈ ਕਿ ਜੇ ਬਠਿੰਡਾ ਹਲਕੇ ਤੋਂ ਕਾਂਗਰਸ ਨੇ ਡਾ. ਨਵਜੋਤ ਕੌਰ ਸਿੱਧੂ ਜਾਂ ਵਜ਼ੀਰ ਨਵਜੋਤ ਸਿੱਧੂ ਨੂੰ ਖ਼ਾਸ ਹਾਲਾਤ ਵਿਚ ਕਾਂਗਰਸੀ ਉਮੀਦਵਾਰ ਵਜੋਂ ਉਤਾਰਿਆ ਤਾਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਬਠਿੰਡਾ ਤੋਂ ਉਮੀਦਵਾਰ ਬਣਾਏ ਜਾਣ ਦਾ ਖਤਰਾ ਮੁੱਲ ਨਹੀਂ ਲਿਆ ਜਾਵੇਗਾ।  ਜੇ ਕੋਈ ਹੋਰ ਵੱਡਾ ਚਿਹਰਾ ਕਾਂਗਰਸ ਲਿਆਉਂਦੀ ਹੈ ਤਾਂ ਵੱਡੇ ਬਾਦਲ ਨੂੰ ਮੈਦਾਨ ਵਿਚ ਉਤਾਰਿਆ ਜਾ ਸਕਦਾ ਹੈ।  ਅਜਿਹੇ ਹਾਲਾਤ ਵਿਚ ਹਰਸਿਮਰਤ ਕੌਰ ਬਾਦਲ ਨੂੰ ਫਿਰੋਜ਼ਪੁਰ ਹਲਕੇ ਵਿਚ ਭੇਜਿਆ ਜਾ ਸਕਦਾ ਹੈ।  ਪਰ ਕੋਈ ਵੀ ਅਕਾਲੀ ਨੇਤਾ ਇਸ ਮਾਮਲੇ 'ਤੇ ਟਿੱਪਣੀ ਕਰਨ ਨੂੰ ਤਿਆਰ ਨਹੀਂ।  ਕਾਂਗਰਸ ਵਲੋਂ ਮਨਪ੍ਰੀਤ ਬਾਦਲ ਤੋਂ ਇਲਾਵਾ ਵਿਜੈਇੰਦਰ ਸਿੰਗਲਾ ਅਤੇ ਰਾਜਾ ਵੜਿੰਗ ਨੂੰ ਉਮੀਦਵਾਰ ਬਣਾਏ ਜਾਣ ਦੇ ਚਰਚੇ ਹਨ। ਫਿਰੋਜ਼ਪੁਰ ਤੇ ਬਠਿੰਡਾ ਵਿਚ ਕਾਂਗਰਸੀ ਉਮੀਦਵਾਰਾਂ ਦੇ ਐਲਾਨ ਤੋਂ ਬਾਅਦ ਹੀ ਅਕਾਲੀ ਦਲ ਅਪਣੇ ਪੱਤੇ ਖੋਲ੍ਹੇਗਾ।

ਹੋਰ ਖਬਰਾਂ »

ਹਮਦਰਦ ਟੀ.ਵੀ.