ਹੈਦਰਾਬਾਦ, 18 ਅਪ੍ਰੈਲ, (ਹ.ਬ.) : ਸਾਊਥ ਫ਼ਿਲਮ ਇੰਡਸਟਰੀ ਦੇ ਲਈ ਬੁਧਵਾਰ ਦਾ ਦਿਨ ਬਹੁਤ ਬੁਰਾ ਰਿਹਾ। ਸ਼ੂÎਟਿੰਗ ਤੋਂ ਵਾਪਸ ਘਰ ਪਰਤ ਰਹੀ ਤੇਲਗੂ ਫ਼ਿਲਮਾਂ ਵਿਚ ਕੰਮ ਕਰਨ ਵਾਲੀ ਅਭਿਨੇਤਰੀ ਅਨੁਸ਼ਾ ਰੇਡੀ ਅਤੇ ਭਾਰਗਵੀ ਦੀ ਇੱਕ ਕਾਰ ਹਾਦਸੇ ਵਿਚ ਮੌਤ ਹੋ ਗਈ, ਖ਼ਬਰ ਹੈ ਕਿ ਇਹ ਘਟਨਾ ਬੁਧਵਾਰ ਸਵੇਰੇ ਵਿਕਾਰਾਬਾਦ ਦੀ ਹੈ, ਜਿੱਥੇ ਦੋਵੇਂ ਅਭਿਨੇਤਰੀਆਂ ਹੈਦਰਾਬਾਦ ਵਿਚ ਅਪਣੇ ਪ੍ਰੋਜੈਕਟ ਦੀ ਸ਼ੂਟਿੰਗ ਕਰਕੇ ਪਰਤ ਰਹੀ ਸੀ।  ਮੌਕਾ ਏ ਵਾਰਦਾਤ 'ਤੇ ਪੁੱਜੀ ਪੁਲਿਸ ਨੇ ਦੱਸਿਆ ਕਿ ਕਾਰ ਅਤੇ ਟਰੱਕ ਵਿਚ ਹੋਈ ਟੱਕਰ ਤੋਂ ਬਾਅਦ ਇਹ ਹਾਦਸਾ ਵਾਪਰਿਆ। ਜਿਸ ਵਿਚ ਦੋਵੇਂ ਅਭਿਨੇਤਰੀਆਂ ਦੀ ਮੌਤ ਹੋ ਗਈ। ਸਾਹਮਣੇ ਤੋਂ ਆ ਰਹੇ ਟਰੱਕ ਤੋਂ ਬਚਣ ਲਈ  ਅਭਿਨੇਤਰੀਆਂ ਨੇ ਗੱਡੀ ਨੂੰ ਸਾਈਡ ਲਾਉਣ ਦੀ ਕੋਸ਼ਿਸ਼ ਕੀਤੀ, ਲੇਕਿਨ ਕਾਰ ਬੇਕਾਬੂ ਹੋ ਕੇ ਦਰੱਖਤ ਨਾਲ ਜਾ ਟਕਰਾਈ। ਕਾਰ ਵਿਚ ਚਾਰ ਅਭਿਨੇਤਰੀਆਂ ਸਨ ਜਿਸ ਵਿਚ ਦੋ ਦੀ ਜਾਨ ਚਲੀ ਗਈ ਅਤੇ ਦੋ ਜ਼ਖ਼ਮੀ ਹੋ ਗਈ। 
20 ਸਾਲ ਦੀ ਭਾਰਗਵੀ ਅਤੇ 21 ਸਾਲ ਦੀ ਅਨੁਸ਼ਾ ਤੇਲਗੂ  ਫ਼ਿਲਮ ਇੰਡਸਟਰੀ ਵਿਚ ਅਪਣੀ ਪਛਾਣ ਬਣਾ ਰਹੀ ਸੀ। ਜ਼ਖ਼ਮੀ ਅਭਿਨਤੇਰੀਆਂ ਦਾ ਇਲਾਜ ਹੈਦਰਾਬਾਦ ਦੇ ਓਸਮਾਨੀਆ ਹਸਪਤਾਲ ਵਿਚ ਚਲ ਰਿਹਾ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.