ਗੁਰਦਾਸਪੁਰ, 18 ਅਪ੍ਰੈਲ, (ਹ.ਬ.) : ਪਿਛਲੇ ਦਿਨੀਂ ਪੁਰਾਣਾ ਸ਼ਾਲਾ ਵਿਚ ਸ਼ਿਵ ਸੈਨਾ ਨੇਤਾ ਅਜੇ ਸਲਾਰੀਆ ਦੀ ਹੱਤਿਆ ਦੇ ਮਾਮਲੇ ਵਿਚ ਗੋਲੀ ਮਾਰਨ ਵਾਲੇ ਮੁੱਖ ਮੁਲਜ਼ਮ ਰਾਕੇਸ਼ ਮਸੀਹ ਨੂੰ ਗੁਰਦਾਸਪੁਰ ਪੁਲਿਸ ਨੇ ਘਰਿੰਡਾ ਟੋਲ ਬੈਰੀਅਰ ਤੋਂ ਕਾਬੂ ਕਰ ਲਿਆ।  ਪੁਲਿਸ ਮਾਮਲੇ ਵਿਚ ਹੁਣ ਤੱਕ ਚਾਰ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ। ਦੋ ਮੁਲਜ਼ਮ ਅਜੇ ਫਰਾਰ ਚਲ ਰਹੇ ਹਨ,  ਪੁਲਿਸ ਉਨ੍ਹਾਂ ਕਾਬੂ ਕਰਨ ਲਈ ਛਾਪੇਮਾਰੀ ਕਰ ਰਹੀ ਹੈ। ਐਸਐਸਪੀ ਨੇ ਦੱਸਿਆ ਕਿ ਜਾਂਚ ਵਿਚ ਸਾਹਮਣੇ ਆਇਆ ਕਿ ਹੱÎਤਿਆ ਸਿਰਫ ਪੁਰਾਣੀ ਰੰਜਿਸ਼ ਦੇ ਚਲਦੇ ਕੀਤੀ ਗਈ ਸ਼ਿਵ ਸੈਨਾ ਨੇਤਾ ਹੋਣ ਕਾਰਨ ਹੱਤਿਆ ਕੀਤੇ ਜਾਣ ਦੀ ਗੱਲ ਤੋਂ ਉਨ੍ਹਾਂ ਨੇ ਇਨਕਾਰ ਕੀਤਾ ਹੈ। ਐਸਐਸਪੀ ਨੇ ਦੱਸਿਆ ਕਿ ਬੀਤੇ ਦਿਨ ਸ਼ਹਿਰ ਵਿਚ ਸ਼ਿਵ ਸੈਨਾ ਪੰਜਾਬ ਵਲੋਂ ਕੱਢੀ ਗਈ ਰੈਲੀ ਨਾਲ ਇਸ ਦਾ ਕੋਈ ਸਬੰਧ ਨਹੀਂ ਹੈ। ਮਾਮਲੇ ਨੂੰ ਗੈਂਗਵਾਰ ਨਾਲ ਵੀ ਜੋੜਿਆ ਜਾ ਰਿਹਾ ਸੀ, ਜਿਸ ਸਬੰਧੀ ਐਸਐਸਪੀ ਨੇ ਸਪਸ਼ਟ ਕੀਤਾ ਕਿ ਸਿਰਫ ਸੁਖਰਾਜ ਉਰਫ ਸੁੱਖਾ ਦੇ ਗੈਂਗਸਟਰ ਵਿੱਕੀ ਗੌਂਡਰ, ਸੁੱਖਾ ਭਿਖਾਰੀਵਾਲ ਦੇ ਨਾਲ ਲਿੰਕ ਸਨ। ਉਹ ਸੂਬੇ ਦੀ ਹੱਤਿਆ ਵਿਚ ਵੀ ਸ਼ਾਮਲ ਸਨ।

ਹੋਰ ਖਬਰਾਂ »

ਹਮਦਰਦ ਟੀ.ਵੀ.