ਨਵੀਂ ਦਿੱਲੀ, 19 ਅਪ੍ਰੈਲ, (ਹ.ਬ.) : ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੁਨੀਆ ਭਰ ਵਿਚ ਫਸੇ ਭਾਰਤੀਆਂ ਦੀ ਮਦਦ ਦੇ ਲਈ ਜਾਣੀ ਜਾਂਦੀ ਹੈ।  ਬੀਤੇ ਦਿਨ ਵਿਦੇਸ਼ ਮੰਤਰੀ ਨੇ ਸਾਊਦੀ ਵਿਚ ਫਸੇ ਇੱਕ ਭਾਰਤੀ ਨੂੰ ਮਦਦ ਦਾ ਭਰੋਸਾ ਦਿਵਾਇਆ। ਦਰਅਸਲ, ਅਲੀ ਨਾਂ ਦੇ ਇੱਕ ਵਿਅਕਤੀ ਨੇ ਦੱਸਿਆ ਕਿ ਉਹ 21 ਮਹੀਨੇ ਤੋਂ ਸਾਊਦੀ ਵਿਚ ਫਸਿਆ ਹੈ। ਜੇਕਰ ਉਸ ਦੀ ਮਦਦ ਨਾ ਕੀਤੀ ਗਈ ਤਾਂ ਉਹ ਖੁਦਕੁਸ਼ੀ ਕਰ ਲਵੇਗਾ। ਇਸ ਬਾਰੇ ਸੁਸ਼ਮਾ ਸਵਰਾਜ ਨੇ ਕਿਹਾ, ਖੁਦਕੁਸ਼ੀ ਦੇ ਬਾਰੇ ਨਹੀਂ ਸੋਚਦੇ, ਅਸੀਂ ਹੈ ਨਾ। ਵਿਦੇਸ਼ ਮੰਤਰੀ ਨੇ ਟਵੀਟ ਕੀਤਾ, ਦੂਤਘਰ ਆਪ ਦੀ ਪੂਰੀ ਮਦਦ ਕਰੇਗਾ।  ਉਨ੍ਹਾਂ ਨੇ ਦੂਤਘਰ ਤੋਂ ਰਿਪੋਰਟ ਵੀ ਮੰਗੀ। ਅਲੀ ਨੇ ਦੂਤਘਰ ਤੋਂ ਮਦਦ ਮੰਗਦੇ ਹੋਏ ਲਿਖਿਆ, ਉਹ ਦੂਤਘਰ ਤੋਂ ਪਿਛਲੇ ਇਕ ਸਾਲ ਤੋਂ ਮਦਦ ਮੰਗ ਰਿਹਾ ਹੈ। ਉਸ ਦੇ ਚਾਰ ਬੱਚੇ ਹਨ, ਜੇਕਰ ਉਸ ਨੂੰ ਭਾਰਤ ਭੇਜ ਦਿੱਤਾ ਜਾਂਦਾ ਹੈ ਤਾਂ ਇਹ ਉਸ ਦੇ ਲਈ ਵੱਡੀ ਮਦਦ ਹੋਵੇਗੀ।  ਉਹ ਸਾਊਦੀ ਵਿਚ ਅਰਬ ਵਿਚ ਪਿਛਲੇ 21 ਮਹੀਨੇ ਤੋਂ ਬਗੈਰ ਛੁੱਟੀ ਲਏ ਕੰਮ ਕਰ ਰਿਹਾ ਹੈ। 

ਹੋਰ ਖਬਰਾਂ »