ਜੌਹਾਨਸਬਰਗ, 20 ਅਪ੍ਰੈਲ, (ਹ.ਬ.) : ਦੱਖਣੀ ਅਫ਼ਰੀਕਾ ਦੇ ਪੂਰਬੀ ਸ਼ਹਿਰ ਡਰਬਨ ਕੋਲ ਸਥਿਤ ਇੱਕ ਗਿਰਜਾ ਘਰ ਵਿਚ ਪ੍ਰਾਰਥਨਾ ਦੌਰਾਨ ਛੱਤ ਡਿੱਗਣ ਨਾਲ 13 ਲੋਕਾਂ ਦੀ ਮੌਤ ਹੋ ਗਈ ਤੇ 16 ਲੋਕ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ। ਘਟਨਾ ਵੀਰਵਾਰ ਸ਼ਾਮ ਉਤਰ ਡਰਬਨ ਦੇ ਡਲਾਂਗੁਬੇ ਸ਼ਹਿਰ ਵਿਚ ਵਾਪਰੀ। ਭਾਰੀ ਬਾਰਸ਼ ਦੇ ਬਾਅਦ ਗਿਰਜਾਘਰ ਦੀ ਛੱਤ ਢਹਿ ਗਈ। Îਇੱਕ  ਬੁਲਾਰੇ ਨੇ ਦੱਸਿਆ ਕਿ ਬੀਤੀ ਰਾਤ ਭਾਰੀ ਬਾਰਸ਼ ਦੇ ਕਾਰਨ ਇਮਾਰਤ ਦੀ ਛੱਤ ਢਹਿ ਗਈ। ਹੁਣ ਤੱਕ 13 ਲੋਕਾਂ ਦੀ ਮੌਤ ਹੋਈ ਹੈ ਤੇ 16 ਲੋਕ ਜ਼ਖਮੀ ਹੋ ਗਏ। ਜ਼ਖ਼ਮੀਆਂ ਨੂੰ ਨੇੜਲੇ ਹਸਪਤਾਲਾਂ ਵਿਚ ਦਾਖ਼ਲ ਕਰਾਇਆ ਗਿਆ ਹੈ। 

ਹੋਰ ਖਬਰਾਂ »

ਅੰਤਰਰਾਸ਼ਟਰੀ

ਹਮਦਰਦ ਟੀ.ਵੀ.