ਕਾਨਪੁਰ, 20 ਅਪ੍ਰੈਲ, (ਹ.ਬ.) : ਹਾਵੜਾ ਤੋਂ ਨਵੀਂ ਦਿੱਲੀ ਜਾ ਰਹੀ 12303 ਪੂਰਵਾ ਐਕਸਪ੍ਰੈਸ ਦੇਰ ਰਾਤ ਸਵਾ ਇੱਕ ਵਜੇ ਹਾਦਸੇ ਦਾ ਸ਼ਿਕਾਰ ਹੋ ਗਈ। ਕਾਨਪੁਰ ਤੋਂ ਕਰੀਬ 15 ਕਿਲੋਮੀਟਰ ਦੂਰ ਰੂਮਾ ਪਿੰਡ ਦੇ ਕੋਲ ਇਹ ਟਰੇਨ ਪਟੜੀ ਤੋਂ ਉਤਰ ਗਈ। ਦੱਸਿਆ ਜਾ ਰਿਹਾ ਹੈ ਕਿ ਪੂਰਵਾ ਐਕਸਪ੍ਰੈਸ ਦੇ 12 ਡੱਬੇ ਪਟੜੀ ਤੋਂ ਉਤਰ ਗਏ ਜਦ ਕਿ ਉਨ੍ਹਾਂ ਵਿਚੋਂ 4 ਡੱਬੇ ਪੂਰੀ ਤਰ੍ਹਾਂ ਪਲਟ ਗਏ। ਇਸ ਹਾਦਸ ੇਵਿਚ 14 ਯਾਤਰੀਆਂ ਦੇ ਜ਼ਖਮੀ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ। ਹਾਦਸੇ ਦੇ ਕਾਰਨ 11 ਟਰੇਨਾਂ ਨੂੰ ਰੱਦ ਕੀਤਾ ਗਿਆ ਹੈ ਅਤੇ ਕਈ ਟਰੇਨਾਂ ਦੇ ਰੂਟ ਬਦਲੇ ਗਏ ਹਨ।
ਰੇਲਵੇ ਦਾ ਕਹਿਣਾ ਹੈ ਕਿ ਜਾਂਚ ਤੋਂ ਬਾਅਦ ਹਾਦਸੇ ਦੇ ਕਾਰਨ ਪਤਾ ਚੱਲੇਗਾ। ਇਸ ਵਿਚ ਕਾਨਪੁਰ ਸੈਂਟਰਲ ਤੋਂ ਇੱਕ ਸਪੈਸ਼ਲ ਟਰੇਨ ਦੇ ਜ਼ਰੀਏ ਕਰੀਬ 900 ਯਾਤਰੀਆਂ ਨੂੰ ਨਵੀਂ ਦਿੱਲੀ ਦੇ ਲਈ ਭੇਜਿਆ ਗਿਆ ਹੈ। ਰੇਲਵੇ ਦਾ ਕਹਿਣਾ ਹੈ ਕਿ ਕਿਸੇ ਯਾਤਰੀ ਨੂੰ ਗੰਭੀਰ ਸੱਟ ਨਹੀਂ ਲੱਗੀ। ਇਸ ਦੌਰਾਨ ਰੇਲਵੇ ਨੇ ਕੁਝ ਹੈਲਪਲਾਈਨ ਨੰਬਰ ਵੀ ਜਾਰੀ ਕੀਤੇ ਹਨ।
ਇਸ ਹਾਦਸੇ ਵਿਚ 14 ਯਾਤਰੀਆਂ ਨੂੰ ਸੱਟਾਂ ਲੱਗੀਆਂ। ਮੁਢਲੇ ਇਲਾਜ ਤੋਂ ਬਾਅਦ 11 ਯਾਤਰੀਆਂ ਨੂੰ ਛੁੱਟੀ ਦੇ ਦਿੱਤੀ ਗਈ। ਗੱਡੀ ਦੇ ਸਾਰੇ ਯਾਤਰੀਆਂ ਨੂੰ ਸਪੈਸ਼ਲ ਟਰੇਨ ਤੋਂ ਨਵੀਂ ਦਿੱਲੀ ਭੇਜਿਆ ਗਿਆ। ਰੇਲ ਗੱਡੀਆਂ ਦੀ ਆਵਾਜਾਈ ਸ਼ੁਰੂ ਕਰਨ ਲਈ  ਜੰਗੀ ਪੱਧਰ 'ਤੇ ਕੰਮ ਸ਼ੁਰੂ ਹੋ ਗਿਆ।  ਹਾਦਸੇ ਦੀ ਜਾਣਕਾਰੀ ਮਿਲਦੇ ਹੀ ਜ਼ਿਲ੍ਹਾ ਅਧਿਕਾਰੀ, ਐਸਐਸਪੀ ਅਤੇ ਹੋਰ ਅਧਿਕਾਰੀ ਘਟਨਾ ਸਥਾਨ 'ਤੇ ਪਹੁੰਚੇ ਅਤੇ ਪੂਰੀ ਸਥਿਤੀ ਦਾ  ਜਾਇਜ਼ਾ ਲਿਆ। ਕਾਨਪੁਰ ਦੇ ਡਿਸਟ੍ਰਿਕਟ ਵਿਜੇ ਪੰਤ ਵੀ ਘਟਨਾ ਸਥਾਨ 'ਤੇ ਪਹੁੰਚੇ। ਬਚਾਅ ਕਾਰਜਾਂ ਲਈ ਐਨਡੀਆਰਐਫ ਦੀ 45 ਲੋਕਾਂ ਦੀ ਟੀਮ ਮੌਕੇ 'ਤੇ ਪਹੁੰਚੀ।

ਹੋਰ ਖਬਰਾਂ »

ਹਮਦਰਦ ਟੀ.ਵੀ.