ਸਾਲਾਨਾ 90 ਮਿਲੀਅਨ ਡਾਲਰ ਕੀਤੇ ਜਾਣਗੇ ਖਰਚ

ਉਂਟਾਰੀਓ,25 ਅਪ੍ਰੈਲ (ਹਮਦਰਦ ਸਮਾਚਾਰ ਸੇਵਾ): ਉਂਟਾਰੀਓ ਸਰਕਾਰ ਵਲੋਂ ਬਜ਼ੁਰਗਾਂ ਲਈ ਇੱਕ ਨਵੇਂ ਡੈਂਟਰ ਕੇਅਰ ਪ੍ਰੋਗਰਾਮ ਦਾ ਐਲਾਨ ਕੀਤਾ ਗਿਆ, ਜਿਸ ਤਹਿਤ ਬਜ਼ੁਰਗਾਂ ਨੂੰ ਮਿਲਣ ਵਾਲੀਆਂ ਸਹੂਲਤਾਂ 'ਚ ਹੋਰ ਸੁਧਾਰ ਕੀਤਾ ਜਾਵੇਗਾ। ਦੱਸਿਆ ਜਾ ਰਿਹਾ ਕਿ 65 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਉਹ ਮਰੀਜ਼ ਇਸ ਪ੍ਰੋਗਰਾਮ ਦਾ ਲਾਹਾ ਲੈ ਸਕਦੇ ਹਨ, ਜਿਨ•ਾਂ ਦੀ ਸਾਲਾਨਾ ਆਮਦਨ 19,300 ਡਾਲਰ ਜਾਂ ਇਸ ਤੋਂ ਘੱਟ ਹੈ ਜਾਂ ਫਿਰ ਉਹ ਬਜ਼ੁਰਗ ਜੋੜੇ, ਜਿਨ•ਾਂ ਦੀ ਕੁੱਲ ਆਮਦਨ 32,300 ਜਾਂ ਇਸ ਤੋਂ ਘੱਟ ਹੈ। ਇਸ ਤੋਂ ਇਲਾਵਾ ਜਿਨ•ਾਂ ਬਜ਼ੁਰਗਾਂ ਕੋਲ ਕੋਈ ਡੈਂਟਲ ਸਹੂਲਤ ਨਹੀਂ, ਉਹ ਵੀ ਇਸ ਨਵੀਂ ਸਕੀਮ ਦਾ ਲਾਭ ਲੈਣ ਦੇ ਯੋਗ ਹੋਣਗੇ। ਇਸ ਨਵੇਂ ਪ੍ਰੋਗਰਾਮ ਸਬੰਧੀ ਟੋਰਾਂਟੋ ਦੇ ਤੈਬੂ ਕਮਿਊਨਿਟੀ ਹੈਲਥ ਸੈਂਟਰ ਵਿੱਚ ਇੱਕ ਮੀਟਿੰਗ ਕੀਤੀ ਗਈ, ਜਿਸ ਵਿੱਚ ਬਜ਼ੁਰਗਾਂ ਅਤੇ ਵਿਸ਼ੇਸ਼ ਲੋੜਾਂ ਵਾਲਿਆਂ ਦੇ ਮਾਮਲਿਆਂ ਦੇ ਮੰਤਰੀ ਰੇਮੌਂਡ ਚੋਅ, ਉਂਟਾਰੀਓ ਦੇ ਡਿਪਟੀ ਪ੍ਰੀਮੀਅਰ ਅਤੇ ਹੈਲਥ ਐਂਡ ਲੌਗ-ਟਰਮ ਕੇਅਰ ਮਨਿਸਟਰ ਕ੍ਰਿਸਟਾਈਨ ਇਲੀਅਟ ਨੇ ਹਿੱਸਾ ਲਿਆ ਤੇ ਇਸ ਬਾਬਤ ਐਲਾਨ ਕੀਤਾ। ਇਹ ਸਹੂਲਤਾਂ ਯੋਗ ਮਰੀਜ਼ਾਂ ਨੂੰ ਨਵੇਂ ਪਬਲਿਕਲੀ ਫ਼ੰਡਡ ਡੈਂਟਲ ਕੇਅਰ ਪ੍ਰੋਗਰਾਮ ਤਹਿਤ ਸੂਬੇ 'ਚ ਸਥਿਤ ਪਬਲਿਕ ਹੈਲਥ ਯੂਨਿਟਾਂ, ਕਮਿਊਟਿਨੀ ਸਿਹਤ ਕੇਂਦਰਾਂ ਅਤੇ ਅਬੋਓਰੀਜਨਲ ਹੈਲਥ ਅਸੈਸ ਸੈਂਟਰਾਂ ਰਾਹੀਂ ਮੁਹੱਈਆ ਕਰਵਾਈਆਂ ਜਾਣਗੀਆਂ। ਸਿਹਤ ਮੰਤਰੀ  ਕ੍ਰਿਸਟਾਈਨ ਇਲੀਅਟ ਨੇ ਕਿਹਾ ਕਿ ਇਸ ਪ੍ਰੋਗਰਾਮ ਦਾ ਉਦਘਾਟਨ ਗਰਮੀਆਂ ਤੋਂ ਬਾਅਦ ਕੀਤਾ ਜਾਵੇਗਾ। ਜਾਣਕਾਰੀ ਦਿੰਦਿਆਂ ਉਨ•ਾਂ ਕਿਹਾ ਕਿ ਜਦੋਂ ਇਹ ਪੂਰੀ ਤਰ•ਾਂ ਲਾਗੂ ਹੋਵੇਗਾ ਤਾਂ ਇਸ ਪ੍ਰੋਗਰਾਮ 'ਤੇ ਤਕਰੀਬਨ 90 ਮਿਲੀਅਨ ਡਾਲਰ ਸਾਲਾਨਾ ਖ਼ਰਚ ਆਉਣ ਦੀ ਉਮੀਦ ਲਾਈ ਗਈ ਹੈ। 

ਹੋਰ ਖਬਰਾਂ »