ਚੰਡੀਗੜ੍ਹ, 6 ਅਪ੍ਰੈਲ, (ਹ.ਬ.) : ਗਰਮੀਆਂ ਵਿਚ ਕਾਫੀ ਮਾਤਰਾ ਵਿਚ ਕੱਕੜੀ ਆਉਂਦੀ ਹੈ ਅਤੇ ਕੱਕੜੀ ਦਾ ਸੇਵਨ ਕਰਨ ਨਾਲ ਕਈ ਤਰ੍ਹਾਂ ਦੀ ਮੌਸਮੀ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਕੱਕੜੀ ਵਿਚ ਵਿਟਾਮਿਨ, ਕੈਲਸ਼ੀਅਮ, ਆਯੋਡੀਨ ਅਤੇ ਫਾਈਬਰ ਜਿਹੇ ਮਹੱਤਵਪੂਰਣ ਪੋਸ਼ਕ ਤਕ ਹੁੰਦੇ ਹਨ ਜੋ ਸਰੀਰ ਦੇ ਲਈ ਕਾਫੀ ਫਾਇਦੇਮੰਦ ਹੁੰਦੇ ਹਨ। ਕੱਕੜੀ ਦਾ ਸੇਵਨ ਕਰਨ ਨਾਲ ਕਈ ਬਿਮਾਰੀਆਂ ਨੂੰ ਦੂਰ ਰੱਖਿਆ ਜਾ ਸਕਦੈ। 
ਗਰਮੀ ਕਾਰਨ ਸਿਰ ਦਰਦ ਹੋਣ ਲੱਗਦਾ ਹੈ ਅਤੇ ਵਿਅਕਤੀ ਚਿੜਚਿੜਾ ਹੋ ਜਾਂਦਾ ਹੈ, ਅਜਿਹੇ ਵਿਚ ਜੇਕਰ ਕੱਕੜੀ ਦਾ ਸਲਾਦ ਖਾਧਾ ਜਾਵੇ ਤਾਂ ਇਸ ਨਾਲ ਸਰੀਰ ਨੂੰ ਠੰਡਕ ਅਤੇ ਗਰਮੀ ਤੋਂ ਰਾਹਤ ਮਿਲਦੀ ਹੈ। ਕੱਕੜੀ ਵਿਚ ਪਾਣੀ ਦੀ ਮਾਤਰਾ ਕਾਫੀ ਜ਼ਿਆਦਾ ਹੁੰਦੀ ਹੈ ਅਤੇ ਇਸੇ ਕਾਰਨ ਇਸ ਨੂੰ ਖਾਣ ਨਾਲ ਗਰਮੀਆਂ ਵਿਚ ਸਰੀਰ 'ਚ ਪਾਣੀ ਦੀ ਕਮੀ ਨਹੀਂ ਹੁੰਦੀ। ਕੱਕੜੀ ਵਿਚ ਪੋਟਾਸ਼ਿਅਮ ਪਾਇਆ ਜਾਂਦਾ ਹੈ ਜੋ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਵਿਚ ਸਹਾਇਕ ਹੈ। ਜਿਹੜੇ ਲੋਕਾਂ ਨੂੰ ਬੀਪੀ ਦੀ ਸ਼ਿਕਾਇਤ ਰਹਿੰਦੀ ਹੈ ਉਨ੍ਹਾਂ ਕੱਕੜੀ ਦਾ ਸੇਵਨ ਕਰਨਾ ਚਾਹੀਦਾ, ਇਸ ਨਾਲ ਪਾਚਨ ਕਿਰਿਆ ਵੀ ਸਹੀ ਰਹਿੰਦੀ ਹੈ। 
ਜਿਹੜੇ ਲੋਕ ਵਜ਼ਨ ਘੱਟ ਕਰਨਾ ਚਾਹੁੰਦੇ ਹਨ ਉਨ੍ਹਾਂ ਦੇ ਲਈ  ਕੱਕੜੀ ਦਾ ਸਲਾਦ ਕਾਫੀ ਫਾਇਦਮੰਦ ਹੁੰਦਾ ਹੈ। ਇਸ ਨੂੰ ਖਾਣ ਨਾਲ ਪੇਟ ਭਰ ਜਾਂਦਾ ਹੈ ਅਤੇ ਵਜ਼ਨ ਵੀ ਨਹੀਂ ਵਧਦਾ। ਕੱਕੜੀ ਕੋਲੈਸਟਰੋਲ ਨੂੰ ਵੀ ਘੱਟ ਕਰਨ ਵਿਚ ਬਹੁਤ ਫਾਇਦੇਮੰਦ ਹੈ।  ਕੱਕੜੀ ਵਿਚ ਮੌਜੂਦ ਵਿਟਾਮਿਨ ਅਤੇ ਖਣਿਜ, ਮਾਸਪੇਸ਼ੀਆਂ ਅਤੇ ਜੋੜਾਂ ਦੇ ਦਰਦ ਨੂੰ ਖਤਮ ਕਰਨ ਦੀ ਸ਼ਕਤੀ ਰਖਦੇ ਹਨ। ਇਸੇ ਕਾਰਨ ਕੱਕੜੀ ਦੇ ਸੇਵਨ ਨਾਲ ਮਾਸਪੇਸ਼ੀਆਂ ਅਤੇ ਜੋੜਾਂ ਦੇ ਦਰਦ ਵਿਚ ਅਰਾਮ ਮਿਲਦਾ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.