ਗੁਹਾਟੀ, 8 ਮਈ (ਹਮਦਰਦ ਸਮਾਚਾਰ ਸੇਵਾ): ਅਸਮ ਦੀ ਰਾਜਧਾਨੀ ਗੁਹਾਟੀ 'ਚ ਇੱਕ ਅਜਿਹਾ ਸਕੂਲ ਹੈ ਜਿੱਥੇ ਫ਼ੀਸ ਦੇ ਤੌਰ 'ਤੇ ਬੱਚਿਆਂ ਤੋਂ ਪਲਾਸਟਿਕ ਕਚਰਾ ਲਿਆ ਜਾਂਦਾ ਹੈ। ਸਕੂਲ ਵਿੱਚ ਆਰਥਿਕ ਰੂਪ ਨਾਲ ਕਮਜ਼ੋਰ 100 ਤੋਂ ਜ਼ਿਆਦਾ ਬੱਚੇ ਪੜ•ਦੇ ਹਨ। ਇਹ ਸਕੂਲ ਬੱਚਿਆਂ ਅਤੇ ਉਥੇ ਦੇ ਲੋਕਾਂ ਨੂੰ ਪਲਾਸਟਿਕ ਤੋਂ ਹੋਣ ਵਾਲੇ ਨੁਕਸਾਨ ਪ੍ਰਤੀ ਜਾਗਰੂਕ ਕਰ ਰਿਹਾ ਹੈ। 'ਅੱਖਰ' ਸਕੂਲ ਨੂੰ 2016 'ਚ ਪਰਮਿਤਾ ਸ਼ਰਮਾ ਅਤੇ ਮਾਜਿਨ ਮੁਖ਼ਤਰ ਨੇ ਸ਼ੁਰੂ ਕੀਤਾ ਸੀ। ਇੱਥੇ ਆਰਥਿਕ ਰੂਪ ਨਾਲ ਕਮਜ਼ੋਰ 110 ਬੱਚੇ ਪੜ•ਦੇ ਹਨ। ਇਨ•ਾਂ ਵਿੱਚੋਂ ਹਰ ਹਫ਼ਤੇ ਫ਼ੀਸ ਦੇ ਤੌਰ 'ਤੇ ਪਲਾਸਟਿਕ ਦੇ ਪੁਰਾਣੇ ਅਤੇ ਖ਼ਰਾਬ ਹੋ ਚੁੱਕੇ 10 ਤੋਂ 20 ਸਮਾਨ ਮੰਗਵਾਏ ਜਾਂਦੇ ਹਨ ਅਤੇ ਨਾਲ ਹੀ ਉਨ•ਾਂ ਨੂੰ ਪਲਾਸਟਿਕ ਨਾ ਜਲਾਉਣ ਦੀ ਸਲਾਹ ਵੀ ਦਿੱਤੀ ਜਾਂਦੀ ਹੈ। ਪਰਮਿਤਾ ਟਾਟਾ ਸਮਾਜਿਕ ਵਿਗਿਆਨ ਅਦਾਰੇ ਦੇ ਗੁਹਾਟੀ ਸੈਂਟਰ ਤੋਂ ਮਾਸਟਰਜ਼ ਕਰ ਰਹੀ ਹੈ। ਉਨ•ਾਂ ਨੇ ਦੱਸਿਆ ਕਿ ਸਾਡਾ ਸਕੂਲ ਕਈ ਅਰਥਾਂ 'ਚ ਬਹੁਤ ਵੱਖਰਾ ਹੈ। ਖ਼ਾਸ ਤੌਰ 'ਤੇ ਅਸੀਂ ਇਸ ਨੂੰ ਗ਼ਰੀਬ ਬੱਚਿਆਂ ਲਈ ਸ਼ੁਰੂ ਕੀਤਾ ਹੈ। ਇੱਥੇ ਗਣਿਤ, ਵਿਗਿਆਨ, ਭੁਗੋਲ ਦੇ ਨਾਲ ਵਪਾਰਕ ਹੁਨਰ ਦੀ ਵੀ ਟਰੇਨਿੰਗ ਦਿੱਤੀ ਜਾਂਦੀ ਹੈ। ਉਨ•ਾਂ ਨੇ ਦੱਸਿਆ ਕਿ ਸਾਡੇ ਸਕੂਲ ਵਿੱਚ ਜ਼ਿਆਦਾਤਰ ਬੱਚੇ ਅਜਿਹੇ ਹਨ ਜਿਨ•ਾਂ ਦੇ ਮਾਤਾ-ਪਿਤਾ ਉਨ•ਾਂ ਨੂੰ ਸਕੂਲ ਭੇਜਣ ਦੇ ਸਮਰਥ ਨਹੀਂ ਸਨ। ਉਹ ਉਨ•ਾਂ ਨੂੰ ਪੱਥਰ ਗੋਦਾਮ 'ਚ ਪੈਸਾ ਕਮਾਉਣ ਲਈ ਭੇਜਦੇ ਸਨ। ਉਨ•ਾਂ ਨੇ ਕਿਹਾ ਕਿ ਅਸੀਂ ਸਕੂਲ ਜਾਣ ਲਈ ਬੱਚਿਆਂ ਅਤੇ ਉਸ ਦੇ ਮਾਪਿਆਂ ਨੂੰ ਪ੍ਰੇਰਿਤ ਕੀਤਾ। ਮਾਜਿਨ ਨਿਊਯਾਰਕ 'ਚ ਰਹਿੰਦਾ ਸੀ।  ਉਹ ਇੱਥੇ ਸਕੂਲ ਖੋਲ•ਣ ਦੀ ਯੋਜਨਾ ਲੈ ਕੇ ਆਇਆ ਸੀ। ਉਨ•ਾਂ ਨੇ ਕੁਝ ਸਮੇਂ ਤੱਕ ਲਖ਼ੀਮਪੁਰ 'ਚ ਦੂਜੇ ਸਕੂਲਾਂ ਲਈ ਕੰਮ ਕੀਤਾ। ਬਾਅਦ ਵਿੱਚ ਪਰਮਿਤਾ ਨਾਲ ਮਿਲ ਕੇ ਉਨ•ਾਂ ਨੇ ਗੁਹਾਟੀ ਦੇ ਪਾਮੋਹੀ 'ਚ ਅੱਖਰ ਨਾਮਕ ਸਕੂਲ ਦੀ ਸ਼ੁਰੂਆਤ ਕੀਤੀ। ਪਰਮਿਤਾ ਅਸਮ ਤੋਂ ਹੈ। ਦੋਨਾਂ ਦਾ ਸਿਖਿਆ ਦੇ ਖੇਤਰ ਵਿੱਚ ਕੰਮ ਕਰਨਾ ਸੁਪਨਾ ਸੀ। ਦੋਨਾਂ ਨੇ 2018 'ਚ ਵਿਆਹ ਕਰਵਾ ਲਿਆ। ਪਰਮਿਤਾ ਨੇ ਦੱਸਿਆ ਕਿ ਅਸੀਂ ਨੋਟਿਸ ਕੀਤਾ ਸੀ ਕਿ ਲੋਕ ਇੱਥੇ ਜ਼ਿਆਦਾ ਪਲਾਸਟਿਕ ਦੀ ਵਰਤੋਂ ਕਰਦੇ ਹਨ। ਇਸ ਸਬੰਧੀ ਲੋਕਾਂ ਨੂੰ ਦੋਨਾਂ ਵਲੋਂ ਜਾਗਰੂਕ ਕੀਤਾ ਗਿਆ। ਇਸ ਤੋਂ ਇਲਾਵਾ ਬੱਚਿਆਂ ਨੇ ਸਕੂਲ ਵਿਖੇ ਬੇਕਾਰ ਪਲਾਸਟਿਕ ਨਾਲ ਈਕੋ ਇੱਟਾਂ ਬਣਾਈਆਂ ਹਨ ਅਤੇ ਪੌਦਿਆਂ ਲਈ ਸੁਰੱਖਿਅਤ ਘੇਰਾ ਵੀ ਤਿਆਰ ਕੀਤਾ ਹੈ। ਪਰਮਿਤਾ ਨੇ ਕਿਹਾ ਕਿ ਅਸੀਂ ਇਨ•ਾਂ ਈਕੋ ਬ੍ਰਿਕਸ ਦੀ ਵਰਤੋਂ ਸਕੂਲ 'ਚ ਪਖਾਨਾ ਬਣਾਉਣ ਲਈ ਕਰ ਰਹੇ ਹਨ ਨਾਲ ਹੀ ਇਸ ਨਾਲ ਰਾਸਤਾ ਬਣਾਇਆ ਹੈ। ਸਕੂਲ ਵਿੱਚ ਪਾਣੀ ਭਰ ਜਾਣ ਤੋਂ ਬਾਅਦ ਬੱਚੇ ਇਸ ਦੀ ਵਰਤੋਂ ਕਰਦੇ ਹਨ। ਇਨ•ਾਂ ਈਕੋ ਬ੍ਰਿਕਸ ਦੀ ਮਦਦ ਨਾਲ ਉਨ•ਾਂ ਨੇ ਆਪਣੇ ਸਕੂਲ ਦੀ ਘੇਰਾਬੰਦੀ ਵੀ ਕੀਤੀ ਹੈ। ਅੱਖਰ ਸਕੂਲ ਵਿੱਚ ਦਾਖ਼ਲੇ ਲਈ ਪਾਰੰਪਰਿਕ ਸਕੂਲਾਂ ਦੀ ਤਰ•ਾਂ ਕੋਈ ਉਮਰ ਦੀ ਸੀਮਾ ਤੈਅ ਨਹੀਂ ਕੀਤੀ ਗਈ ਹੈ। ਉਨ•ਾਂ ਨੇ ਕਿਹਾ ਕਿ ਦਾਖ਼ਲੇ ਦੇ ਸਮੇਂ ਦਿੱਤੇ ਜਾਣ ਵਾਲੇ ਟੈਸਟ ਦੇ ਅਧਾਰ 'ਤੇ ਬੱਚਿਆਂ ਦਾ ਲੇਵਲ ਤੈਅ ਕੀਤਾ ਜਾਂਦਾ ਹੈ। ਸਕੂਲ ਵਿੱਚ ਹਰ ਸ਼ੁਕਰਵਾਰ ਨੂੰ ਟੈਸਟ ਹੁੰਦਾ ਹੈ।

ਹੋਰ ਖਬਰਾਂ »