ਨਵੀਂ ਦਿੱਲੀ, 9 ਮਈ, (ਹ.ਬ.) : ਅਕਸ਼ੈ ਕੁਮਾਰ ਨੇ ਜਦੋਂ ਤੋਂ ਪ੍ਰਧਾਨ ਮੰਤਰੀ ਮੋਦੀ ਦਾ Îਇੰਟਰਵਿਊ ਕੀਤਾ ਹੈ। ਉਨ੍ਹਾਂ ਦੀ ਨਾਗਰਿਕਤਾ ਨੂੰ ਲੈ ਕੇ ਸਵਾਲ ਉਠਣ ਲੱਗੇ ਹਨ। ਵਿਵਾਦ ਵਧਣ ਤੋਂ ਬਾਅਦ ਅਕਸ਼ੈ ਕੁਮਾਰ ਨੂੰ ਬਿਆਨ ਜਾਰੀ ਕਰਕੇ ਸਫਾਈ ਦੇਣੀ ਪਈ। ਬਿਆਨ ਵਿਚ ਅਕਸ਼ੈ ਕੁਮਾਰ ਨੇ ਕਿਹਾ ਕਿ ਬੇਸ਼ੱਕ ਹੀ ਉਨ੍ਹਾਂ ਦੇ ਕੋਲ ਕੈਨੇਡਾ ਦਾ ਪਾਸਪੋਰਟ ਹੈ ਲੇਕਿਨ ਉਹ ਹਰ ਸਾਲ ਭਾਰਤ ਵਿਚ ਟੈਕਸ ਭਰਦੇ ਹਨ ਅਤੇ ਦੇਸ਼ ਨੂੰ ਅੱਗੇ ਵਧਾਉਣ ਦੇ ਲਈ ਉਹ ਹਰ ਯੋਗਦਾਨ ਦੇਣ ਦੇ ਲਈ ਤਿਆਰ ਹਨ। ਅਕਸ਼ੈ ਦੇ ਸਮਰਥਨ ਵਿਚ ਬੀਤੇ ਦਿਨ ਅਨੁਪਮ ਖੇਰ ਕੁੱਦੇ ਸੀ। ਹੁਣ ਅਕਸ਼ੈ ਨੂੰ ਭਾਰਤ ਸਰਕਾਰ ਦੇ ਇੱਕ ਵੱਡੇ ਮੰਤਰੀ ਦਾ ਸਾਥ ਮਿਲਿਆ ਹੈ।  ਕੇਂਦਰੀ ਮੰਤਰੀ ਕਿਰਣ ਰਿਜਿਜੂ ਨੇ ਅਪਣੇ ਟਵਿਟਰ ਅਕਾਊਂਟ 'ਤੇ ਲਿਖਿਆ ਕਿ ਅਕਸ਼ੈ ਕੁਮਾਰ ਜੀ ਆਪ ਦੇ ਦੇਸ਼ ਪ੍ਰੇਮ 'ਤੇ ਕੋਈ ਸਵਾਲ ਨਹੀਂ ਉਠਾ ਸਕਦਾ ਹੈ। ਆਪ ਦੀ ਕੋਸ਼ਿਸ਼ਾਂ ਸਾਡੇ ਦੇਸ਼ ਦੇ ਸੈਨਿਕ ਫੋਰਸਾਂ ਦੇ ਲਈ ਪ੍ਰੇਰਣਦਾਈ ਹੁੰਦੀ ਹੈ। ਜਿਸ ਤਰ੍ਹਾਂ ਆਪ ਨੇ ਭਾਰਤ ਦੇ ਵੀਰ ਪ੍ਰੋਗਰਾਮ ਦੇ ਜ਼ਰੀਏ ਸ਼ਹੀਦਾਂ ਦੇ ਪਰਿਵਾਰ ਵਾਲਿਆਂ ਦੇ ਲਈ ਜੋ ਰਕਮ ਜੁਟਾਈ ਹੈ, ਉਹ ਇਤਿਹਾਸ ਵਿਚ ਹਮੇਸ਼ਾ ਹਿੰਦੂਸਤਾਨ ਪ੍ਰੇਮੀਆਂ ਦੇ ਲਈ ਇੱਕ ਵਧੀਆ ਉਦਾਹਰਣ ਹੋਵੇਗਾ। ਕਿਰਣ ਰਿਜਿਜੂ ਨੇ ਇਹ ਟਵੀਟ 3 ਮਈ ਨੂੰ ਕੀਤਾ ਸੀ। ਇਸੇ ਦਿਨ ਅਕਸ਼ੈ ਕੁਮਾਰ ਨੇ ਅਪਣੇ ਟਵਿਟਰ 'ਤੇ ਲਿਖਿਆ ਸੀ, ਮੈਨੂੰ ਸਮਝ ਨਹੀਂ ਆਉਂਦਾ ਕਿ ਮੇਰੀ ਨਾਗਰਿਕਤਾ ਨੂੰ ਲੈ ਕੇ ਇੰਨਾ ਨਕਾਰਾਤਮਕ ਮਾਹੌਲ ਕਿਉਂ ਬਣਾਇਆ ਜਾਂਦਾ ਹੈ? ਮੈਂ ਇਸ ਗੱਲ ਨੂੰ ਕਦੇ ਨਹੀਂ ਲੁਕਾਇਆ ਅਤੇ ਨਾ ਹੀ ਮਨ੍ਹਾ ਕੀਤਾ ਹੈ ਕਿ ਮੇਰੇ  ਕੋਲ ਕੈਨੇਡਾ ਦਾ ਪਾਸਪੋਰਟ ਹੈ। ਇਹ ਵੀ ਸੱਚ ਹੈ ਕਿ ਮੈਂ ਪਿਛਲੇ ਸੱਤ ਸਾਲਾਂ ਵਿਚ ਕੈਨੇਡਾ ਨਹੀਂ ਗਿਆ ਹਾਂ। ਕਿਰਣ ਰਿਜਿਜੂ ਦੇ ਇਸ ਟਵੀਟ ਨੂੰ ਅਕਸ਼ੈ ਕੁਮਾਰ ਦੇਖ ਨਹੀਂ ਸਕੇ ਸੀ। ਇਸ ਲਈ ਉਨ੍ਹਾਂ ਨੇ ਅੱਜ ਹੀ ਉਨ੍ਹਾਂ ਨੂੰ ਰਿਪਲਾਈ ਕਰਕੇ ਸ਼ੁਕਰੀਆ ਅਦਾ ਕੀਤਾ।

ਹੋਰ ਖਬਰਾਂ »

ਹਮਦਰਦ ਟੀ.ਵੀ.